ਸ੍ਰੀ ਮੁਕਤਸਰ ਸਾਹਿਬ ਵਿਖੇ ਤੀਆਂ ਦੇ ਤਿਉਹਾਰ ਮੌਕੇ ਲੱਗੀਆਂ ਰੌਣਕਾਂ ਵਿਧਾਇਕ ਕਾਕਾ ਬਰਾੜ ਦੀ ਪਤਨੀ ਨਗਿੰਦਰ ਕੌਰ ਬਰਾੜ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਿਲ
ਸ੍ਰੀ ਮੁਕਤਸਰ ਸਾਹਿਬ, 5 ਅਗਸਤ (ਰਣਜੀਤ ਸਿੰਘ ਢਿੱਲੋਂ)-‘ਤੀਆਂ ਦੇ ਰੰਗ, ਧੀਆਂ ਦੇ ਸੰਗ’ ਬੈਨਰ ਹੇਠ ਵਾਰਡ ਨੰਬਰ 17 ਪੱਤੀ ਪੁਜਾਰੀਆਂ ਵਾਲੀ ਦੇ ਵਾਸੀਆਂ ਵਲੋਂ ਮੁਹੱਲੇ ਦੀ ਧਰਮਸ਼ਾਲਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿਚ ਨਗਿੰਦਰ ਕੌਰ ਬਰਾੜ ਧਰਮਪਤਨੀ ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ ਸ੍ਰੀ ਮੁਕਤਸਰ ਸਾਹਿਬ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਨਗਰ ਕੌਂਸਲ ਦੀ ਪ੍ਰਧਾਨ ਯੋਗਿਤਾ ਗੁੰਬਰ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਉਨ੍ਹਾਂ ਰਿਬਨ ਕਟਾਈ ਦੀ ਰਸਮ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
ਸ੍ਰੀ ਮੁਕਤਸਰ ਸਾਹਿਬ, 5 ਅਗਸਤ (ਰਣਜੀਤ ਸਿੰਘ ਢਿੱਲੋਂ)-‘ਤੀਆਂ ਦੇ ਰੰਗ, ਧੀਆਂ ਦੇ ਸੰਗ’ ਬੈਨਰ ਹੇਠ ਵਾਰਡ ਨੰਬਰ 17 ਪੱਤੀ ਪੁਜਾਰੀਆਂ ਵਾਲੀ ਦੇ ਵਾਸੀਆਂ ਵਲੋਂ ਮੁਹੱਲੇ ਦੀ ਧਰਮਸ਼ਾਲਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿਚ ਨਗਿੰਦਰ ਕੌਰ ਬਰਾੜ ਧਰਮਪਤਨੀ ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ ਸ੍ਰੀ ਮੁਕਤਸਰ ਸਾਹਿਬ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਨਗਰ ਕੌਂਸਲ ਦੀ ਪ੍ਰਧਾਨ ਯੋਗਿਤਾ ਗੁੰਬਰ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਉਨ੍ਹਾਂ ਰਿਬਨ ਕਟਾਈ ਦੀ ਰਸਮ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸ੍ਰੀਮਤੀ ਬਰਾੜ ਨੇ ਕਿਹਾ ਕਿ ਧੀਆਂ ਪੰਜਾਬ ਦੀਆਂ ਧੀਆਂ ਦਾ ਹਰਮਨ ਪਿਆਰਾ ਤਿਉਹਾਰ ਹੈ, ਜੋ ਵਿਰਸੇ, ਖ਼ੁਸ਼ੀਆਂ ਤੇ ਸਾਂਝ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸਾਉਣ ਦੇ ਮਹੀਨੇ ਵਿਚ ਮਨਾਇਆ ਜਾਣ ਵਾਲਾ ਇਹ ਤਿਉਹਾਰ ਕੁਦਰਤ ਦੀ ਹਰਿਆਲੀ, ਖ਼ੁਸ਼ਹਾਲੀ, ਇਸਤਰੀ ਸਨਮਾਨ ਤੇ ਪਰਿਵਾਰਕ ਪਿਆਰ ਦਾ ਪ੍ਰਤੀਕ ਹੈ। ਇਸ ਮੌਕੇ ਮੁਹੱਲੇ ਦੀਆਂ ਔਰਤਾਂ, ਲੜਕੀਆਂ ਅਤੇ ਬੱਚੀਆਂ ਵਲੋਂ ਰਲਮਿਲ ਕੇ ਗੀਤਾਂ ਤੇ ਗਿੱਧੇ ਦੀ ਛਹਿਬਰ ਲਾਈ ਗਈ। ਗੀਤਾਂ ਤੇ ਬੋਲੀਆਂ ਨੇ ਮਾਹੌਲ ਨੂੰ ਸੱਭਿਆਚਾਰਕ ਰੰਗ ਵਿਚ ਰੰਗ ਦਿੱਤਾ। ਧਰਮਸ਼ਾਲਾ ਵਿਚ ਬੋਹੜ ਦੇ ਦਰੱਖ਼ਤ ’ਤੇ ਪਾਈਆਂ ਪੀਂਘਾਂ ਵੀ ਝੂਟੀਆਂ ਗਈਆਂ। ਇਸ ਮੌਕੇ ਪੁਰਾਤਨ ਰਵਾਇਤ ਅਨੁਸਾਰ ਮਾਲ੍ਹ ਪੂੜਿਆਂ ਅਤੇ ਖੀਰ ਦਾ ਲੰਗਰ ਲਾਇਆ ਗਿਆ। ਇਸ ਮੌਕੇ ਸ੍ਰੀਮਤੀ ਬਰਾੜ, ਯੋਗਿਤਾ ਗੁੰਬਰ ਨੂੰ ਪ੍ਰਬੰਧਕਾਂ ਨੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਬੰਧਕ ਪਰਮਜੀਤ ਕੌਰ ਬਰਾੜ, ਰਮਨਦੀਪ ਕੌਰ ਮਹੰਤ, ਗੁਰਜੰਟ ਸਿੰਘ ਮਹੰਤ, ਗੁਰਦਿਆਲ ਸਿੰਘ ਵਕੀਲ, ਜਤਿੰਦਰ ਸਿੰਘ ਮਹੰਤ, ਮਨਜੀਤ ਸਿੰਘ ਬਰਾੜ, ਹਰਮਨਦੀਪ ਸਿੰਘ ਮਹੰਤ, ਅਮਿੱਤ ਮਹੰਤ, ਦਿਲਬਾਜ ਸਿੰਘ ਬਰਾੜ, ਹਰਪ੍ਰੀਤ ਸਿੰਘ, ਬਲਵੰਤ ਸਿੰਘ ਬਰਾੜ, ਸਤਵੀਰ ਕੌਰ, ਲਖਵੀਰ ਕੌਰ, ਵੀਰਪਾਲ ਕੌਰ, ਇੰਦਰਜੀਤ ਕੌਰ, ਸੁਖਵਿ ੰਦਰ ਕੌਰ, ਨਵਨੀਤ ਕੌਰ, ਰੁਪਿੰਦਰ ਕੌਰ, ਹਰਜੀਤ ਕੌਰ, ਗਗਨਦੀਪ ਕੌਰ, ਮਨਜੀਤ ਕੌਰ ਮਹੰਤ, ਰਮਨਦੀਪ ਕੌਰ ਮਹੰਤ, ਰਾਜਵੀਰ ਕੌਰ, ਗੁਰਮੀਤ ਕੌਰ ਹੌਲਦਾਰ, ਗੁਰਪ੍ਰੀਤ ਕੌਰ, ਛਿੰਦਰ ਕੌਰ, ਸੁਖਵਿੰਦਰਜੀਤ ਕੌਰ, ਹਰਦੀਪ ਕੌਰ, ਜਸਪਿੰਦਰਜੀਤ ਕੌਰ ਢਿੱਲੋਂ, ਮਨਪ੍ਰੀਤ ਕੌਰ, ਪਰਮਜੀਤ ਕੌਰ ਗਰੇਵਾਲ, ਕਰਮਜੀਤ ਕੌਰ, ਪਵਨਦੀਪ ਕੌਰ, ਅਮਨ ਕੌਰ ਆਦਿ ਹਾਜ਼ਰ ਸਨ।