15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਵਾਰਡ ਨੰਬਰ 3 ਤੋਂ ਜੇਤੂ ਕਾਂਗਰਸੀ ਉਮੀਦਵਾਰ ਮੀਨੂੰ ਖੇੜਾ ਨੇ ਲੋਕਾਂ ਦਾ ਕੀਤਾ ਧੰਨਵਾਦ

ਅਜੀਤ ਡੈਸਕ 31-05-2026
ਮਲੋਟ, 30 ਮਈ (ਪਾਟਿਲ)-ਮਲੋਟ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ 3 ਤੋਂ ਜਿੱਤ ਹਾਸਿਲ ਕਰਨ ਤੋਂ ਬਾਅਦ ਖੇੜਾ ਪਰਿਵਾਰ ਵਲੋਂ ਵਾਰਡ ਵਾਸੀਆਂ ਤੇ ਸਮਰਥਕਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਹੈਪੀ ਖੇੜਾ ਅਤੇ ਜੇਤੂ ਉਮੀਦਵਾਰ ਮੀਨੂੰ ਖੇੜਾ ਪਤਨੀ ਅਸ਼ਵਨੀ ਖੇੜਾ ਨੇ ਲੋਕਾਂ ਦੇ ਪਿਆਰ ਤੇ ਵਿਸ਼ਵਾਸ ਨੂੰ ਆਪਣੀ ਸਭ ਤੋਂ ਵੱਡੀ ਤਾਕਤ ਦੱਸਿਆ | ਹੈਪੀ ਖੇੜਾ ਨੇ ਕਿਹਾ ਕਿ ਉਨ੍ਹਾਂ ਦਾ ਵਾਰਡ ਦੇ ਲੋਕਾਂ ਤੇ ਬਜ਼ੁਰਗਾਂ ਨਾਲ ਕਈ ਸਾਲਾਂ ਤੋਂ ਪਿਆਰ ਤੇ ਸਤਿਕਾਰ ਦਾ ਰਿਸ਼ਤਾ ਬਣਿਆ ਹੋਇਆ ਹੈ ਅਤੇ ਇਸ ਵਾਰ ਵੀ ਲੋਕਾਂ ਨੇ ਉਹੀ ਪਿਆਰ ਤੇ ਅਸ਼ੀਰਵਾਦ ਦੇ ਕੇ ਉਨ੍ਹਾਂ ਨੂੰ ਮਾਣ ਬਖ਼ਸ਼ਿਆ ਹੈ | ਉਨ੍ਹਾਂ ਕਿਹਾ ਕਿ ਉਹ ਨਿਮਰਤਾ ਨਾਲ ਸਾਰੇ ਵਾਰਡ ਵਾਸੀਆਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਪਰਿਵਾਰ 'ਤੇ ਭਰੋਸਾ ਜਤਾਇਆ | ਉਨ੍ਹਾਂ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਪੂਰੀ ਨਿਮਰਤਾ ਤੇ ਸਬਰ ਨਾਲ ਚੋਣ ਲੜੀ | ਉਨ੍ਹਾਂ ਪ੍ਰਸ਼ਾਸਨ ਤੇ ਅਧਿਕਾਰੀਆਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਸ਼ਾਂਤਮਈ ਅਤੇ ਕਾਨੂੰਨ-ਵਿਵਸਥਾ ਅਧੀਨ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਇਆ | ਇਸ ਮੌਕੇ ਜੇਤੂ ਉਮੀਦਵਾਰ ਮੀਨੂੰ ਖੇੜਾ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਸੁਪਨਾ ਸੀ ਕਿ ਉਹ ਲੋਕ ਸੇਵਾ ਦਾ ਮੌਕਾ ਪ੍ਰਾਪਤ ਕਰਨ ਅਤੇ ਅੱਜ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਇਹ ਸੁਪਨਾ ਪੂਰਾ ਹੋਇਆ ਹੈ | ਉਨ੍ਹਾਂ ਭਰੋਸਾ ਦਿਵਾਇਆ ਕਿ ਲੋਕਾਂ ਦੀਆਂ ਉਮੀਦਾਂ 'ਤੇ ਖ਼ਰ੍ਹਾ ਉਤਰਨਾ ਹੀ ਉਨ੍ਹਾਂ ਦੀ ਪਹਿਲੀ ਤਰਜ਼ੀਹ ਹੋਵੇਗੀ |
ਪਿਛਲੀ ਖ਼ਬਰ ਸ਼ਹਿਰ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ-ਵਿਧਾਇਕ ਕਾਕਾ ਬਰਾੜ ਅਗਲੀ ਖ਼ਬਰ 2027 ਦੀਆਂ ਚੋਣਾਂ ਦੇ ਸੈਮੀਫ਼ਾਈਨਲ ਵਿਚ 'ਆਪ' ਨੇ 42 ਪ੍ਰਤੀਸ਼ਤ ਵੋਟਾਂ ਹਾਸਿਲ ਕਰਕੇ ਲੀਡ ਕੀਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।