24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸਿਹਤ ਵਿਭਾਗ ਦੇ ਡਾਇਰੈਕਟਰ ਨੂੰ 15 ਦਿਨਾਂ ’ਚ ਕੰਮ ਪੂਰਾ ਕਰਨ ਦਾ ਕੀਤਾ ਵਾਅਦਾ ਪੀ. ਡਬਲਿਊ. ਡੀ. ਤੇ ਠੇਕੇਦਾਰ ਤੋਂ ਨਹੀਂ ਹੋਇਆ ਵਫ਼ਾ

ਜਲੰਧਰ, 23 ਸਤੰਬਰ–ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸੂਬੇ ’ਚੋਂ ਸਭ ਤੋਂ ਵੱਡੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ’ਚ ਸੀਵਰੇਜ ਪਾਈਪਲਾਈਨ ਵਿਛਾਉਣ ਦਾ ਪ੍ਰਾਜੈਕਟ ਇਸ ਮਹੀਨੇ ਵੀ ਪੂਰਾ ਹੋਣ ਦੀ ਆਸ ਨਹੀਂ ਲੱਗ ਰਹੀ। ਹਾਲਾਂਕਿ ਇਸੇ ਮਹੀਨੇ ਦੇ ਸ਼ੁਰੂਆਤੀ ਦਿਨਾਂ ਦੌਰਾਨ ਸਿਹਤ ਵਿਭਾਗ ਦੇ ਡਾਇਰੈਕਟਰ ਨੇ ਹਸਪਤਾਲ ਦਾ ਦੌਰਾ ਕਰਕੇ ਸੀਵਰੇਜ ਪ੍ਰਾਜੈਕਟ ਸਮੇਤ ਹੋਰ ਖਾਮੀਆਂ ਦੇਖ ਕੇ ਪੀ.

ਓ. ਪੀ. ਡੀ. ਨੂੰ ਜਾਣ ਵਾਲੇ ਰਸਤੇ ਦੇ ਖੱਬੇ ਹੱਥ ਬਣਾਈ ਜਾ ਰਹੀ ਹੌਦੀ ਕਾਰਨ ਪੁੱਟੇ ਰਸਤੇ ਨੇੜਿਓਂ ਲੰਘਦੀ ਐਂਬੂਲੈਂਸ। ਬੀਤੇ ਦਿਨ ਇਕ ਐਂਬੂਲੈਂਸ ਇੱਥੇ ਫਸ ਗਈ ਸੀ। ਤਸਵੀਰ-ਮੁਨੀਸ਼ 24-09-2026



