08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਡੀ. ਸੀ. ਪੀ. ਵਲੋਂ ਜਾਰੀ ਹੁਕਮਾਂ ਨੂੰ ਟਿੱਚ ਜਾਣਦੇ ਨੇ ਸ਼ਹਿਰ ’ਚ ਘੁੰਮਦੇ ਬਿਨਾਂ ਨੰਬਰੀ ਆਟੋ, ਈ-ਰਿਕਸ਼ਾ ਤੇ ਦੋਪਹੀਆ ਵਾਹਨ

ਡੀ. ਸੀ. ਪੀ. ਵਲੋਂ ਜਾਰੀ ਹੁਕਮਾਂ ਨੂੰ ਟਿੱਚ ਜਾਣਦੇ ਨੇ ਸ਼ਹਿਰ ’ਚ ਘੁੰਮਦੇ ਬਿਨਾਂ ਨੰਬਰੀ ਆਟੋ, ਈ-ਰਿਕਸ਼ਾ ਤੇ ਦੋਪਹੀਆ ਵਾਹਨ

ਸ਼ਹਿਰ ਅੰਦਰ ਬਿਨਾਂ ਨੰਬਰ ਪਲੇਟਾਂ ਤੋਂ ਸ਼ਰੇਆਮ ਸੜਕਾਂ ’ਤੇ ਦੌੜ ਰਹੇ ਆਟੋ ਤੇ ਈ-ਰਿਕਸ਼ੇ। ਤਸਵੀਰਾਂ–ਮੁਨੀਸ਼ 08-10-2026

