12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਵਿਵੇਕ ਸਕੂਲ ਬਰਗਾੜੀ ਵਿਖੇ ਲੜਕੀਆਂ ਦੀ ਸਿਹਤ ਸੰਬੰਧੀ ਸੈਮੀਨਾਰ ਲਗਾਇਆ

ਅਜੀਤ ਡੈਸਕ 31-01-2026
ਬਰਗਾੜੀ, 30 ਜਨਵਰੀ (ਲਖਵਿੰਦਰ ਸ਼ਰਮਾ)-ਵਿਵੇਕ ਸਕੂਲ ਬਰਗਾੜੀ ਵਿਖੇ ਲੜਕੀਆਂ ਦੀ ਸਿਹਤ ਸੰਬੰਧੀ ਸੈਮੀਨਾਰ ਕਰਵਾਇਆ, ਜਿਸ 'ਚ ਆਯੂਰਵੈਦ ਦੇ ਮਾਹਿਰ ਡਾਕਟਰ ਲਿਵਦੀਪ ਸਿੰਘ ਚਹਿਲ ਨੇ ਬੱਚੀਆਂ ਨੂੰ ਸਿਹਤ ਸੰਬੰਧੀ ਜਾਗੂਰਕ ਕਰਦਿਆਂ ਕਿਹਾ ਕਿ ਅੱਜ ਦੀ ਵਿਗੜਦੀ ਜੀਵਨ ਸ਼ੈਲੀ ਵਿਚ ਫਾਸਟ ਫੂਡ ਤੇ ਸਕਰੀਨਿੰਗ ਸਾਡੇ ਜੀਵਨ ਦਾ ਮੁੱਖ ਹਿੱਸਾ ਬਣ ਗਏ ਹਨ ਜੋ ਸਾਡੇ ਸਰੀਰਕ ਵਿਕਾਸ ਵਿਚ ਬਹੁਤ ਵੱਡੀ ਰੁਕਾਵਟ ਬਣ ਚੁੱਕੇ ਹਨ | ਉਨ੍ਹਾਂ ਕਿਹਾ ਕਿ ਅਸੀਂ ਆਪਣੀ ਬਣਾਵਟੀ ਜੀਵਨ ਸ਼ੈਲੀ ਨੂੰ ਤਿਆਗ ਕੇ ਆਪਣੀ ਪੁਰਾਤਨ ਸਿਹਤਮੰਦ ਜੀਵਨ ਸ਼ੈਲੀ ਅਪਣਾ ਕੇ ਹੀ ਕੁਦਰਤੀ ਵਿਕਾਸ ਵਾਲਾ ਆਨੰਦਮਈ ਜੀਵਨ ਬਸਰ ਕਰ ਸਕਦੇ ਹਾਂ | ਅਸੀਂ ਆਪਣੇ ਖਾਣ ਪੀਣ 'ਚ ਸੁਧਾਰ ਕਰਕੇ ਅਨੇਕਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ | ਸਾਨੂੰ ਹਮੇਸ਼ਾਂ ਪੌਸ਼ਟਿਕ ਆਹਾਰ ਹੀ ਖਾਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਆਪਣੇ ਘਰ ਦੀਆਂ ਬਣੀਆਂ ਖਾਣ ਵਾਲੀਆਂ ਚੀਜ਼ਾਂ ਨੂੰ ਹੀ ਵਰਤਣਾ ਚਾਹੀਦਾ ਹੈ | ਬੱਚੀਆਂ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਡਾਕਟਰਾਂ ਵਲੋਂ ਦੇ ਕੇ ਬੱਚੀਆਂ ਦੀ ਜਾਣਕਾਰੀ 'ਚ ਹੋਰ ਵਾਧਾ ਕੀਤਾ ਅਤੇ ਸ਼ੰਕੇ ਦੂਰ ਕੀਤੇ ਗਏ | ਸਕੂਲ ਚੇਅਰਮੈਨ ਹਰਜਿੰਦਰ ਸਿੰਘ ਤੇ ਪਿ੍ੰਸੀਪਲ ਸੋਨੀਆ ਸੇਠੀ ਨੇ ਡਾ. ਲਿਵਦੀਪ ਸਿੰਘ ਚਹਿਲ ਦਾ ਧੰਨਵਾਦ ਕਰਦਿਆਂ ਸਮੂਹ ਬੱਚੀਆਂ ਨੂੰ ਅਪੀਲ ਕੀਤੀ ਕਿ ਡਾਕਟਰ ਸਾਹਿਬ ਵਲੋਂ ਦਿੱਤੀ ਜਾਣਕਾਰੀ ਤੇ ਪੂਰੀ ਤਰ੍ਹਾਂ ਅਮਲ ਕੀਤਾ ਜਾਵੇ ਤਾਂ ਕਿ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਤੰਦਰੁਸਤ ਬਣਾਇਆ ਜਾ ਸਕੇ | ਇਸ ਮੌਕੇ ਕੋਆਰਡੀਨੇਟਰ ਅਮਰਜੀਤ ਕੌਰ, ਸਮੂਹ ਸਟਾਫ਼, ਬੱਚੀਆਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੀ.ਆਰ.ਟੀ.ਸੀ. ਇੰਸਪੈਕਟਰ ਸੁਖਦੇਵ ਸਿੰਘ ਨੂੰ ਸੇਵਾ ਮੁਕਤੀ 'ਤੇ ਦਿੱਤੀ ਵਿਦਾਇਗੀ ਪਾਰਟੀ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਦਾ ਖ਼ੇਡ ਮੇਲੇ 'ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।