ਵਾਰਡ ਨੰਬਰ 5 ਵਿਖੇ ਸਮਰਥਕਾਂ ਵਲੋਂ ਨਿਤਿਨ ਕੋਹਲੀ ਦੇ ਹੱਕ ’ਚ ਚੋਣ ਪ੍ਰਚਾਰ
ਚੁਗਿੱਟੀ/ਜੰਡੂਸਿੰਘਾ, 18 ਨਵੰਬਰ ( ਨਰਿੰਦਰ ਲਾਗੂ)-ਵਿਧਾਨ ਸਭਾ ਹਲਕਾ ਜਲੰਧਰ ਕੇਂਦਰੀ ਅਧੀਨ ਆਉਂਦੇ ਵਾਰਡ ਨੰਬਰ 5 ਦੇ ਵੱਖ - ਵੱਖ ਮੁਹੱਲਿਆਂ ਕਰੋਲ ਬਾਗ, ਮਾਨ ਸਿੰਘ ਨਗਰ, ਹਿਮਾਚਲ ਕਲੋਨੀ, ਧਾਲੀਵਾਲ ਕਲੋਨੀ, ਰੰਧਾਵਾ ਕਲੋਨੀ, ਯੂਨੀਵਰਸਿਟੀ ਇਨਕਲੇਵ ਤੇ ਮੌਤੀ ਬਾਗ਼ ਵਿਖੇ ਘਰ-ਘਰ ਪਹੁੰਚ ਕੇ ਆਮ ਆਦਮੀ ਪਾਰਟੀ ਵਲੋਂ ਐਲਾਨੇ ਗਏ ਉਮੀਦਵਾਰ ਨਿਤਿਨ ਕੋਹਲੀ ਦੇ ਹੱਕ ’ਚ ਨਿਤਿਨ ਕੋਹਲੀ ਦੀ ਧਰਮਪਤਨੀ ਸ਼੍ਰੀਮਤੀ ਨਿਧੀ ਕੋਹਲੀ, ਕੌਂਸਲਰ ਨਵਦੀਪ ਕੌਰ ਤੇ ਉਨ੍ਹਾਂ ਦੇ ਪਤੀ ਸੀਨੀਅਰ ਆਗੂ ਲਗਨਦੀਪ ਸਿੰਘ ਵਲੋਂ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਇਲਾਕਾ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਨਵਦੀਪ ਕੌਰ ਤੇ ਆਮ ਆਦਮੀ ਪਾਰਟੀ ਦੇ ਸਰਗਰਮ ਸੀਨੀਅਰ ਆਗੂ ਲਗਨਦੀਪ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਸਰਕਾਰ ਵਲੋਂ ਉਕਤ ਵਾਰਡ ’ਚ ਵਿਕਾਸ ਦੇ ਵੱਡੇ ਕੰਮ ਕਰਵਾਏ ਗਏ ਹਨ।
ਚੁਗਿੱਟੀ/ਜੰਡੂਸਿੰਘਾ, 18 ਨਵੰਬਰ ( ਨਰਿੰਦਰ ਲਾਗੂ)-ਵਿਧਾਨ ਸਭਾ ਹਲਕਾ ਜਲੰਧਰ ਕੇਂਦਰੀ ਅਧੀਨ ਆਉਂਦੇ ਵਾਰਡ ਨੰਬਰ 5 ਦੇ ਵੱਖ - ਵੱਖ ਮੁਹੱਲਿਆਂ ਕਰੋਲ ਬਾਗ, ਮਾਨ ਸਿੰਘ ਨਗਰ, ਹਿਮਾਚਲ ਕਲੋਨੀ, ਧਾਲੀਵਾਲ ਕਲੋਨੀ, ਰੰਧਾਵਾ ਕਲੋਨੀ, ਯੂਨੀਵਰਸਿਟੀ ਇਨਕਲੇਵ ਤੇ ਮੌਤੀ ਬਾਗ਼ ਵਿਖੇ ਘਰ-ਘਰ ਪਹੁੰਚ ਕੇ ਆਮ ਆਦਮੀ ਪਾਰਟੀ ਵਲੋਂ ਐਲਾਨੇ ਗਏ ਉਮੀਦਵਾਰ ਨਿਤਿਨ ਕੋਹਲੀ ਦੇ ਹੱਕ ’ਚ ਨਿਤਿਨ ਕੋਹਲੀ ਦੀ ਧਰਮਪਤਨੀ ਸ਼੍ਰੀਮਤੀ ਨਿਧੀ ਕੋਹਲੀ, ਕੌਂਸਲਰ ਨਵਦੀਪ ਕੌਰ ਤੇ ਉਨ੍ਹਾਂ ਦੇ ਪਤੀ ਸੀਨੀਅਰ ਆਗੂ ਲਗਨਦੀਪ ਸਿੰਘ ਵਲੋਂ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਇਲਾਕਾ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਨਵਦੀਪ ਕੌਰ ਤੇ ਆਮ ਆਦਮੀ ਪਾਰਟੀ ਦੇ ਸਰਗਰਮ ਸੀਨੀਅਰ ਆਗੂ ਲਗਨਦੀਪ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਸਰਕਾਰ ਵਲੋਂ ਉਕਤ ਵਾਰਡ ’ਚ ਵਿਕਾਸ ਦੇ ਵੱਡੇ ਕੰਮ ਕਰਵਾਏ ਗਏ ਹਨ। ਉਨ੍ਹਾਂ ਦੀ ਪਤਨੀ ਕੌਂਸਲਰ ਨਵਦੀਪ ਕੌਰ ਵਲੋਂ ਚੋਣਾਂ ਸਮੇਂ ਇਸ ਵਾਰਡ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ, ਇਸੇ ਕਾਰਨ ਸਾਰੇ ਵਰਗਾਂ ਦੇ ਲੋਕ ਮਾਨ ਸਰਕਾਰ ਤੋਂ ਖੁਸ਼ ਹਨ। ਉਨ੍ਹਾਂ ਆਖਿਆ ਕਿ ਸਰਕਾਰੀ ਸਹੂਲਤਾਂ ਦੇ ਸਿਲਸਿਲੇ ਨੂੰ ਚੱਲਦਾ ਰੱਖਣ ਲਈ ਆਪਾਂ ਸਾਰਿਆਂ ਨੂੰ ਫਿਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸਫ਼ਲ ਬਣਾਉਣਾ ਚਾਹੀਦਾ ਹੈ। ਇਸ ਮੌਕੇ ਨਿਤਿਨ ਕੋਹਲੀ ਦੀ ਪਤਨੀ ਨਿਧੀ ਕੋਹਲੀ ਨੇ ਉਮੀਦ ਜ਼ਾਹਰ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਪਤੀ ਵਲੋਂ ਉਕਤ ਹਲਕੇ ਦੇ ਤਮਾਮ ਮੁਹੱਲਿਆਂ ਲੋਕਾਂ ਦੇ ਭਲੇ ਲਈ ਅਨੇਕਾਂ ਕੰਮ ਕਰਵਾਏ ਹਨ। ਜਿਨ੍ਹਾਂ ਨੂੰ ਦੇਖਦੇ ਹੋਏ ਤੁਹਾਡੇ ਸਾਰਿਆਂ ਵਲੋਂ ਉਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਮਿਲਕੇ ਹੰਭਲਾ ਮਾਰਨਾ ਚਾਹੀਦਾ ਹੈ। ਚੋਣ ਪ੍ਰਚਾਰ ਕਰਨ ਵਾਲਿਆਂ ਵਿੱਚ ਰਜੀਵ ਅਨੰਦ, ਬਲਵਿੰਦਰ ਸਿੰਘ ਸੈਣੀ, ਪੰਕਜ ਸ਼ਰਮਾ, ਤਰੁਨਦੀਪ ਸੰਨੀ ਤੇ ਪ੍ਰਵੀਨ ਪੱਬੀ ਸਮੇਤ ਵੱਡੀ ਗਿਣਤੀ ਵਿੱਚ ਹੋਰ ਲੋਕ ਹਾਜ਼ਰ ਸਨ।