08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਪੁਲ ਨਿਰਮਾਣ ਲਈ ਬਣਾਈ ਆਰਜ਼ੀ ਕੱਚੀ ਸੜਕ ’ਤੇ ਵਾਹਨ ਧੱਸਣ ਲੱਗੇ

ਅਜੀਤ ਡੈਸਕ 04-07-2026
ਸ੍ਰੀ ਮੁਕਤਸਰ ਸਾਹਿਬ, 3 ਜੁਲਾਈ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮੁੱਖ ਮਾਰਗ ਉਪਰ ਪਿੰਡ ਵੜਿੰਗ ਕੋਲ ਸੇਮਨਾਲੇ ਦਾ ਪੁਲ ਬਣਾਉਣ ਵਾਸਤੇ ਸੜਕ ਪੁੱਟਣ ਕਾਰਨ ਆਵਾਜਾਈ ਲੰਘਾਉਣ ਵਾਸਤੇ ਬਣਾਇਆ ਆਰਜੀ ਕੱਚਾ ਰਾਹ ਮਾਮੂਲੀ ਬਾਰਿਸ਼ ਨਾਲ ਹੀ ਖ਼ਰਾਬ ਹੋ ਗਿਆ ਹੈ। ਵਾਹਨ ਕੱਚੀ ਮਿੱਟੀ ਵਿਚ ਧੱਸਣ ਲੱਗੇ ਹਨ। ਲੱਕੜਾਂ ਦਾ ਭਰਿਆ ਇਕ ਟਰੱਕ ਇਸ ਕਦਰ ਧਸਿਆ ਕਿ ਨਾ ਅੱਗੇ ਨਾ ਪਿੱਛੇ ਹੋ ਸਕਦਾ ਸੀ। ਇਹ ਤਾਂ ਗਨੀਮਤ ਇਹ ਰਹੀ ਕਿ ਜ਼ਿਆਦਾ ਮੀਂਹ ਨਹੀਂ ਪਿਆ ਤੇ ਧੁੱਪ ਲੱਗਣ ਨਾਲ ਮਿੱਟੀ ਸੁੱਕ ਗਈ। ਵਾਹਨ ਚਾਲਕ ਰਮੇਸ਼ ਕੁਮਾਰ ਨੇ ਦੱਸਿਆ ਕਿ ਇਸ ਕੱਚੀ ਮਿੱਟੀ ਵਿਚ ਇਕ ਵਾਰ ਟਰੱਕ ਫਸ ਜਾਵੇ ਤਾਂ ਮੁੜ ਉਸ ਦਾ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਜ਼ਿਆਦਾ ਜ਼ੋਰ ਲਾਉਣ ਨਾਲ ਮਸ਼ੀਨਰੀ ਦਾ ਨੁਕਸਾਨ ਹੋ ਸਕਦਾ ਹੈ ਅਤੇ ਟਰੱਕ ਪਲਟ ਵੀ ਸਕਦਾ ਹੈ। ਲੋਕਾਂ ਦੀ ਮੰਗ ਹੈ ਕਿ ਕੱਚੀ ਸੜਕ ਤੁਰੰਤ ਪੱਕੀ ਕੀਤੀ ਜਾਵੇ।
ਪਿਛਲੀ ਖ਼ਬਰ ਪਿੰਡ ਲਾਲਬਾਈ ਵਿਖੇ ਸਿਹਤ ਵਿਭਾਗ ਨੇ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਲਾਇਨਜ਼ ਕਲੱਬ ਵਿਸ਼ਾਲ ਨੇ ਨੈਸ਼ਨਲ ਡਾਕਟਰ ਡੇਅ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।