03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਹੱਡੀਆਂ ਦੇ ਮਾਹਿਰ ਡਾ. ਸੰਜੀਵ ਗੋਇਲ ਨੇ ‘ਆਇਮਾ’ ਦੇ ਡਾਕਟਰਾਂ ਨਾਲ ਸਾਂਝੀਆਂ ਕੀਤੀਆਂ ਆਰਥੋਪੈਡਿਕ ਸਰਜਰੀ ਦੀਆਂ ਨਵੀਆਂ ਤਕਨੀਕਾਂ

ਜਲੰਧਰ, 2 ਨਵੰਬਰ (ਐੱਮ. ਐੱਸ.

ਡਾ. ਸੰਜੀਵ ਗੋਇਲ ਦਾ ਸਨਮਾਨ ਕਰਦੇ ਹੋਏ ਡਾ. ਜਸਜੀਤ ਸਿਘ ਭੋਲੋਵਾਸੀਆ, ਡਾ. ਅਨੂ ਰਾਮਪਾਲ, ਡਾ. ਰਜਨੀਸ਼ ਚਾਂਦਨਾ ਅਤੇ ਹੋਰ। ਤਸਵੀਰ : ਮੁਨੀਸ਼ 03-11-2026
ਜਲੰਧਰ, 2 ਨਵੰਬਰ (ਐੱਮ. ਐੱਸ. ਲੋਹੀਆ)-ਸਥਾਨਕ ਗੁਰੂ ਅਮਰਦਾਸ ਚੌਕ ਨੇੜੇ ਲਿੰਕ ਰੋਡ ’ਤੇ ਚੱਲ ਰਹੇ ਗਾਰਡੀਅਨ ਹਸਪਤਾਲ ’ਚ ਸੇਵਾਵਾਂ ਦੇ ਰਹੇ ਹੱਡੀਆਂ ਤੇ ਜੋੜਾਂ ਦੇ ਮਾਹਿਰ ਡਾ. ਸੰਜੀਵ ਗੋਇਲ ਨੇ ਆਲ ਇੰਡੀਆ ਇੰਟਿਗ੍ਰੇਟਿਡ ਮੈਡੀਕਲ ਐਸੋਸੀਏਸ਼ਨ (ਆਇਮਾ) ਦੇ ਮੈਂਬਰ ਡਾਕਟਰਾਂ ਨੂੰ ਆਰਥੋਪੈਡਿਕ ਸਰਜਰੀ ਦੀਆਂ ਨਵੀਆਂ ਤਕਨੀਕਾਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਆਈਮਾ ਦੇ ਜ਼ਿਲ੍ਹਾ ਪ੍ਰਧਾਨ ਡਾ. ਜਸਜੀਤ ਸਿੰਘ ਭੋਲੋਵਾਸੀਆ ਦੀ ਪ੍ਰਧਾਨਗੀ ਹੇਠ ਕਰਵਾਏ ਸੈਮੀਨਾਰ ਦੌਰਾਨ ਡਾ. ਗੋਇਲ ਨੇ ਖ਼ਾਸ ਕਰਕੇ ਖੇਡਾਂ ਦੌਰਾਨ ਲੱਗਣ ਵਾਲੀਆਂ ਸੱਟਾਂ ਤੇ ਉਨ੍ਹਾਂ ਦੇ ਆਧੁਨਿਕ ਨਿਊਨਤਮ ਇਨਵੇਸਿਵ ਇਲਾਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਗੰਭੀਰ ਹਾਦਸਿਆਂ ਤੇ ਸੱਟਾਂ ਦੇ ਮਾਮਲਿਆਂ ’ਚ ਤੁਰੰਤ ਅਤੇ ਪ੍ਰਭਾਵਸ਼ਾਲੀ ਸਰਜੀਕਲ ਇਲਾਜ ਬਾਰੇ ਵੀ ਜਾਗਰੂਕ ਕੀਤਾ। ਗੋਡੇ ਤੇ ਚੂਲੇ ਦੇ ਬਦਲਾਅ ਦੀਆਂ ਆਧੁਨਿਕ ਤਕਨੀਕਾਂ, ਜੋ ਮਰੀਜ਼ਾਂ ਨੂੰ ਜਲਦੀ ਤੁਰਨ-ਫਿਰਨ ਦੇ ਯੋਗ ਬਣਾਉਂਦੀਆਂ ਹਨ ਬਾਰੇ ਵੀ ਦੱਸਿਆ। ਸਟੇਜ ਸਕੱਤਰ ਦੀ ਭੂਮਿਕਾ ਡਾ. ਅਨੂ ਰਾਮਪਾਲ ਨੇ ਨਿਭਾਈ। ਇਸ ਮੌਕੇ ਡਾ. ਰਾਕੇਸ਼ ਸ਼ਰਮਾ, ਡਾ. ਨਰੇਸ਼ ਸ਼ਰਮਾ, ਡਾ. ਹਰੀਸ਼ ਸਹਿਗਲ, ਡਾ. ਜੋਗਿੰਦਰ ਅਰੋੜਾ, ਡਾ. ਅਨੁਪਮਾ ਸੂਦ, ਡਾ. ਵਿੰਨੀ ਖੰਨਾ, ਡਾ. ਅਨੀਤਾ ਅਰੋੜਾ, ਡਾ. ਰਜਨੀਸ਼ ਚਾਂਦਨਾ, ਡਾ. ਵਨੀਤਾ ਚਾਂਦਨਾ, ਡਾ. ਨਵਰਾਜ, ਡਾ. ਭਰਤ ਬਾਵਾ, ਡਾ. ਐੱਚ. ਐੱਸ. ਕਾਲੜਾ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਤਿੰਨ ਵਿਧਾਇਕਾਂ ਦੇ ਭਾਜਪਾ ’ਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਮਿਲੇਗੀ ਨਵੀਂ ਮਜ਼ਬੂਤੀ - ਢੱਲ , ਰੰਧਾਵਾ ਅਗਲੀ ਖ਼ਬਰ ਐੱਸ. ਜੀ. ਐੱਨ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਨਾਇਆ ਚੌਥੇ ਪਾਤਿਸ਼ਾਹ ਦਾ ਪ੍ਰਕਾਸ਼ ਪੁਰਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।