15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਯੂਨਾਈਟਿਡ ਇੰਟਰਨੈਸ਼ਨਲ ਕਲੱਬ ਦੀ ਕਾਰਜਕਾਰਨੀ ਦਾ ਗਠਨ

ਅਜੀਤ ਡੈਸਕ 03-06-2026
ਕੋਟਕਪੂਰਾ, 2 ਜੂਨ (ਮੋਹਰ ਸਿੰਘ ਗਿੱਲ)-ਸਮਾਜ ਸੇਵੀ ਸੰਸਥਾ ਯੂਨਾਈਟਿਡ ਇੰਟਰਨੈਸ਼ਨਲ ਕਲੱਬ ਦੀ ਕੋਟਕਪੂਰਾ ਯੂਨਿਟ ਦੇ ਨਵ-ਨਿਯੁਕਤ ਪ੍ਰਧਾਨ ਸਤੀਸ ਸ਼ਰਮਾ ਵਲੋਂ ਸੇਠ ਕੇਦਾਰਨਾਥ ਦੀ ਧਰਮਸ਼ਾਲਾ ਵਿਚ ਹੋਈ ਇਕ ਮੀਟਿੰਗ ਦੌਰਾਨ ਆਪਣੀ ਨਵੀਂ ਕਾਰਜਕਾਰਨੀ ਕਮੇਟੀ ਦਾ ਐਲਾਨ ਕੀਤਾ ਗਿਆ ਹੈ | ਯੂਨਿਟ ਕੋਟਕਪੂਰਾ ਦੇ ਨਵ-ਨਿਯੁਕਤ ਪ੍ਰਧਾਨ ਸਤੀਸ਼ ਸਰਮਾ ਨੇ ਦੱਸਿਆ ਕਿ ਸੰਸਥਾ ਦੇ ਇੰਟਰਨੈਸ਼ਨਲ ਪ੍ਰਧਾਨ ਚਰਨ ਦਾਸ ਗਰਗ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ, ਸੰਸਥਾ ਦੀ ਮਜ਼ਬੂਤੀ ਅਤੇ ਸਮਾਜ ਸੇਵਾ ਦੇ ਕਾਰਜਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਇਸ ਟੀਮ ਦਾ ਗਠਨ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਸਰਬਸੰਮਤੀ ਨਾਲ ਲਏ ਗਏ ਫ਼ੈਸਲੇ ਅਨੁਸਾਰ ਚਰਨਜੀਤ ਸਿੰਘ ਨੂੰ ਪਹਿਲਾ ਉਪ-ਪ੍ਰਧਾਨ ਅਤੇ ਪਵਨ ਭਾਰਤੀ ਨੂੰ ਦੂਜਾ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ | ਚੰਦਰ ਗਰਗ ਨੂੰ ਜਨਰਲ ਸਕੱਤਰ ਅਤੇ ਗਗਨ ਆਹੂਜਾ ਨੂੰ ਸਕੱਤਰ, ਕਮਲ ਕਟਾਰੀਆ ਨੂੰ ਖ਼ਜ਼ਾਨਚੀ ਅਤੇ ਸੰਸਥਾ ਦੇ ਮਾਰਗਦਰਸ਼ਕ ਵਜੋਂ ਰਾਜ ਕੁਮਾਰ ਅਗਰਵਾਲ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ | ਇਸ ਮੌਕੇ ਸਾਬਕਾ ਯੂਨਿਟ ਪ੍ਰਧਾਨ ਰਾਕੇਸ਼ ਗਰਗ, ਸਤਨਾਮ ਸਿੰਘ ਖੱਬੂ, ਵਿਨੋਦ ਖੇਮਕਾ, ਸ਼ਿਵ ਓਮ ਨਾਥ, ਮਨਵੀਰ ਰੰਗਾ, ਮੋਹਿਤ ਮਹਿਤਾ ਅਤੇ ਸੁਰੇਸ਼ ਗਰਗ ਹਾਜ਼ਰ ਸਨ | ਇਸ ਮੌਕੇ ਸਮੂਹ ਅਹੁਦੇਦਾਰਾਂ ਨੇ ਵੱਧ ਤੋਂ ਵੱਧ ਸਮਾਜ ਭਲਾਈ ਦੇ ਕੰਮ ਕਰਨ ਦਾ ਪ੍ਰਣ ਕੀਤਾ |
ਪਿਛਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਦੁਆਰਾ ਮਾਤਾ ਦੀ ਚੌਂਕੀ ਕਰਵਾਈ ਅਗਲੀ ਖ਼ਬਰ ਪੀ.ਯੂ. ਸਕਿੱਲ ਟੂ ਮਾਰਕੀਟ ਹੱਬ ਲਈ ਪਿ੍ੰਸੀਪਲ ਡਾ. ਨੀਨਾ ਅਨੇਜਾ ਦੀ ਜ਼ਿਲ੍ਹਾ ਮੋਗਾ ਦੇ ਨੋਡਲ ਅਫ਼ਸਰ ਵਜੋਂ ਨਿਯੁਕਤੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।