12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਮਲੋਟ ਵਿਖੇ 'ਯੁਵਾ ਆਪਦਾ ਮਿੱਤਰ' ਵਲੰਟੀਅਰਾਂ ਦੀ ਸਿਖਲਾਈ ਲਈ ਕੈਂਪ ਜਾਰੀ

ਅਜੀਤ ਡੈਸਕ 31-01-2026
ਮਲੋਟ, 30 ਜਨਵਰੀ (ਅਜਮੇਰ ਸਿੰਘ ਬਰਾੜ)-ਮਲੋਟ ਵਿਖੇ ਲੁਧਿਆਣਾ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਤੇ ਫ਼ਰੀਦਕੋਟ ਜ਼ਿਲਿ੍ਹਆਂ ਦੇ ਵਲੰਟੀਅਰਾਂ ਐੱਨ. ਸੀ. ਸੀ. ਕੈਡਿਟਾਂ ਲਈ ਯੁਵਾ ਆਪਦਾ ਮਿੱਤਰ ਕੈਂਪ ਗਰੁੱਪ ਹੈੱਡ ਕੁਆਰਟਰ ਲੁਧਿਆਣਾ ਦੇ ਗਰੁੱਪ ਕਮਾਂਡਰ ਬਿ੍ਗੇਡੀਅਰ ਪੀ. ਐੱਸ. ਚੀਮਾ (ਐੱਸ. ਐੱਮ., ਵੀ. ਐੱਸ. ਐਮ.) ਦੇ ਦਿਸ਼ਾ-ਨਿਰਦੇਸ਼ ਅਤੇ 19ਵੀਂ ਪੰਜਾਬ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਲੈਫ਼ਟੀਨੈਂਟ ਕਰਨਲ ਫੈਜ਼ਨ ਦੀ ਅਗਵਾਈ ਹੇਠ ਐੱਨ. ਸੀ. ਸੀ. ਅਕੈਡਮੀ ਮਲੋਟ ਵਿਖੇ ਜਾਰੀ ਹੈ | ਇਸ ਮੌਕੇ ਸੂਬੇਦਾਰ ਮੇਜਰ ਲੈਫ਼ਟੀਨੈਂਟ ਸੁਖਦੇਵ ਸਿੰਘ, ਕੈਪਟਨ ਤਨਵੀਰ ਸਿੰਘ, ਕੈਪਟਨ ਕੇ. ਜੇ. ਐੱਸ. ਗਿੱਲ ਐੱਨ. ਸੀ. ਸੀ. ਸਟਾਫ਼ ਟੀਮ ਸ਼ਾਮਿਲ ਰਹੀ | ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ਼ ਪਬਲਿਕ ਐਡਮਿਨਿਸਟਰੇਸ਼ਨ ਵਲੋਂ ਕੋਰਸ ਕੋਆਰਡੀਨੇਟਰ ਅੰਕੁਰ ਸ਼ਰਮਾ ਦੀ ਦੇਖ-ਰੇਖ ਹੇਠ ਡਿਜਾਸਟਰ ਮੈਨੇਜਮੈਂਟ ਯੁਵਾ ਆਪਦਾ ਮਿੱਤਰ ਚੱਲ ਰਹੇ ਕੈਂਪ 'ਚ ਟ੍ਰੇਨਿੰਗ ਦੇ ਤੀਜੇ ਦਿਨ 7ਵੀਂ ਐੱਨ. ਡੀ. ਆਰ. ਐੱਫ਼. ਬਠਿੰਡਾ ਟੀਮ ਪਹੁੰਚੀ | ਟੀਮ ਵਲੋਂ ਵਲੰਟੀਅਰਾਂ ਨੂੰ ਮੁੱਢਲੀ ਸਹਾਇਤਾ ਦੇ ਵੱਖ-ਵੱਖ ਤਰੀਕੇ ਸਿਖਾਏ ਗਏ | ਕੋਰਸ ਕੋਆਰਡੀਨੇਟਰ ਅੰਕੁਰ ਸ਼ਰਮਾ ਵਲੋਂ ਏ. ਸੀ. ਜੀ. ਡੀ. ਦਵਿੰਦਰ ਪ੍ਰਕਾਸ਼, ਇੰਸਪੈਕਟਰ ਆਸ਼ਿਤ ਕੁਮਾਰ, ਸਾਰੀ ਟੀਮ ਨੂੰ ਬਟਾਲੀਅਨ ਤੇ ਮੈਗਸੀਪਾ ਟੀਮ ਵਲੋਂ ਸਨਮਾਨਿਤ ਕੀਤਾ | ਇਸ ਦੌਰਾਨ ਸਮੂਹ ਐੱਨ. ਸੀ. ਸੀ. ਆਪਦਾ ਮਿੱਤਰ ਟੀਮ ਇੰਸਟਰਕਟਰ ਸ਼ਾਮਿਲ ਸਨ |
ਪਿਛਲੀ ਖ਼ਬਰ ਸਰਕਾਰੀ ਕਾਲਜ ਵਿਖੇ ਵੋਟਰ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਨੈਸ਼ਨਲ ਲੋਕ ਅਦਾਲਤ ਅਤੇ ਮੀਡੀਏਸ਼ਨ 'ਫਾਰ ਦਾ ਨੈਸ਼ਨ 2.0' ਮੁਹਿੰਮ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।