08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਆਦਮਪੁਰ ’ਚ ਪੁਲਿਸ ਅਤੇ ਸਿਹਤ ਵਿਭਾਗ ਦੀ ਵੱਡੀ ਕਾਰਵਾਈ 2 ਕੁਇੰਟਲ 50 ਕਿਲੋ ਦੇਸੀ ਘਿਓ ਅਤੇ 35 ਟੀਨ ਰਿਫਾਇੰਡ ਤੇਲ ਬਰਾਮਦ , ਮਾਲਕ ਗ੍ਰਿਫ਼ਤਾਰ

ਆਦਮਪੁਰ ,7 ਅਕਤੂਬਰ ( ਹਰਪ੍ਰੀਤ ਸਿੰਘ, ਸੁਖਦੀਪ ਸਿੰਘ )- ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਪੁਲਿਸ ਅਤੇ ਸਿਹਤ ਵਿਭਾਗ ਨੇ ਮਿਲਾਵਟੀ ਖਾਣ - ਪੀਣ ਵਾਲੀਆਂ ਵਸਤੂਆਂ ਖ਼ਿਲਾਫ਼ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ । ਇਸੇ ਲੜੀ ਤਹਿਤ ਜੰਡੂ ਸਿੰਘਾ ਰੋਡ ’ ਤੇ ਲਗਾਏ ਗਏ ਨਾਕੇ ਦੌਰਾਨ ਸੀ .

ਅਜੀਤ ਡੈਸਕ 08-10-2026
ਆਦਮਪੁਰ ,7 ਅਕਤੂਬਰ ( ਹਰਪ੍ਰੀਤ ਸਿੰਘ, ਸੁਖਦੀਪ ਸਿੰਘ )- ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਪੁਲਿਸ ਅਤੇ ਸਿਹਤ ਵਿਭਾਗ ਨੇ ਮਿਲਾਵਟੀ ਖਾਣ - ਪੀਣ ਵਾਲੀਆਂ ਵਸਤੂਆਂ ਖ਼ਿਲਾਫ਼ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ । ਇਸੇ ਲੜੀ ਤਹਿਤ ਜੰਡੂ ਸਿੰਘਾ ਰੋਡ ’ ਤੇ ਲਗਾਏ ਗਏ ਨਾਕੇ ਦੌਰਾਨ ਸੀ . ਆਈ . ਏ . ਸਟਾਫ਼ ਦੀ ਟੀਮ ਨੇ ਮਹਿੰਦਰਾ ਮਜ਼ਦਾ ਗੱਡੀ ਪੀ ਬੀ 65 ਏ . ਬੀ - 0226 ਨੂੰ ਰੋਕ ਕੇ ਚੈਕਿੰਗ ਕੀਤੀ , ਜਿਸ ’ ਚੋਂ ਭਾਰੀ ਮਾਤਰਾ ਵਿੱਚ ਸ਼ੱਕੀ ਘਿਓ ਅਤੇ ਰਿਫਾਇੰਡ ਤੇਲ ਜ਼ਬਤ ਕੀਤਾ ਗਿਆ । ਥਾਣਾ ਮੁਖੀ ਆਦਮਪੁਰ ਪੰਕਜ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੰਡੂ ਸਿੰਘਾ ਰੋਡ ’ ਤੇ ਨਾਕੇਬੰਦੀ ਦੌਰਾਨ ਸ਼ੱਕ ਪੈਣ ’ ਤੇ ਇਕ ਵਾਹਨ ਦੀ ਤਲਾਸ਼ੀ ਲਈ ਗਈ , ਜਿਸ ’ ਚੋਂ 2 ਕੁਇੰਟਲ 50 ਕਿਲੋ ਦੇਸੀ ਘਿਓ ਅਤੇ ਰਿਫਾਇੰਡ ਤੇਲ ਦੇ 35 ਟੀਨ ਬਰਾਮਦ ਹੋਏ । ਵਾਹਨ ਨੂੰ ਕਬਜ਼ੇ ਵਿੱਚ ਲੈ ਕੇ ਥਾਣੇ ਲਿਆਂਦਾ ਗਿਆ ਅਤੇ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਗਿਆ । ਮੌਕੇ ’ ਤੇ ਪਹੁੰਚੀ ਸਿਹਤ ਵਿਭਾਗ ਦੀ ਟੀਮ ਨੇ ਜ਼ਬਤ ਕੀਤੀਆਂ ਵਸਤੂਆਂ ਦੇ ਸੈਂਪਲ ਇਕੱਠੇ ਕਰਕੇ ਜਾਂਚ ਲਈ ਲੈਬ ’ ਚ ਭੇਜ ਦਿੱਤੇ ਹਨ । ਪੁਲਿਸ ਨੇ ਇਸ ਮਾਮਲੇ ਵਿੱਚ ਮੁਕੇਸ਼ ਕੁਮਾਰ ਪੁੱਤਰ ਬਿੰਦਰਪਾਲ ( ਉਰਫ਼ ਇੰਦਰਪਾਲ ) ਵਾਸੀ ਬੁਰਜ ਢਿਲਵਾਂ , ਮਾਨਸਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁਕੇਸ਼ ਕੁਮਾਰ ਦੇ ਡਰਾਈਵਰ ਨੂੰ ਪਹਿਲਾਂ ਵੀ ਨਕਲੀ ਘਿਓ ਸਮੇਤ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਹੁਣ ਪੁਲਿਸ ਨੇ ਮਾਲਕ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ । ਥਾਣਾ ਆਦਮਪੁਰ ਵਿਖੇ ਹਾਜ਼ਰ ਸਿਹਤ ਵਿਭਾਗ ਦੀ ਇੰਸਪੈਕਟਰ ਮੈਡਮ ਪ੍ਰਭਜੋਤ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਦੱਸਿਆ ਕਿ ਜ਼ਬਤ ਕੀਤੇ ਗਏ ਦੇਸੀ ਘਿਓ ਤੇ ਰਿਫਾਇੰਡ ਦੇ ਸੈਂਪਲ ਭਰੇ ਗਏ ਹਨ ਅਤੇ ਲੈਬ ਰਿਪੋਰਟ ਆਉਣ ਤੋਂ ਬਾਅਦ ਹੀ ਇਹ ਸਾਫ਼ ਹੋ ਸਕੇਗਾ ਕਿ ਇਹ ਘਿਓ ਅਤੇ ਤੇਲ ਮਿਲਾਵਟੀ ਹੈ । ਰਿਪੋਰਟ ਦੇ ਆਧਾਰ ’ ਤੇ ਦੋਸ਼ੀਆਂ ਵਿਰੁੱਧ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।
ਪਿਛਲੀ ਖ਼ਬਰ ਜਲੰਧਰ ਡਾਕ ਮੰਡਲ ਵਲੋਂ ਕੱਲ੍ਹ ਤੋਂ 15 ਤੱਕ ਮਨਾਇਆ ਜਾਵੇਗਾ ‘ਰਾਸ਼ਟਰੀ ਡਾਕ ਹਫ਼ਤਾ’ ਅਗਲੀ ਖ਼ਬਰ ਡੀ. ਸੀ. ਪੀ. ਵਲੋਂ ਜਾਰੀ ਹੁਕਮਾਂ ਨੂੰ ਟਿੱਚ ਜਾਣਦੇ ਨੇ ਸ਼ਹਿਰ ’ਚ ਘੁੰਮਦੇ ਬਿਨਾਂ ਨੰਬਰੀ ਆਟੋ, ਈ-ਰਿਕਸ਼ਾ ਤੇ ਦੋਪਹੀਆ ਵਾਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।