–ਜਤਿੰਦਰ ਪੰਮੀ–

ਜਲੰਧਰ , 7 ਅਕਤੂਬਰ - ਕਮਿਸ਼ਨਰੇਟ ਪੁਲਿਸ ਦੀ ਡੀ . ਸੀ . ਪੀ . ਲਾਅ ਐਂਡ ਆਰਡਰ ਵਲੋਂ ਬੀਤੇ ਦਿਨੀਂ ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟਾਂ ਵਾਲੇ ਕਿਸੇ ਵੀ ਵਾਹਨ ਨੂੰ ਪੈਟਰੋਲ ਪੰਪਾਂ ਤੋਂ ਤੇਲ ਨਾ ਦਿੱਤੇ ਜਾਣ ਬਾਰੇ ਸਖ਼ਤ ਹੁਕਮ ਜਾਰੀ ਕੀਤੇ ਗਏ ਸਨ ਪਰ ਦੇਖਣ ’ ਚ ਆਇਆ ਹੈ ਕਿ ਸ਼ਹਿਰ ਅੰਦਰ ਚੱਲਦੇ ਬਹੁਤ ਸਾਰੇ ਆਟੋ , ਈ - ਰਿਕਸ਼ਾ ਤੇ ਦੋਪਹੀਆ ਵਾਹਨਾਂ ਵਾਲਿਆਂ ਨੇ ਹਾਈ ਸਕਿਓਰਿਟੀ ਨੰਬਰ ਤਾਂ ਕੀ ਲਵਾਉਣੇ ਹਨ , ਉਹ ਬਿਨਾਂ ਨੰਬਰ ਤੋਂ ਹੀ ਸੜਕਾਂ ਉਪਰ ਸ਼ਰੇਆਮ ਦੌੜ ਰਹੇ ਹਨ । ਆਮ ਲੋਕਾਂ ਦਾ ਕਹਿਣਾ ਹੈ ਕਿ ਚੌਕਾਂ ’ ਚ ਤਾਇਨਾਤ ਟ੍ਰੈਫਿਕ ਪੁਲਿਸ ਮੁਲਾਜ਼ਮ ਬਿਨਾਂ ਹੈਲਮਟ ਤੇ ਰੈੱਡ ਲਾਈਟ ਜੰਪ ਕਰਨ ਦੇ ਚਾਲਾਨ ਧੜਾਧੜ ਕੱਟ ਰਹੇ ਹਨ ਪਰ ਉਨ੍ਹਾਂ ਦੇ ਕੋਲੋਂ ਤੇਜ਼ ਰਫ਼ਤਾਰ ’ ਚ ਬਿਨਾਂ ਨੰਬਰ ਦੇ ਵਾਹਨ ਲੈ ਕੇ ਲੰਘਣ ਵਾਲੀ ਮੰਡੀਰ ’ ਤੇ ਉਨ੍ਹਾਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈ । ਇਹ ਅਜਿਹੇ ਸ਼ਰਾਰਤੀ ਕਿਸਮ ਦੇ ਵਾਹਨ ਸਵਾਰ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ ਤੇ ਅਪਰਾਧਕ ਗਤੀਵਿਧੀਆਂ ’ ਚ ਸ਼ਾਮਿਲ ਹੁੰਦੇ ਹਨ । ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਸ਼ਹਿਰ ਅੰਦਰ ਸੁੰਨਸਾਨ ਥਾਵਾਂ ਜਾਂ ਰਾਤ ਵੇਲੇ ਹੋਣ ਵਾਲੀਆਂ ਵਧੇਰੇ ਲੁੱਟਾਂ - ਖੋਹਾਂ ਤੇ ਹੋਰ ਵਾਰਦਾਤਾਂ ਕਰਨ ਲਈ ਵਰਤੇ ਜਾਣ ਵਾਲੇ ਵਾਹਨਾਂ ’ ਤੇ ਨੰਬਰ ਹੀ ਨਹੀਂ ਲਿਖੇ ਹੁੰਦੇ , ਜਿਸ ਕਾਰਨ ਪੁਲਿਸ ਲਈ ਵੀ ਅਪਰਾਧੀਆਂ ਦੀ ਪਛਾਣ ਕਰਨਾ ਮੁਸ਼ਕਿਲ ਹੋ ਜਾਂਦਾ ਹੈ । ਇਸ ਸੰਬੰਧੀ ਗੱਲਬਾਤ ਕਰਦਿਆਂ ਰੋਡ ਸੇਫਟੀ ਕਮੇਟੀ ਦੇ ਮੈਂਬਰ ਤੇ ਸਮਾਜ ਸੇਵਕ ਸੁਰਿੰਦਰ ਸੈਣੀ ਨੇ ਕਿਹਾ ਕਿ ਬਿਨਾਂ ਨੰਬਰ ਵਾਲੇ ਵਾਹਨ ਸਵਾਰ ਅਕਸਰ ਹੀ ਚੌਕਾਂ ’ ਚ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਤੋਂ ਬਚਣ ਲਈ ਤੇਜ਼ ਰਫ਼ਤਾਰ ’ ਚ ਲੰਘਦੇ ਹਨ , ਜਿਸ ਕਾਰਨ ਕਈ ਵਾਰ ਹਾਦਸੇ ਵੀ ਵਾਪਰ ਜਾਂਦੇ ਹਨ । ਉਨ੍ਹਾਂ ਕਿਹਾ ਕਿ ਕਈ ਵਾਰ ਦੋਪਹੀਆ ਵਾਹਨਾਂ ’ ਤੇ ਅਗਲੀ ਨੰਬਰ ਪਲੇਟ ਤਾਂ ਲੱਗੀ ਹੁੰਦੀ ਹੈ ਪਰ ਫੁਕਰਪੁਣੇ ਵਾਲੀ ਮੰਡੀਰ ਨੇ ਪਿਛਲੀ ਨੰਬਰ ਪਲੇਟ ਹੀ ਨਹੀਂ ਲਾਈ ਹੁੰਦੀ , ਜਿਸ ਕਾਰਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ ਤੇ ਵੀ ਪੁਲਿਸ ਮੁਲਾਜ਼ਮ ਨੰਬਰ ਨਾ ਹੋਣ ਕਰਕੇ ਕੋਈ ਵੀ ਕਾਨੂੰਨੀ ਕਾਰਵਾਈ ਕਰਨ ਤੋਂ ਅਸਮਰਥ ਹੁੰਦੇ ਹਨ । ਸੁਰਿੰਦਰ ਸੈਣੀ ਨੇ ਕਿਹਾ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਪਹਿਲਾਂ ਅਜਿਹੇ ਵਾਹਨਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ । ਇਸ ਦੇ ਨਾਲ ਪੈਟਰੋਲ ਪੰਪਾਂ ਵਾਲਿਆਂ ਨੂੰ ਵੀ ਸਖ਼ਤ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਹਨ ਕਿ ਉਹ ਬਿਨਾਂ ਨੰਬਰ ਜਾਂ ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟਾਂ ਵਾਲੇ ਚੋਪਹੀਆ ਜਾਂ ਦੋਪਹੀਆ ਵਾਹਨਾਂ ਨੂੰ ਪੈਟਰੋਲ , ਡੀਜ਼ਲ ਤੇ ਸੀ . ਐੱਨ . ਜੀ . ਵਗੈਰਾ ਨਾ ਦੇਣ । ਅਜਿਹੇ ਵਾਹਨਾਂ ਬਾਰੇ ਪੁਲਿਸ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਜਦੋਂ ਡੀ . ਸੀ . ਪੀ . ਲਾਅ ਐਂਡ ਆਰਡਰ ਜਸਰੂਪ ਕੌਰ ਬਾਠ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ ।

ਪਿਛਲੀ ਖ਼ਬਰ ਆਦਮਪੁਰ ’ਚ ਪੁਲਿਸ ਅਤੇ ਸਿਹਤ ਵਿਭਾਗ ਦੀ ਵੱਡੀ ਕਾਰਵਾਈ 2 ਕੁਇੰਟਲ 50 ਕਿਲੋ ਦੇਸੀ ਘਿਓ ਅਤੇ 35 ਟੀਨ ਰਿਫਾਇੰਡ ਤੇਲ ਬਰਾਮ... ਅਗਲੀ ਖ਼ਬਰ ਰਾਜ ਵਿਵਾਦ ਨਿਵਾਰਨ ਕਮਿਸ਼ਨ ਦਾ ਇੰਪਰੂਵਮੈਂਟ ਟਰੱਸਟ ਨੂੰ ਆਦੇਸ਼-ਅਲਾਟੀ ਨੂੰ ਕਰੇ 1.50 ਕਰੋੜ ਦੀ ਅਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।