ਸੀਨੀਅਰ ਡਿਪਟੀ ਮੇਅਰ ਨੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਕੋਲ ਉਠਾਇਆ ਸੀਵਰੇਜ ਪਾਈਪ ਟੁੱਟਣ ਦਾ ਮਾਮਲਾ
* ਨਿਯਮਾਂ ਦੀ ਪਾਲਣਾ ਨਾ ਹੋਣ ’ਤੇ ਜਤਾਇਆ ਸੀ ਇਤਰਾਜ਼ * ਰਾਮਾ ਮੰਡੀ ਖੇਤਰ ਵਿਚ ਗੈਸ ਪਾਈਪ ਪਾਉਣ ਦਾ ਅਜੇ ਬੰਦ ਪਿਆ ਹੈ ਕੰਮ ਜਲੰਧਰ, 2 ਨਵੰਬਰ (ਸ਼ਿਵ)-ਰਾਮਾ ਮੰਡੀ ਦੇ ਦਾਤਾਰ ਨਗਰ ’ਚ ਖਹਿਰਾ ਪੈਟਰੋਲ ਪੰਪ ਦੇ ਨੇੜੇ ਕੁਝ ਦਿਨ ਪਹਿਲਾਂ ਗੈਸ ਪਾਈਪਲਾਈਨ ਪਾਉਣ ਦੌਰਾਨ ਪਾਣੀ ਅਤੇ ਸੀਵਰੇਜ ਦੀਆਂ ਪਾਈਪਾਂ ਟੁੱਟਣ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਵਲੋਂ ਕੰਮ ਬੰਦ ਕਰਵਾਇਆ ਗਿਆ ਸੀ ਤੇ ਅਜੇ ਤੱਕ ਇਹ ਕੰਮ ਬੰਦ ਪਿਆ ਹੈ। ਇਸ ਸਬੰਧੀ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਕੋਲ ਪਹਿਲਾਂ ਹੀ ਆਪਣਾ ਇਤਰਾਜ਼ ਦਰਜ ਕਰਵਾ ਚੁੱਕੇ ਹਨ।
* ਨਿਯਮਾਂ ਦੀ ਪਾਲਣਾ ਨਾ ਹੋਣ ’ਤੇ ਜਤਾਇਆ ਸੀ ਇਤਰਾਜ਼ * ਰਾਮਾ ਮੰਡੀ ਖੇਤਰ ਵਿਚ ਗੈਸ ਪਾਈਪ ਪਾਉਣ ਦਾ ਅਜੇ ਬੰਦ ਪਿਆ ਹੈ ਕੰਮ ਜਲੰਧਰ, 2 ਨਵੰਬਰ (ਸ਼ਿਵ)-ਰਾਮਾ ਮੰਡੀ ਦੇ ਦਾਤਾਰ ਨਗਰ ’ਚ ਖਹਿਰਾ ਪੈਟਰੋਲ ਪੰਪ ਦੇ ਨੇੜੇ ਕੁਝ ਦਿਨ ਪਹਿਲਾਂ ਗੈਸ ਪਾਈਪਲਾਈਨ ਪਾਉਣ ਦੌਰਾਨ ਪਾਣੀ ਅਤੇ ਸੀਵਰੇਜ ਦੀਆਂ ਪਾਈਪਾਂ ਟੁੱਟਣ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਵਲੋਂ ਕੰਮ ਬੰਦ ਕਰਵਾਇਆ ਗਿਆ ਸੀ ਤੇ ਅਜੇ ਤੱਕ ਇਹ ਕੰਮ ਬੰਦ ਪਿਆ ਹੈ। ਇਸ ਸਬੰਧੀ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਕੋਲ ਪਹਿਲਾਂ ਹੀ ਆਪਣਾ ਇਤਰਾਜ਼ ਦਰਜ ਕਰਵਾ ਚੁੱਕੇ ਹਨ। ਕੁਝ ਦਿਨ ਪਹਿਲਾਂ ਗੈਸ ਕੰਪਨੀ ਵਲੋਂ ਪਾਈਪਲਾਈਨ ਪਾਉਣ ਦੌਰਾਨ ਸੀਵਰੇਜ ਦੀ ਪਾਈਪ ਤੋੜ ਦਿੱਤੀ ਗਈ ਸੀ। ਇਸ ਦਾ ਪਤਾ ਲੱਗਣ ’ਤੇ ਕੰਮ ਬੰਦ ਕਰਵਾ ਦਿੱਤਾ ਸੀ ਤੇ ਨਿਗਮ ਅਫ਼ਸਰਾਂ ਨੂੰ ਇਸ ਬਾਰੇ ਕਾਰਵਾਈ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਨਗਰ ਨਿਗਮ ਦੇ ਅਮਲੇ ਵਲੋਂ ਟੁੱਟੀ ਹੋਈ ਸੀਵਰੇਜ ਪਾਈਪ ਦੀ ਮੁਰੰਮਤ ਕਰਵਾਈ ਗਈ ਸੀ। ਉਦੋਂ ਤੋਂ ਹੀ ਗੈਸ ਪਾਈਪ ਪਾਉਣ ਦਾ ਕੰਮ ਬੰਦ ਪਿਆ ਹੈ। ਸੀਨੀਅਰ ਡਿਪਟੀ ਮੇਅਰ ਨੇ ਇਹ ਮਾਮਲਾ ਹੁਸ਼ਿਆਰਪੁਰ ਦੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਕੋਲ ਉਠਾਇਆ ਸੀ, ਕਿਉਂਕਿ ਹੁਸ਼ਿਆਰਪੁਰ ਰੋਡ ਲੋਕ ਨਿਰਮਾਣ ਵਿਭਾਗ ਦੇ ਅਧੀਨ ਆਉਂਦੀ ਹੈ। ਉਨ੍ਹਾਂ ਅਧਿਕਾਰੀ ਕੋਲ ਸਵਾਲ ਉਠਾਇਆ ਕਿ ਜਦੋਂ ਵਿਭਾਗ ਵਲੋਂ ਗੈਸ ਕੰਪਨੀ ਨੂੰ ਪਾਈਪਲਾਈਨ ਪਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਤਾਂ ਫਿਰ ਕੰਪਨੀ ਕੋਲੋਂ ਮਨਜ਼ੂਰੀ ਦੀਆਂ ਸ਼ਰਤਾਂ ਦੀ ਪਾਲਣਾ ਕਿਉਂ ਨਹੀਂ ਕਰਵਾਈ ਜਾ ਰਹੀ। ਬਲਬੀਰ ਸਿੰਘ ਬਿੱਟੂ ਨੇ ਇਤਰਾਜ਼ ਜਤਾਇਆ ਕਿ ਗੈਸ ਪਾਈਪਲਾਈਨ ਪਾਉਣ ਦੌਰਾਨ ਪਹਿਲਾਂ ਵੀ ਪਾਣੀ ਤੇ ਸੀਵਰੇਜ ਦੀਆਂ ਕਈ ਪਾਈਪਾਂ ਟੁੱਟਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਬਾਵਜੂਦ ਹੁਣ ਪਾਣੀ ਦੀ ਪਾਈਪਲਾਈਨ ਦੇ ਬਿਲਕੁਲ ਨਾਲ ਹੀ ਗੈਸ ਪਾਈਪ ਪਾਈ ਜਾ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਭਵਿੱਖ ’ਚ ਪਾਣੀ ਦੀ ਪਾਈਪ ਦੀ ਮੁਰੰਮਤ ਕਰਨ ਸਮੇਂ ਗੈਸ ਪਾਈਪਲਾਈਨ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ? ਉਨ੍ਹਾਂ ਦਾ ਕਹਿਣਾ ਹੈ ਕਿ ਗੈਸ ਪਾਈਪਲਾਈਨ ਪਾਉਣ ਸਮੇਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਪਾਣੀ ਤੇ ਸੀਵਰੇਜ ਦੀਆਂ ਪਾਈਪਾਂ ਨੂੰ ਕਿਸੇ ਤਰ੍ਹਾਂ ਦਾ ਨੁ ਕਸਾਨ ਨਾ ਪਹੁੰਚੇ। ਇਸ ਮਾਮਲੇ ਸਬੰਧੀ ਬਲਬੀਰ ਸਿੰਘ ਬਿੱਟੂ ਵਲੋਂ ਗੈਸ ਕੰਪਨੀ ਦੇ ਅਧਿਕਾਰੀਆਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।