09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਏਕਤਾ ਨਗਰ ਅਤੇ ਕਮਲ ਵਿਹਾਰ ਵਿਖੇ ਸੁਪਰਸਕਸ਼ਨ ਮਸ਼ੀਨ ਰਾਹੀਂ ਸੀਵਰੇਜ ਦੀ ਕਰਵਾਈ ਸਫਾਈ

ਚੁਗਿੱਟੀ/ਜੰਡੂਸਿੰਘਾ, 8 ਅਕਤੂਬਰ (ਨਰਿੰਦਰ ਲਾਗੂ)-ਵਾਰਡ ਨੰਬਰ 20 ਅਧੀਨ ਆਉਂਦੇ ਕਮਲ ਵਿਹਾਰ ਅਤੇ ਏਕਤਾ ਨਗਰ ਵਿਖੇ ਸੁਪਰਸਕਸ਼ਨ ਮਸ਼ੀਨ ਰਾਹੀਂ ਸੀਵਰੇਜ ਦੀ ਸਫ਼ਾਈ ਦਾ ਕੰਮ ਕਰਵਾਇਆ ਗਿਆ । ਜਾਣਕਾਰੀ ਦਿੰਦੇ ਹੋਏ ਕੌਂਸਲਰ ਮਨਮੋਹਨ ਸਿੰਘ ਰਾਜੂ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਦੇ ਮੁਹੱਲਾ ਏਕਤਾ ਨਗਰ ਅਤੇ ਕਮਲ ਵਿਹਾਰ ਵਿੱਚ ਅੱਜ ਤੋਂ ਪਹਿਲਾਂ ਕਦੇ ਵੀ ਸੁਪਰ ਸਕਸ਼ਨ ਮਸ਼ੀਨ ਰਾਹੀਂ ਸੀਵਰੇਜ ਦੀ ਸਫ਼ਾਈ ਨਹੀਂ ਕਰਵਾਈ ਗਈ ।

ਅਜੀਤ ਡੈਸਕ 09-10-2026
ਚੁਗਿੱਟੀ/ਜੰਡੂਸਿੰਘਾ, 8 ਅਕਤੂਬਰ (ਨਰਿੰਦਰ ਲਾਗੂ)-ਵਾਰਡ ਨੰਬਰ 20 ਅਧੀਨ ਆਉਂਦੇ ਕਮਲ ਵਿਹਾਰ ਅਤੇ ਏਕਤਾ ਨਗਰ ਵਿਖੇ ਸੁਪਰਸਕਸ਼ਨ ਮਸ਼ੀਨ ਰਾਹੀਂ ਸੀਵਰੇਜ ਦੀ ਸਫ਼ਾਈ ਦਾ ਕੰਮ ਕਰਵਾਇਆ ਗਿਆ । ਜਾਣਕਾਰੀ ਦਿੰਦੇ ਹੋਏ ਕੌਂਸਲਰ ਮਨਮੋਹਨ ਸਿੰਘ ਰਾਜੂ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਦੇ ਮੁਹੱਲਾ ਏਕਤਾ ਨਗਰ ਅਤੇ ਕਮਲ ਵਿਹਾਰ ਵਿੱਚ ਅੱਜ ਤੋਂ ਪਹਿਲਾਂ ਕਦੇ ਵੀ ਸੁਪਰ ਸਕਸ਼ਨ ਮਸ਼ੀਨ ਰਾਹੀਂ ਸੀਵਰੇਜ ਦੀ ਸਫ਼ਾਈ ਨਹੀਂ ਕਰਵਾਈ ਗਈ । ਉਨ੍ਹਾਂ ਨੇ ਕਿਹਾ ਕਿ ਆਏ ਦਿਨ ਸੀਵਰੇਜ ਬੰਦ ਆਉਣ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ, ਉਹ ਧੰਨਵਾਦੀ ਹਨ ਨਿਤਿਨ ਕੋਹਲੀ ਦੇ ਜਿਨ੍ਹਾਂ ਵਲੋਂ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਇੱਥੇ ਸੁਪਰ ਸਕਸ਼ਨ ਮਸ਼ੀਨ ਮੁਹੱਈਆ ਕਰਵਾਈ ਗਈ ਜਿਸ ਨਾਲ ਇੱਥੇ ਅੱਛੇ ਢੰਗ ਨਾਲ ਸੀਵਰੇਜ ਦੀ ਸਫਾਈ ਕਰਾਈ ਗਈ ਹੈ । ਇਸ ਦੌਰਾਨ ਜਸਮੀਤ ਸਿੰਘ, ਸ਼ੁਭਮ ਪ੍ਰਧਾਨ, ਸੰਜੀਵ ਬਾਟਾ , ਤਿਲਕ ਰਾਜ ਬਾਵਾ, ਨਿਤੀਨ ਵਾਲੀਆ , ਸ਼ਸੀ ਰਾਏ, ਵਿਕਾਸ ਧੀਮਾਨ ਆਦਿ ਹਾਜ਼ਰ ਸਨ
ਪਿਛਲੀ ਖ਼ਬਰ ਸਮਰ ਸਿੰਘ ਸਲਾਰੀਆ ਨਮਿਤ ਰਸਮ ਕਿਰਿਆ ਅੱਜ ਅਗਲੀ ਖ਼ਬਰ ਸੀ.ਟੀ. ਯੂਨੀਵਰਸਿਟੀ ਵਲੋਂ ਉਦਯੋਗ ਏਕੀਕ੍ਰਿਤ ਸਿੱਖਿਆ ਸੰੰਬੰਧੀ ਗ੍ਰਾਂਟ ਥੌਰਨਟਨ ਭਾਰਤ ਨਾਲ ਸਮਝੌਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।