06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਜ਼ੋਨਲ ਖ਼ੇਡ ਮੁਕਾਬਲਿਆਂ ’ਚ ਰਿਸ਼ੀ ਮਾਡਲ ਸਕੂਲ ਦੇ ਮੁੰਡਿਆਂ ਦੀ ਸਰਦਾਰੀ

ਪੰਜਗਰਾਈ ਕਲਾਂ, 5 ਅਗਸਤ (ਸੁਖਮੰਦਰ ਸਿੰਘ ਬਰਾੜ)-70ਵੀਂਆਂ ਪੰਜਾਬ ਸਕੂਲ ਜ਼ੋਨਲ ਖੇਡਾਂ ’ਚ ਸੰਸਥਾ ਰਿਸ਼ੀ ਮਾਡਲ ਪੰਜਗਰਾਈ ਕਲਾਂ ਦੇ ਮੁੰਡਿਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ’ਚ ਆਪਣੀ ਸ਼ਾਨਦਾਰ ਖ਼ੇਡ ਦਾ ਪ੍ਰਦਰਸ਼ਨ ਕਰਦਿਆਂ ਪੂਰੇ ਟੂਰਨਾਮੈਂਟ ’ਚ ਆਪਣੀ ਸਰਦਾਰੀ ਕਾਇਮ ਰੱਖੀ। ਸਕੂਲ ਦੀ ਚੇਅਰਪਰਸਨ ਸ਼ਿੰਦਰਪਾਲ ਕੌਰ ਚਹਿਲ ਅਤੇ ਪਿ੍ਰੰਸੀਪਲ ਗਗਨਦੀਪ ਸਿੰਘ ਨੇ ਦੱਸਿਆ ਕਿ ਹੈਂਡਬਾਲ ਅੰਡਰ-14 (ਲੜਕੇ) ਦੇ ਮੁਕਾਬਲੇ ’ਚ ਦੂਜਾ, ਖੋ-ਖੋ ਅੰਡਰ-14 ’ਚ ਪਹਿਲਾ, ਜੂਡੋ ਅੰਡਰ-14 ਅਤੇ ਅੰਡਰ-17 ’ਚ ਪਹਿਲਾ, ਰੱਸਾਕਸੀ ਅੰਡਰ-17 ’ਚ ਪਹਿਲਾ ਅਤੇ ਅੰਡਰ-19 ’ਚ ਦੂਜਾ, ਸ਼ਤਰੰਜ ਅੰਡਰ-19 ’ਚ ਪਹਿਲਾ, ਵੇਟ ਲਿਫ਼ਟਿੰਗ ਅੰਡਰ-17 ’ਚ ਪਹਿਲਾ, ਪਾਵਰ ਲਿਫ਼ਟਿੰਗ ਅੰਡਰ-17 ਪਹਿਲਾ, ਸਾਈਕਲਿੰਗ ਅੰਡਰ-14 ’ਚ ਪਹਿਲਾ, ਬੈਡਮਿੰਟਨ ਅੰਡਰ-17 ’ਚ ਦੂਜਾ ਅਤੇ ਅੰਡਰ-19 ’ਚ ਪਹਿਲਾ, ਕੁਸ਼ਤੀ ਅੰਡਰ-14 ’ਚ ਪਹਿਲਾ ਸਥਾਨ ਹਾਸਿਲ ਕਰਕੇ ਸੋਨ ਤਮਗਿਆਂ ਦਾ ਅੰਬਾਰ ਲਾ ਦਿੱਤਾ।

ਅਜੀਤ ਡੈਸਕ 06-08-2026
ਪੰਜਗਰਾਈ ਕਲਾਂ, 5 ਅਗਸਤ (ਸੁਖਮੰਦਰ ਸਿੰਘ ਬਰਾੜ)-70ਵੀਂਆਂ ਪੰਜਾਬ ਸਕੂਲ ਜ਼ੋਨਲ ਖੇਡਾਂ ’ਚ ਸੰਸਥਾ ਰਿਸ਼ੀ ਮਾਡਲ ਪੰਜਗਰਾਈ ਕਲਾਂ ਦੇ ਮੁੰਡਿਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ’ਚ ਆਪਣੀ ਸ਼ਾਨਦਾਰ ਖ਼ੇਡ ਦਾ ਪ੍ਰਦਰਸ਼ਨ ਕਰਦਿਆਂ ਪੂਰੇ ਟੂਰਨਾਮੈਂਟ ’ਚ ਆਪਣੀ ਸਰਦਾਰੀ ਕਾਇਮ ਰੱਖੀ। ਸਕੂਲ ਦੀ ਚੇਅਰਪਰਸਨ ਸ਼ਿੰਦਰਪਾਲ ਕੌਰ ਚਹਿਲ ਅਤੇ ਪਿ੍ਰੰਸੀਪਲ ਗਗਨਦੀਪ ਸਿੰਘ ਨੇ ਦੱਸਿਆ ਕਿ ਹੈਂਡਬਾਲ ਅੰਡਰ-14 (ਲੜਕੇ) ਦੇ ਮੁਕਾਬਲੇ ’ਚ ਦੂਜਾ, ਖੋ-ਖੋ ਅੰਡਰ-14 ’ਚ ਪਹਿਲਾ, ਜੂਡੋ ਅੰਡਰ-14 ਅਤੇ ਅੰਡਰ-17 ’ਚ ਪਹਿਲਾ, ਰੱਸਾਕਸੀ ਅੰਡਰ-17 ’ਚ ਪਹਿਲਾ ਅਤੇ ਅੰਡਰ-19 ’ਚ ਦੂਜਾ, ਸ਼ਤਰੰਜ ਅੰਡਰ-19 ’ਚ ਪਹਿਲਾ, ਵੇਟ ਲਿਫ਼ਟਿੰਗ ਅੰਡਰ-17 ’ਚ ਪਹਿਲਾ, ਪਾਵਰ ਲਿਫ਼ਟਿੰਗ ਅੰਡਰ-17 ਪਹਿਲਾ, ਸਾਈਕਲਿੰਗ ਅੰਡਰ-14 ’ਚ ਪਹਿਲਾ, ਬੈਡਮਿੰਟਨ ਅੰਡਰ-17 ’ਚ ਦੂਜਾ ਅਤੇ ਅੰਡਰ-19 ’ਚ ਪਹਿਲਾ, ਕੁਸ਼ਤੀ ਅੰਡਰ-14 ’ਚ ਪਹਿਲਾ ਸਥਾਨ ਹਾਸਿਲ ਕਰਕੇ ਸੋਨ ਤਮਗਿਆਂ ਦਾ ਅੰਬਾਰ ਲਾ ਦਿੱਤਾ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਦੀ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਦੇ ਡੀ.ਪੀ.ਈ. ਅਧਿਆਪਕਾਂ ਭੁਪਿੰਦਰਪਾਲ ਕੌਰ ਅਤੇ ਹਰਵਿੰਦਰ ਪਾਲ ਸਿੰਘ ਦੇ ਸਿਰ ਜਾਂਦਾ ਹੈ ਜਿਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਵਿਦਿਆਰਥਣਾਂ ਨੇ ਇਹ ਉਪਲੱਬਧੀ ਹਾਸਿਲ ਕੀਤੀ। ਵਿਦਿਆਰਥਣਾਂ ਦੀ ਇਸ ਪ੍ਰਾਪਤੀ ’ਤੇ ਸਕੂਲ ਦੇ ਚੇਅਰਮੈਨ ਵਿਜੇ ਕੁਮਾਰ ਭਾਰਦਵਾਜ ਅਤੇ ਡਾਇਰੈਕਟਰ ਵਿਜੇ ਕੁਮਾਰੀ ਭਾਰਦਵਾਜ ਨੇ ਜੇਤੂ ਵਿਦਿਆਰਥੀਆਂ ਅਤੇ ਸਮੁੱਚੇ ਸਟਾਫ਼ ਨੂੰ ਵਧਾਈ ਦਿੱਤੀ। ਇਸ ਦੌਰਾਨ ਵਿਦਿਆਰਥੀਆਂ ਨੂੰ ਸੋਨ ਤਮਗਿਆਂ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪਰਦੀਪ ਸਿੰਘ ਚਹਿਲ, ਵਾਈਸ ਪਿ੍ਰੰਸੀਪਲ ਸੁਖਮੰਦਰ ਸਿੰਘ ਬਰਾੜ, ਕੋਆਰਡੀਨੇਟਰ ਜਸਪਿੰਦਰ ਕੌਰ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੀ ਜਨਮ ਭੂਮੀ ਤੋਂ ਕਲਸ਼ ਲੈ ਕੇ ਪਹੁੰਚੀ ਭਾਜਪਾ ਟੀਮ ਦਾ ਮੁਦਕੀ ਪਹੁੰਚਣ ’ਤੇ ਭਰਵਾਂ ਸਵਾਗਤ ਅਗਲੀ ਖ਼ਬਰ ਬੀ.ਆਈ.ਐੱਸ. ਪੋਸਟਰ ਮੇਕਿੰਗ ਮੁਕਾਬਲੇ ’ਚ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੀ ਕਲਸ਼ ਯ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।