06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਜੈ ਮਿਲਾਪ ਪ੍ਰਾਈਵੇਟ ਲੈਬਾਰਟਰੀ ਐਸੋਸੀਏਸ਼ਨ ਦੀ ਸਾਲਾਨਾ ਮੀਟਿੰਗ

ਕੋਟਕਪੂਰਾ, 5 ਅਗਸਤ (ਮੋਹਰ ਸਿੰਘ ਗਿੱਲ)-ਜੈ ਮਿਲਾਪ ਪ੍ਰਾਈਵੇਟ ਲੈਬਾਰਟਰੀ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਦੀ ਇਕ ਸਾਲਾਨਾ ਮੀਟਿੰਗ ਸਾਗਰ ਢਾਬਾ ਕੋਟਕਪੂਰਾ ਵਿਖੇ ਹੋਈ, ਜਿਸ ਵਿਚ ਜ਼ਿਲ੍ਹੇ ਦੇ ਤਿੰਨ ਬਲਾਕ ਜੈਤੋ, ਕੋਟਕਪੂਰਾ ਅਤੇ ਫ਼ਰੀਦਕੋਟ ਦੇ ਸਮੂਹ ਅਹੁਦੇਦਾਰ ਸ਼ਾਮਿਲ ਹੋਏ। ਸਟੇਟ ਕੋਰ ਕਮੇਟੀ ਤੋਂ ਪ੍ਰਧਾਨ ਡਾ.

ਅਜੀਤ ਡੈਸਕ 06-08-2026
ਕੋਟਕਪੂਰਾ, 5 ਅਗਸਤ (ਮੋਹਰ ਸਿੰਘ ਗਿੱਲ)-ਜੈ ਮਿਲਾਪ ਪ੍ਰਾਈਵੇਟ ਲੈਬਾਰਟਰੀ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਦੀ ਇਕ ਸਾਲਾਨਾ ਮੀਟਿੰਗ ਸਾਗਰ ਢਾਬਾ ਕੋਟਕਪੂਰਾ ਵਿਖੇ ਹੋਈ, ਜਿਸ ਵਿਚ ਜ਼ਿਲ੍ਹੇ ਦੇ ਤਿੰਨ ਬਲਾਕ ਜੈਤੋ, ਕੋਟਕਪੂਰਾ ਅਤੇ ਫ਼ਰੀਦਕੋਟ ਦੇ ਸਮੂਹ ਅਹੁਦੇਦਾਰ ਸ਼ਾਮਿਲ ਹੋਏ। ਸਟੇਟ ਕੋਰ ਕਮੇਟੀ ਤੋਂ ਪ੍ਰਧਾਨ ਡਾ. ਜਗਦੀਪ ਭਾਰਦਵਾਜ ਅਤੇ ਡਾ. ਰਾਜਨ ਬੈਕਟਰ ਮੁੱਖ ਮਹਿਮਾਨ ਵਜੋਂ ਮੀਟਿੰਗ ਵਿਚ ਪਹੁੰਚੇ, ਜਦਕਿ ਉਨ੍ਹਾਂ ਨਾਲ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਬਰਜਿੰਦਰ ਸਿੰਘ ਖ਼ਾਲਸਾ ਵੀ ਹਾਜ਼ਰ ਸਨ। ਮੀਟਿੰਗ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਹੋਈ। ਸਟੇਜ ਸਕੱਤਰ ਦੀ ਭੂਮਿਕਾ ਕਸ਼ਮੀਰ ਸਿੰਘ ਅਤੇ ਹਨੀ ਬਰਾੜ ਵਲੋਂ ਸਾਂਝੇ ਤੌਰ ’ਤੇ ਨਿਭਾਈ ਗਈ। ਜ਼ਿਲ੍ਹਾ ਪ੍ਰਧਾਨ ਸੁਨੀਲ ਛਾਬੜਾ ਨੇ ਸਮੂਹ ਅਹੁਦੇਦਾਰਾਂ ਸਾਹਮਣੇ ਪਿਛਲੇ ਸਾਲ ਦਾ ਲੇਖਾ-ਜੋਖਾ ਪੇਸ਼ ਕੀਤਾ ਅਤੇ ਕਈ ਹੋਰ ਮੁੱਦਿਆਂ ’ਤੇ ਵੀ ਵਿਚਾਰ ਚਰਚਾ ਕੀਤੀ। ਇਸ ਤੋਂ ਬਾਅਦ ਸੂਬਾ ਸਕੱਤਰ ਡਾ. ਰਾਜਨ ਬੈਕਟਰ ਨੇ ਮੈਂਬਰਾਂ ਨੂੰ ਜੈ ਮਿਲਾਪ ਦੇ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਹੁਣ ਤੱਕ ਸਰਕਾਰ ਨਾਲ ਹੋਈਆਂ ਮੀਟਿੰਗਾਂ ਬਾਰੇ ਦੱਸਿਆ ਅਤੇ ਕਿਹਾ ਕਿ ਉਹ ਸਮੇਂ ਸਿਰ ਆਪਣੀ ਪੜ੍ਹਾਈ ਨੂੰ ਅਪਡੇਟ ਕਰਦੇ ਰਹਿਣ। ਸੂਬਾਈ ਪ੍ਰਧਾਨ ਜਗਦੀਪ ਭਾਰਦਵਾਜ ਨੇ ਹਾਜ਼ਰੀਨ ਨਾਲ ਕਈ ਅਹਿਮ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ। ਉਨ੍ਹਾਂ ਵਲੋਂ ਮੈਂਬਰਾਂ ਨਾਲ ਸਵਾਲ-ਜਵਾਬ ਕੀਤੇ ਗਏ ਅਤੇ ਉਨ੍ਹਾਂ ਸਵਾਲਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ। ਆਏ ਹੋਏ ਮਹਿਮਾਨਾਂ ਦਾ ਧੰਨਵਾਦ ਇਕਾਈ ਪ੍ਰਧਾਨ ਡਾ. ਰਵਿੰਦਰਪਾਲ ਕੋਛੜ ਨੇ ਕੀਤਾ। ਇਸ ਤੋਂ ਇਲਾਵਾ ਕਸ਼ਮੀਰ ਸਿੰਘ, ਜਸਵੀਰ ਸਿੰਘ, ਚਰਨਜੀਤ ਸਿੰਘ, ਜਗਰੂਪ ਸਿੰਘ ਸੰਧੂ, ਲਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਸੁਖਦੀਪ ਸਿੰਘ, ਅਵਤਾਰ ਸਿੰਘ, ਜਗਦੀਪ ਸਿੰਘ, ਬੇਅੰਤ ਬਰਗਾੜੀ, ਜਗਵਿੰਦਰ ਸਿੰਘ, ਜਸਕਰਨ ਸੇਖੋਂ, ਕੁਲਵਿੰਦਰ ਸਿੰਘ, ਕਪਿਲ ਗੰਗਾ, ਧੀਰੂ, ਸੁਖਚੈਨ ਕਟਾਰੀਆ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਤੀਆਂ ਦੇ ਤਿਉਹਾਰ ਮੌਕੇ ਲੱਗੀਆਂ ਰੌਣਕਾਂ ਵਿਧਾਇਕ ਕਾਕਾ ਬਰਾੜ ਦੀ ਪਤਨੀ ਨਗਿੰਦਰ ਕੌਰ ਬਰਾੜ ਮੁ... ਅਗਲੀ ਖ਼ਬਰ ਉਮੀਦਵਾਰਾਂ ਨੂੰ ਟਿਕਟਾਂ ਦੇਣ ਵਿਚ ਜ਼ਿਲ੍ਹਾ ਪ੍ਰਧਾਨਾਂ ਦੀ ਅਹਿਮ ਭੂਮਿਕਾ ਹੋਵੇਗੀ-ਭੁਪੇਸ਼ ਬਘੇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।