07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਖਿੜੇ ਮੌਸਮ 'ਚ ਪਤੰਗਬਾਜ਼ੀ ਨੇ ਲਾਈਆਂ ਰੌਣਕਾਂ

ਅਜੀਤ ਡੈਸਕ 24-01-2026
ਸ੍ਰੀ ਮੁਕਤਸਰ ਸਾਹਿਬ, 23 ਜਨਵਰੀ (ਹਰਮਹਿੰਦਰ ਪਾਲ)-ਬੀਤੀ ਰਾਤ ਮੀਂਹ ਪੈਣ ਤੋਂ ਬਾਅਦ ਅੱਜ ਖਿੜੀ ਧੁੱਪ 'ਚ ਪਤੰਗਬਾਜ਼ੀ ਦੀਆਂ ਰੌਣਕਾਂ ਲੱਗੀਆਂ ਰਹੀਆਂ | ਬਸੰਤ ਪੰਚਮੀ ਦੇ ਮੌਕੇ 'ਤੇ ਬਹੁਤ ਬੱਚਿਆਂ ਨੇ ਖ਼ੂਬ ਪਤੰਗ ਉਡਾਏ | ਕਈ ਦਿਨਾਂ ਦੀ ਧੁੰਦ ਤੇ ਠੰਡ ਤੋਂ ਬਾਅਦ ਅੱਜ ਮੌਸਮ ਵੀ ਖ਼ੁਸ਼ਗਵਾਰ ਸੀ | ਪੰਜਵੀਂ ਦੇ ਵਿਦਿਆਰਥੀ ਪ੍ਰਭਮੀਤ ਸਿੰਘ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਬਸੰਤ ਦੀ ਉਡੀਕ ਕਰ ਰਹੇ ਸਨ | ਉਸ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਇੰਡੀਅਨ ਡੋਰ ਦੀ ਵਰਤੋਂ ਕਰਕੇ ਪਤੰਗ ਉਡਾਏ | ਉਨ੍ਹਾਂ ਦੱਸਿਆ ਕਿ ਪਤੰਗ ਉਡਾਉਣ ਨਾਲ ਕਿਸੇ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ, ਤਾਂ ਹੀ ਅਨੰਦ ਆਉਂਦਾ ਹੈ |
ਪਿਛਲੀ ਖ਼ਬਰ ਸੜਕ ਹਾਦਸੇ 'ਚ ਸਾਈਕਲ ਸਵਾਰ ਦੀ ਮੌਤ ਅਗਲੀ ਖ਼ਬਰ ਪੁਲਿਸ ਨੇ ਜ਼ਿਲ੍ਹਾ ਸੁਧਾਰ ਘਰ 'ਚ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।