14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸੰਨੀ ਦੂਆ, ਅਰਜੁਨ ਤ੍ਰੇਹਨ ਨੇ ਭਾਜਪਾ ਵਿਚ ਕੀਤੀ ਘਰ ਵਾਪਸੀ ਜਲੰਧਰ ਉੱਤਰੀ ਵਿਚ ‘ਆਪ’ ਦੇ ਆਗੂ ਭਾਜਪਾ ’ਚ ਸ਼ਾਮਿਲ

ਜਲੰਧਰ, 13 ਅਕਤੂਬਰ (ਸ਼ਿਵ)-ਪੰਜਾਬ ’ਚ ਭਾਰਤੀ ਜਨਤਾ ਪਾਰਟੀ ਦੀ ਵਧਦੀ ਸਰਗਰਮੀ ਅਤੇ ਪਾਰਟੀ ਦੀ ਵਿਚਾਰਧਾਰਾ ਪ੍ਰਤੀ ਲੋਕਾਂ ਦੇ ਵਧਦੇ ਵਿਸ਼ਵਾਸ ਦੇ ਦਰਮਿਆਨ ਜਲੰਧਰ ਵਿਚ ਭਾਜਪਾ ਵਿਚ ਘਰ ਵਾਪਸੀ ਦਾ ਦੌਰ ਸ਼ੁਰੂ ਹੋ ਗਿਆ ਹੈ। ਅੱਜ ਜਲੰਧਰ ਸਥਿਤ ਭਾਜਪਾ ਦਫ਼ਤਰ ਵਿਖੇ ਸੰਨੀ ਦੁਆ, ਹਸਨ ਸੋਨੀ, ਅਰਜੁਨ ਤ੍ਰੇਹਨ ਅਤੇ ਪ੍ਰਦੀਪ ਵਾਸੁਦੇਵਾ ਨੇ ਭਾਰਤੀ ਜਨਤਾ ਪਾਰਟੀ ਵਿਚ ਸ਼ਮੂਲੀਅਤ ਕੀਤੀ।

ਅਜੀਤ ਡੈਸਕ 14-10-2026
ਜਲੰਧਰ, 13 ਅਕਤੂਬਰ (ਸ਼ਿਵ)-ਪੰਜਾਬ ’ਚ ਭਾਰਤੀ ਜਨਤਾ ਪਾਰਟੀ ਦੀ ਵਧਦੀ ਸਰਗਰਮੀ ਅਤੇ ਪਾਰਟੀ ਦੀ ਵਿਚਾਰਧਾਰਾ ਪ੍ਰਤੀ ਲੋਕਾਂ ਦੇ ਵਧਦੇ ਵਿਸ਼ਵਾਸ ਦੇ ਦਰਮਿਆਨ ਜਲੰਧਰ ਵਿਚ ਭਾਜਪਾ ਵਿਚ ਘਰ ਵਾਪਸੀ ਦਾ ਦੌਰ ਸ਼ੁਰੂ ਹੋ ਗਿਆ ਹੈ। ਅੱਜ ਜਲੰਧਰ ਸਥਿਤ ਭਾਜਪਾ ਦਫ਼ਤਰ ਵਿਖੇ ਸੰਨੀ ਦੁਆ, ਹਸਨ ਸੋਨੀ, ਅਰਜੁਨ ਤ੍ਰੇਹਨ ਅਤੇ ਪ੍ਰਦੀਪ ਵਾਸੁਦੇਵਾ ਨੇ ਭਾਰਤੀ ਜਨਤਾ ਪਾਰਟੀ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਜਲੰਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਭਾਜਪਾ ਦੇ ਜਨਰਲ ਸਕੱਤਰ ਰਾਜੇਸ਼ ਕਪੂਰ, ਮੰਡਲ ਪ੍ਰਧਾਨ ਆਸ਼ੀਸ਼ ਸਹਿਗਲ, ਦਿਨੇਸ਼ ਮਹਿੰਦਰੂ, ਮੰਡਲ ਜਨਰਲ ਸਕੱਤਰ ਅੰਕੁਰ ਰੱਤੀ, ਅਨੁਜ ਸ਼ਾਰਦਾ ਅਤੇ ਸਾਬਕਾ ਮੰਡਲ ਪ੍ਰਧਾਨ ਰਾਜੇਸ਼ ਮਲਹੋਤਰਾ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਭਾਜਪਾ ਵਿਚ ਸ਼ਾਮਲ ਹੋਏ ਆਗੂਆਂ ਦਾ ਸਵਾਗਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ-ਭਲਾਈ ਨੀਤੀਆਂ, ਵਿਕਾਸ ਕਾਰਜਾਂ ਅਤੇ ਭਾਜਪਾ ਦੀ ਰਾਸ਼ਟਰਵਾਦੀ ਵਿਚਾਰਧਾਰਾ ਪ੍ਰਤੀ ਲੋਕਾਂ ਦਾ ਵਿਸ਼ਵਾਸ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਇਸ ਘਟਨਾਕ੍ਰਮ ਨੂੰ ਜਲੰਧਰ ਉੱਤਰੀ ਵਿਚ ਆਮ ਆਦਮੀ ਪਾਰਟੀ ਲਈ ਸਿਆਸੀ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ।
ਪਿਛਲੀ ਖ਼ਬਰ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ’ਚ ਪੁਲਿਸ ਦਾ ਦਾਖ਼ਲਾ ਨਿੰਦਣਯੋਗ ਘਟਨਾ-ਸਿੱਖ ਤਾਲਮੇਲ ਕਮੇਟੀ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਗਗਨਦੀਪ ਸਿੰਘ ਵਲੋਂ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।