08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸੜਕ ਦੀ ਬਦਹਾਲੀ ਨੇ ਲਈ ਇਕ ਹੋਰ ਜਾਨ : ਸਾਈਕਲ ਸਵਾਰ ਦਿਹਾੜੀਦਾਰ ਦੀ ਟਰੱਕ ਹੇਠਾਂ ਆਉਣ ਨਾਲ ਮੌਤ

ਮਕਸੂਦਾਂ, 7 ਅਕਤੂਬਰ (ਸੌਰਵ ਮਹਿਤਾ)-ਟਰਾਂਸਪੋਰਟ ਨਗਰ ਤੋਂ ਪਠਾਨਕੋਟ ਚੌਕ ਵੱਲ ਜਾਂਦੇ ਰਸਤੇ ’ਤੇ ਸੇਂਟ ਸੋਲਵ ਫੈਕਟਰੀ ਨੇੜੇ ਸੜਕ ਦੀ ਬਦਹਾਲੀ ਕਾਰਨ ਅੱਜ ਇਕ ਹੋਰ ਵਿਅਕਤੀ ਨੂੰ ਆਪਣੀ ਜਾਨ ਗੁਆਉਣੀ ਪਈ। ਪੁਲ ਤੋਂ ਹੇਠਾਂ ਉਤਰ ਰਹੇ ਖਾਲੀ ਸਿਲੰਡਰਾਂ ਵਾਲੇ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਸਾਈਕਲ ਸਵਾਰ ਦਿਹਾੜੀਦਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਅਜੀਤ ਡੈਸਕ 08-10-2026
ਮਕਸੂਦਾਂ, 7 ਅਕਤੂਬਰ (ਸੌਰਵ ਮਹਿਤਾ)-ਟਰਾਂਸਪੋਰਟ ਨਗਰ ਤੋਂ ਪਠਾਨਕੋਟ ਚੌਕ ਵੱਲ ਜਾਂਦੇ ਰਸਤੇ ’ਤੇ ਸੇਂਟ ਸੋਲਵ ਫੈਕਟਰੀ ਨੇੜੇ ਸੜਕ ਦੀ ਬਦਹਾਲੀ ਕਾਰਨ ਅੱਜ ਇਕ ਹੋਰ ਵਿਅਕਤੀ ਨੂੰ ਆਪਣੀ ਜਾਨ ਗੁਆਉਣੀ ਪਈ। ਪੁਲ ਤੋਂ ਹੇਠਾਂ ਉਤਰ ਰਹੇ ਖਾਲੀ ਸਿਲੰਡਰਾਂ ਵਾਲੇ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਸਾਈਕਲ ਸਵਾਰ ਦਿਹਾੜੀਦਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਟੂ ਵਾਸੀ ਮੁਸਲਿਮ ਕਾਲੋਨੀ ਵਜੋਂ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਿੰਟੂ ਕੰਮ ਤੋਂ ਬਾਅਦ ਸਾਈਕਲ ’ਤੇ ਆਪਣੇ ਘਰ ਵੱਲ ਜਾ ਰਿਹਾ ਸੀ। ਇਸ ਦੌਰਾਨ ਸੇਂਟ ਸੋਲਵ ਫੈਕਟਰੀ ਨੇੜੇ ਉਹ ਟਰੱਕ ਦੀ ਲਪੇਟ ਵਿਚ ਆ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ’ਤੇ ਥਾਣਾ ਡਵੀਜ਼ਨ ਨੰਬਰ-8 ਦੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ। ਥਾਣਾ ਮੁਖੀ ਰਕੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੁਲਿਸ ਨੇ ਹਾਦਸੇ ਵਾਲੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਹੈ, ਜਦਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਪਿਛਲੀ ਖ਼ਬਰ ਪਾਣੀ, ਸੀਵਰੇਜ ਦੇ ਬਕਾਇਆ ਰਕਮਾਂ ਦੀ ਮੁਹਿੰਮ ਤੇਜ਼-5.77 ਲੱਖ ਰੁਪਏ ਵਸੂਲੇ ਅਗਲੀ ਖ਼ਬਰ ਸ਼ਿਵ ਸੈਨਾ ਪੰਜਾਬ ਵਲੋਂ ਵਿਧਾਨ ਸਭਾ ਦੇ ਚੋਣਾਂ ਦੇ ਮੱਦੇਨਜ਼ਰ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।