22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਟ੍ਰਿਨਿਟੀ ਕਾਲਜ ਵਿਖੇ ਦੋ-ਰੋਜ਼ਾ ‘ਬਾਇਓ-ਇਨੋਵੇਟ 2026’ ਲੈਕਚਰ ਲੜੀ ਕਰਵਾਈ

ਜਲੰਧਰ, 21 ਅਕਤੂਬਰ (ਜਸਪਾਲ ਸਿੰਘ)-ਟ੍ਰਿਨਿਟੀ ਕਾਲਜ ਦੇ ਸਾਇੰਸ ਵਿਭਾਗ ਨੇ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਅਧੀਨ ‘ਬਾਇਓਟੈਕਨਾਲੋਜੀ ਵਿਭਾਗ’ ਦੇ ਸਹਿਯੋਗ ਨਾਲ “ਬਾਇਓ-ਇਨੋਵੇਟ 2026- ਬਾਇਓਟੈਕਨਾਲੋਜੀ ਰਾਹੀਂ ਜੈਵ-ਵਿਭਿੰਨਤਾ ਵਿੱਚ ਤਬਦੀਲੀ” ਵਿਸ਼ੇ ਸੰਬੰਧੀ ਦੋ-ਰੋਜ਼ਾ ਲੈਕਚਰ ਲੜੀ ਕਰਵਾਈ ਗਈ। ਉਦਘਾਟਨੀ ਸੈਸ਼ਨ ਵਿਚ ਆਈ.

ਅਜੀਤ ਡੈਸਕ 22-10-2026
ਜਲੰਧਰ, 21 ਅਕਤੂਬਰ (ਜਸਪਾਲ ਸਿੰਘ)-ਟ੍ਰਿਨਿਟੀ ਕਾਲਜ ਦੇ ਸਾਇੰਸ ਵਿਭਾਗ ਨੇ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਅਧੀਨ ‘ਬਾਇਓਟੈਕਨਾਲੋਜੀ ਵਿਭਾਗ’ ਦੇ ਸਹਿਯੋਗ ਨਾਲ “ਬਾਇਓ-ਇਨੋਵੇਟ 2026- ਬਾਇਓਟੈਕਨਾਲੋਜੀ ਰਾਹੀਂ ਜੈਵ-ਵਿਭਿੰਨਤਾ ਵਿੱਚ ਤਬਦੀਲੀ” ਵਿਸ਼ੇ ਸੰਬੰਧੀ ਦੋ-ਰੋਜ਼ਾ ਲੈਕਚਰ ਲੜੀ ਕਰਵਾਈ ਗਈ। ਉਦਘਾਟਨੀ ਸੈਸ਼ਨ ਵਿਚ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ ਦੇ ਸਹਾਇਕ ਰਜਿਸਟਰਾਰ, ਡਾ. ਵਿਵੇਕ ਤਲਵਾਰ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ। ਪ੍ਰੋਗਰਾਮ ਕੋਆਰਡੀਨੇਟਰ ਡਾ. ਮਿਨਾਕਸ਼ੀ ਸ਼ਰਮਾ ਨੇ ਸਾਰਿਆਂ ਦਾ ਸਵਾਗਤ ਕੀਤਾ। ਉਪਰੰਤ ਟ੍ਰਿਨਿਟੀ ਕਾਲਜ ਦੇ ਪ੍ਰਿੰਸੀਪਲ ਡਾ. ਅਜੇ ਪਰਾਸ਼ਰ ਨੇ ਵਿਦਿਆਰਥੀਆਂ ਨੂੰ ਵਿਗਿਆਨਕ ਉਤਸੁਕਤਾ ਪੈਦਾ ਕਰਨ ਅਤੇ ਬਾਇਓਟੈਕਨਾਲੋਜੀ ਦੇ ਖੇਤਰ ਵਿੱਚ ਉੱਭਰ ਰਹੇ ਮੌਕਿਆਂ ਦੀ ਖੋਜ ਕਰਨ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਪਹਿਲੇ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਪ੍ਰੋਫ਼ੈਸਰ, ਪ੍ਰੋ. (ਡਾ.) ਆਦਰਸ਼ ਪਾਲ ਵਿਗ ਨੇ “ਕੈਂਚੁਆ ਤਕਨਾਲੋਜੀ: ਕੂੜੇ ਨੂੰ ਦੌਲਤ ਵਿੱਚ ਬਦਲਣਾ” ਵਿਸ਼ੇ ਬਾਰੇ ਜਾਣਕਾਰੀ ਦਿੱਤੀ। ਇਸ ਉਪਰੰਤ ਬਨਾਰਸ ਹਿੰਦੂ ਯੂਨੀਵਰਸਿਟੀ, ਵਾਰਾਣਸੀ ਤੋਂ ਡਾ. ਪ੍ਰਤਿਯੂਸ਼ ਸ਼ੁਕਲਾ ਨੇ “ਸਾਇਨੋਬੈਕਟੀਰੀਅਲ ਬਾਇਓਟੈਕਨਾਲੋਜੀ: ਨਵੀਨਤਾਕਾਰੀ ਉਪਯੋਗਾਂ ਅਤੇ ਅਨੁਵਾਦਕ ਖੋਜ ਲਈ ਨਵੇਂ ਵਿਚਾਰ” ਵਿਸ਼ੇ ‘ਤੇ ਗਿਆਨ ਭਰਪੂਰ ਲੈਕਚਰ ਦਿੱਤਾ। ਦੂਜੇ ਦਿਨ ਟ੍ਰਿਨਿਟੀ ਕਾਲਜ ਦੇ ਵਿਗਿਆਨ ਵਿਭਾਗ ਦੀ ਸਹਾਇਕ ਪ੍ਰੋਫੈਸਰ, ਡਾ. ਮੋਨਿਕਾ ਨੇ “ਬਾਇਓਟੈਕਨਾਲੋਜੀ: ਟਿਕਾਊ ਵਿਕਾਸ ਲਈ ਇੱਕ ਸਾਧਨ” ਵਿਸ਼ੇ ‘ਤੇ ਲੈਕਚਰ ਦਿੱਤਾ। ਇਸ ਲੈਕਚਰ ਲੜੀ ਵਿੱਚ 8 ਸਕੂਲਾਂ ਤੇ ਦੋ ਕਾਲਜਾਂ ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਮੰਚ ਦਾ ਸੰਚਾਲਨ ਸਹਾਇਕ ਪ੍ਰੋਫੈਸਰ ਜਸਵਿੰਦਰ ਕੌਰ ਅਤੇ ਸਹਾਇਕ ਪ੍ਰੋਫੈਸਰ ਨਮਿਤਾ ਨੇ ਕੀਤਾ। ਟ੍ਰਿਨਿਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ, ਰੈਵ. ਫਾਦਰ ਪੀਟਰ ਅਤੇ ਟ੍ਰਿਨਿਟੀ ਕਾਲਜ ਦੇ ਡਾਇਰੈਕਟਰ ਤੇ ਰੈਵ. ਫਾਦਰ ਥਾਮਸ ਕੋਲੇਨਚੇਰੀ ਨੇ ਇਸ ਲੈਕਚਰ ਲੜੀ ਦੇ ਆਯੋਜਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਾਸਤੇ ਵਿਭਾਗ ਦਾ ਧੰਨਵਾਦ ਕੀਤਾ। ਪ੍ਰੋਗਰਾਮ ਵਿਚ ਰੈਵ. ਫਾਦਰ ਜੌਨ, ਫਾਦਰ ਐਂਥਨੀ ਜੋਸਫ਼, ਟ੍ਰਿਨਿਟੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਕਾਲਜ ਦੇ ਪ੍ਰਿੰਸੀਪਲ ਡਾ. ਸ਼ੀਨੂ ਨਈਅਰ, ਰੈਵ. ਸਿਸਟਰ ਪ੍ਰੇਮਾ , ਰੈਵ. ਸਿਸਟਰ ਰੀਟਾ, ਅਕੇਡਮਿਕ ਐਡਮਨਿਸਟਰ ਡਾ ਪੂਜਾ ਗਾਬਾ, ਡਾ. ਨੀਤੂ ਖੰਨਾ, ਡਾ. ਮੀਨਾਕਸ਼ੀ ਸ਼ਰਮਾ, ਡਾ. ਕਪਿਲ, ਡਾ. ਮੋਨਿਕਾ ਦੇਵੀ, ਸਹਾਇਕ ਪ੍ਰੋਫੈਸਰ ਪੂਜਾ ਵੀ ਮੌਜੂਦ ਸਨ।
ਪਿਛਲੀ ਖ਼ਬਰ ਭਗਤ ਸਿੰਘ ਕਾਲੋਨੀ ’ਚ ਝੁੱਗੀਆਂ ਨੂੰ ਆਪੇ ਹਟਾਉਣ ਲੋਕ-ਨਗਰ ਨਿਗਮ ਨੇ ਦਿੱਤਾ ਤਿੰਨ ਦਿਨ ਦਾ ਅਲਟੀਮੇਟਮ ਅਗਲੀ ਖ਼ਬਰ ਤਰਸੇਮ ਬੱਧਣ ਨੂੰ ਸਦਮਾ-ਪਤਨੀ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।