07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

5.88 ਗਰਾਮ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ

ਅਜੀਤ ਡੈਸਕ 17-05-2026
ਕੋਟਕਪੂਰਾ, 16 ਮਈ (ਮੋਹਰ ਸਿੰਘ ਗਿੱਲ)-ਹੌਲਦਾਰ ਗੁਰਸੇਵਕ ਸਿੰਘ ਸਮੇਤ ਪੁਲਿਸ ਪਾਰਟੀ ਦੇ ਪਿੰਡ ਵਾਂਦਰ ਜਟਾਣਾ ਤੋਂ ਪਿੰਡ ਖਾਰਾ ਲਿੰਕ ਰੋਡ ਜਾ ਰਹੇ ਸਨ ਤਾਂ ਸਾਹਮਣੇ ਤੋਂ ਸੜਕ ਦੀ ਸੱਜੀ ਸਾਈਡ ਇਕ ਮੋਨਾ ਨੌਜਵਾਨ ਪੈਦਲ ਆਉਂਾਦਾ ਦਿਖਾਈ ਦਿੱਤਾ | ਜਿਸ ਨੂੰ ਸ਼ੱਕ ਦੇ ਆਧਾਰ 'ਤੇ ਚੈਕ ਕਰਨ ਲਈ ਹੌਲਦਾਰ ਗੁਰਸੇਵਕ ਸਿੰਘ ਨੇ ਉਕਤ ਨੌਜਵਾਨ ਦੇ ਬਰਾਬਰ ਜਾ ਕੇ ਗੱਡੀ ਰੋਕੀ | ਪੁਲਿਸ ਕਰਮਚਾਰੀਆਂ ਨੂੰ ਗੱਡੀ ਵਿਚੋਂ ਉਤਰਦਾ ਦੇਖ ਕੇ ਘਬਰਾ ਕੇ ਖਿਸਕਣ ਲੱਗਾ ਤਾਂ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਨੌਜਵਾਨ ਤੋਂ ਉਸ ਦਾ ਨਾਮ ਪਤਾ ਪੁੱਛਿਆ | ਉਸ ਨੇ ਆਪਣਾ ਨਾਮ ਗੁਰਪਾਲ ਸਿੰਘ ਉਰਫ਼ ਕੂਕੀ ਪਿੰਡ ਵਾਂਦਰ ਜਟਾਣਾ, ਜ਼ਿਲ੍ਹਾ ਫ਼ਰੀਦਕੋਟ ਦੱਸਿਆ | ਤਲਾਸ਼ੀ ਦੌਰਾਨ ਉਸ ਕੋਲੋਂ 5.88 ਗਰਾਮ ਹੈਰੋਇਨ ਬਰਾਮਦ ਹੋਈ | ਇਸ ਸਬੰਧ 'ਚ ਪੁਲਿਸ ਨੇ ਉਕਤ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪ੍ਰਸ਼ਾਸਨ ਤੇ ਪੁਲਿਸ 'ਤੇ ਅੰਮਿ੍ਤਧਾਰੀ ਬੀਬੀ ਨਾਲ ਧੱਕੇਸ਼ਾਹੀ ਦੇ ਦੋਸ਼ ਅਗਲੀ ਖ਼ਬਰ 'ਆਪ' ਸਰਕਾਰ ਦੀਆਂ ਨੀਤੀਆਂ ਤੋਂ ਹਰ ਵਰਗ ਦੁਖੀ - ਸੂਬਾ ਸਿੰਘ ਬਾਦਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।