06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਸੁਖਜਿੰਦਰ ਸਿੰਘ ਮਾਨ ਸਹਾਇਕ ਥਾਣੇਦਾਰ ਬਣੇ

ਅਜੀਤ ਡੈਸਕ 02-02-2026
ਗਿੱਦੜਬਾਹਾ, 1 ਫ਼ਰਵਰੀ (ਸ਼ਿਵਰਾਜ ਸਿੰਘ ਬਰਾੜ)-ਹਲਕਾ ਗਿੱਦੜਬਾਹਾ ਦੇ ਪਿੰਡ ਸਾਹਿਬਚੰਦ ਦੇ ਕਿਸਾਨ ਗੁਰਜੰਟ ਸਿੰਘ ਦੇ ਹੋਣਹਾਰ ਸਪੁੱਤਰ ਸੁਖਜਿੰਦਰ ਸਿੰਘ ਮਾਨ ਨੂੰ ਪੰਜਾਬ ਪੁਲਿਸ ਵਿਚ ਹੌਲਦਾਰ ਤੋਂ ਤਰੱਕੀ ਦੇ ਕੇ ਏ.ਐਸ.ਆਈ. ਬਣਾ ਦਿੱਤਾ ਗਿਆ ਹੈ | ਇਸ ਨਿਯੁਕਤੀ 'ਤੇ ਹਲਕੇ ਦੇ ਮੁਹਤਬਰਾਂ ਵਲੋਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ | ਸੁਖਜਿੰਦਰ ਸਿੰਘ ਮਾਨ ਨੇ ਕਿਹਾ ਕਿ ਉਸ ਨੇ ਆਪਣੀ ਡਿਉਟੀ ਆਪਣੀ ਪੂਰੀ ਜ਼ਿੰਮੇਵਾਰੀ ਅਤੇ ਇਮਾਨਦਾਰੀ ਨਾਲ ਨਿਭਾਈ ਹੈ ਅਤੇ ਹੁਣ ਤਰੱਕੀ ਮਿਲਣ 'ਤੇ ਉਸ ਦੀ ਜ਼ਿੰਮੇਵਾਰੀ ਹੋਰ ਜ਼ਿਆਦਾ ਵਧ ਗਈ ਹੈ | ਇਸ ਮੌਕੇ ਬੇਸਹਾਰਾ ਨੰਦੀ ਗਊਸ਼ਾਲਾ ਦੇ ਪ੍ਰਧਾਨ ਹਰਦੀਪ ਸਿੰਘ ਦੇਦ, ਵਿੱਕੀ ਬੰਬੇ ਡਾਇੰਗ, ਨੰਦ ਲਾਲ ਸੇਠ, ਟ੍ਰੈਫ਼ਿਕ ਇੰਚਾਰਜ ਹਰਗੋਬਿੰਦ ਸਿੰਘ, ਏ.ਐਸ.ਆਈ ਹਰਬੰਸ ਸਿੰਘ, ਏ.ਐਸ.ਆਈ ਜਗਸੀਰ ਪੁਰੀ, ਏ.ਐਸ.ਆਈ ਹਜ਼ੂਰ ਸਿੰਘ, ਨਿਰਮਲ ਸਿੰਘ, ਸੁਰਜੀਤ ਸਿੰਘ ਘੋਨਾ ਮਾਮਾ, ਵਕੀਲ ਕੁਲਜਿੰਦਰ ਸਿੰਘ ਡਾਇਰੈਕਟਰ ਸੈਂਟਰਲ ਕੋਅਪ੍ਰੇਟਿਵ ਬੈਂਕ, ਬਾਰ ਐਸੋਸੀਏਸ਼ਲ ਦੇ ਪ੍ਰਧਾਨ ਸਤਵੀਰ ਸਿੰਘ ਔਲਖ, ਵਕੀਲ ਅਮਿੱਤ ਬਾਂਸਲ ਆਦਿ ਨੇ ਸੁਖਜਿੰਦਰ ਸਿੰਘ ਮਾਨ, ਰਾਜਿੰਦਰ ਭਾਰੂ, ਲੱਖਾ ਬਰਾੜ, ਹਰਪ੍ਰੀਤ ਸਿੰਘ, ਹੈਪੀ ਮੰਨਾ, ਪਿਊਸ਼ ਗੋਇਲ, ਮੋਹਿਤ ਜੈਲ, ਬਬਲੀ ਜੈਨ, ਅਸ਼ੋਕ ਜੈਨ, ਸੰਦੀਪ ਵਰਮਾ, ਚਿਮਨ, ਪਵਨ ਕੁਮਾਰ ਅਤੇ ਉਸ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਹਨ |
ਪਿਛਲੀ ਖ਼ਬਰ ਸੇਵਾ ਮੁਕਤ ਹੋਏ ਪੁਲਿਸ ਅਧਿਕਾਰੀ ਨੂੰ ਵਿਦਾਇਗੀ ਪਾਰਟੀ ਦਿੱਤੀ ਅਗਲੀ ਖ਼ਬਰ ਬਾਬਾ ਈਸ਼ਰ ਸਿੰਘ ਪਬਲਿਕ ਸਕੂਲ ਕੱਟਿਆਂਵਾਲੀ ਵਿਖੇ ਯੋਗਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।