28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਰਾਧੇ ਇਨਕਲੇਵ ਵਿਖੇ ਨਿਤਿਨ ਕੋਹਲੀ ਤੇ ਨਵਦੀਪ ਕੌਰ ਵਲੋਂ ਸੜਕਾਂ ਦੇ ਨਿਰਮਾਣ ਦਾ ਉਦਘਾਟਨ

ਚੁਗਿੱਟੀ/ ਜੰਡੂ ਸਿੰਘਾ, 27 ਸਤੰਬਰ (ਨਰਿੰਦਰ ਲਾਗੂ) ਵਾਰਡ ਨੰਬਰ 5 ਦੇ ਖੇਤਰ ਚੋਹਕਾਂ ਕਲਾਂ ਦੇ ਨੇੜੇ ਸਥਿਤ ਰਾਧੇ ਇਨਕਲੇਵ ਵਿਖੇ ਹਲਕਾ ਜਲੰਧਰ ਕੇਂਦਰ ਦੇ ਇੰਚਾਰਜ਼ ਨਿਤਿਨ ਕੋਹਲੀ ਅਤੇ ਕੌਂਸਲਰ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਮਹਿਲਾ ਵਿੰਗ ਦੇ ਹਲਕਾ ਕੋਆਰਡੀਨੇਟਰ ਬੀਬੀ ਨਵਦੀਪ ਕੌਰ ਵਲੋਂ ਸੜਕਾਂ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਹਾਜ਼ਰੀਨ ਨਾਲ ਗੱਲਬਾਤ ਕਰਦੇ ਹੋਏ ਨਿਤਿਨ ਕੋਹਲੀ ਨੇ ਦੱਸਿਆ ਕਿ ਇਥੇ ਸੜਕਾਂ ਬਣਾਉਣ ‘ਤੇ 50 ਲੱਖ ਦੇ ਕਰੀਬ ਖਰਚ ਆਉਣਗੇ।

ਅਜੀਤ ਡੈਸਕ 28-09-2026
ਚੁਗਿੱਟੀ/ ਜੰਡੂ ਸਿੰਘਾ, 27 ਸਤੰਬਰ (ਨਰਿੰਦਰ ਲਾਗੂ) ਵਾਰਡ ਨੰਬਰ 5 ਦੇ ਖੇਤਰ ਚੋਹਕਾਂ ਕਲਾਂ ਦੇ ਨੇੜੇ ਸਥਿਤ ਰਾਧੇ ਇਨਕਲੇਵ ਵਿਖੇ ਹਲਕਾ ਜਲੰਧਰ ਕੇਂਦਰ ਦੇ ਇੰਚਾਰਜ਼ ਨਿਤਿਨ ਕੋਹਲੀ ਅਤੇ ਕੌਂਸਲਰ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਮਹਿਲਾ ਵਿੰਗ ਦੇ ਹਲਕਾ ਕੋਆਰਡੀਨੇਟਰ ਬੀਬੀ ਨਵਦੀਪ ਕੌਰ ਵਲੋਂ ਸੜਕਾਂ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਹਾਜ਼ਰੀਨ ਨਾਲ ਗੱਲਬਾਤ ਕਰਦੇ ਹੋਏ ਨਿਤਿਨ ਕੋਹਲੀ ਨੇ ਦੱਸਿਆ ਕਿ ਇਥੇ ਸੜਕਾਂ ਬਣਾਉਣ ‘ਤੇ 50 ਲੱਖ ਦੇ ਕਰੀਬ ਖਰਚ ਆਉਣਗੇ। ਇਹ ਕੰਮ ਮੁਕੰਮਲ ਹੋਣ ਨਾਲ ਇਲਾਕਾ ਵਸਨੀਕਾਂ ਨੂੰ ਆਵਾਜਾਈ ਦੌਰਾਨ ਸਹੂਲਤ ਮਿਲੇਗੀ। ਇਸ ਦੌਰਾਨ ਕੌਂਸਲਰ ਨਵਦੀਪ ਕੌਰ ਨੇ ਕਿਹਾ ਕਿ ਉਕਤ ਵਾਰਡ ਵਿੱਚ ਸੂਬਾ ਸਰਕਾਰ ਵਲੋਂ ਲਗਾਤਾਰ ਵਿਕਾਸ ਜਾਰੀ ਹੈ ਜਿਸ ਦੇ ਚੱਲਦਿਆਂ ਸਾਰੇ ਵਰਗਾਂ ਦੇ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਕੌਂਸਲਰ ਪਤੀ ਲਗਨਦੀਪ ਸਿੰਘ ਸੀਨੀਅਰ ਆਗੂ ਆਮ ਆਦਮੀ ਪਾਰਟੀ ਵਲੋਂ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ‘ਤੇ ਚਾਨਣਾ ਪਾਇਆ ਗਿਆ। ਇਸ ਮੌਕੇ ਲਛਮਣ ਬਿਰਦੀ, ਵਰਿੰਦਰ ਕੁਮਾਰ, ਡਾਕਟਰ ਰਜਿੰਦਰ ਪਾਲ,ਨੰਦ ਲਾਲ, ਗੁਰਵੀਰ ਸਿੰਘ ਹੁੰਦਲ, ਬਲਵੀਰ ਸਿੰਘ, ਰਜਿੰਦਰ ਢਿ ਲੋਂ,ਤੇਜ਼ ਨਾਥ ਢਿੱਲੋਂ ਤੇ ਅਮਰੀਕ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਰਲਟਨ ਪਾਰਕ ਵਿਖੇ ਬਣ ਰਹੇ ਸਪੋਰਟਸ ਹੱਬ ਦੇ ਮੇਨ ਗੇਟ ’ਤੇ 6 ਮਹੀਨੇ ਤੋਂ ਸੀਵਰੇਜ ਬੰਦ ਅਗਲੀ ਖ਼ਬਰ ਗ੍ਰਹਿ ਮੰਤਰੀ ਹਿੰਦੂ ਪਰਿਵਾਰਾਂ ਨੂੰ ਦਿਵਾਉਣ ਇਨਸਾਫ਼-ਪਵਨ ਗੁਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।