ਜਲੰਧਰ, 23 ਸਤੰਬਰ–ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸੂਬੇ ’ਚੋਂ ਸਭ ਤੋਂ ਵੱਡੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ’ਚ ਸੀਵਰੇਜ ਪਾਈਪਲਾਈਨ ਵਿਛਾਉਣ ਦਾ ਪ੍ਰਾਜੈਕਟ ਇਸ ਮਹੀਨੇ ਵੀ ਪੂਰਾ ਹੋਣ ਦੀ ਆਸ ਨਹੀਂ ਲੱਗ ਰਹੀ। ਹਾਲਾਂਕਿ ਇਸੇ ਮਹੀਨੇ ਦੇ ਸ਼ੁਰੂਆਤੀ ਦਿਨਾਂ ਦੌਰਾਨ ਸਿਹਤ ਵਿਭਾਗ ਦੇ ਡਾਇਰੈਕਟਰ ਨੇ ਹਸਪਤਾਲ ਦਾ ਦੌਰਾ ਕਰਕੇ ਸੀਵਰੇਜ ਪ੍ਰਾਜੈਕਟ ਸਮੇਤ ਹੋਰ ਖਾਮੀਆਂ ਦੇਖ ਕੇ ਪੀ. ਡਬਲਿਊ. ਡੀ. ਵਿਭਾਗ, ਠੇਕੇਦਾਰ ਤੇ ਹਸਪਤਾਲ ਪ੍ਰਸ਼ਾਸਨ ਦੀ ਝਾੜਝੰਬ ਕੀਤੀ ਸੀ। ਇਸ ’ਤੇ ਸੰਬੰਧਤ ਧਿਰਾਂ ਨੇ ਡਾਇਰੈਕਟਰ ਨੂੰ ਭਰੋਸਾ ਦਿਵਾਇਆ ਸੀ ਕਿ ਸੀਵੇਰਜ ਦਾ ਕੰਮ 15 ਦਿਨਾਂ ਅੰਦਰ ਪੂਰਾ ਕਰ ਦਿੱਤਾ ਜਾਵੇਗਾ ਪਰ 15 ਦਿਨਾਂ ਤੋਂ ਵੀ ਵੱਧ ਸਮਾਂ ਹੋ ਜਾਣ ਦੇ ਬਾਵਜੂਦ ਪੀ. ਡਬਲਿਊ. ਡੀ. ਤੇ ਠੇਕੇਦਾਰ ਤੋਂ ਕੀਤਾ ਗਿਆ ਵਾਅਦਾ ਵਫ਼ਾ ਨਹੀਂ ਕਰ ਹੋਇਆ। ਪਹਿਲਾਂ ਕੰਮ ’ਚ ਦੇਰੀ ਦਾ ਕਾਰਨ ਬਰਸਾਤੀ ਮੌਸਮ ਹੋਣ ਕਰਕੇ ਮੀਂਹ ਪੈਣਾ ਦੱਸਿਆ ਜਾ ਰਿਹਾ ਸੀ ਪਰ ਹੁਣ ਤਾਂ ਬਰਸਾਤ ਦਾ ਮੌਸਮ ਵੀ ਖਤਮ ਹੋ ਚੁੱਕਾ ਹੈ, ਫਿਰ ਵੀ ਕੰਮ ਨੇਪਰੇ ਨਹੀਂ ਚੜ੍ਹ ਸਕਿਆ ਅਤੇ ਹਾਲੇ ਵੀ ਮੈਨਹੋਲ ਵਾਲੀਆਂ ਥਾਵਾਂ ’ਤੇ ਟੋਏ ਪਏ ਹੋਏ ਹਨ, ਜਿਨ੍ਹਾਂ ’ਚ ਖੜ੍ਹਾ ਗੰਦਾ ਪਾਣੀ ਮੱਛਰ ਦਾ ਭੰਡਾਰ ਬਣਿਆ ਹੋਇਆ ਹੈ। ਦੱਸਣਯੋਗ ਹੈ ਕਿ ਸਿਵਲ ਹਸਪਤਾਲ ਵਿੱਚ ਰੋਜ਼ਾਨਾ ਸੈਂਕੜੇ ਮਰੀਜ਼ ਇਲਾਜ ਲਈ ਆਉਂਦੇ ਹਨ, ਜਿਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਵੀ ਦੱਸਣਯੋਗ ਹੈ ਕਿ ਇੱਥੇ ਪੁਰਾਣੀ ਸੀਵਰੇਜ ਪਾਈਪਲਾਈਨ ਛੋਟੀ ਹੋਣ ਕਰਕੇ ਖਰਾਬ ਹੋ ਚੁੱਕੀ ਸੀ ਅਤੇ ਪਿਛਲੇ ਸਾਲ ਨਵੰਬਰ ’ਚ ਕਾਇਆਕਲਪ ਪ੍ਰਾਜੈਕਟ ਤਹਿਤ ਪੀ. ਡਬਲਿਊ. ਡੀ. ਵਲੋਂ ਸਿਵਲ ਹਸਪਤਾਲ ’ਚ ਹੋਰ ਮੁਰੰਮਤ ਦੇ ਕੰਮਾਂ ਤੋਂ ਇਲਾਵਾ ਨਵੀਂ ਸੀਵਰੇਜ ਪਾਈਪਲਾਈਨ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਇਹ ਪ੍ਰਾਜੈਕਟ ਇਸ ਸਾਲ 30 ਅਪ੍ਰੈਲ ਨੂੰ ਖਤਮ ਕੀਤਾ ਜਾਣਾ ਸੀ ਪਰ ਸੰਬੰਧਤ ਵਿਭਾਗ ਤੇ ਸਿਵਲ ਹਸਪਤਾਲ ਪ੍ਰਸ਼ਾਸਨ ਦੀ ਬੇਨਤੀ ’ਤੇ ਪ੍ਰਾਜੈਕਟ ਮੁਕੰਮਲ ਹੋਣ ਦੀ ਸਮਾਂਹੱਦ 30 ਜੂਨ ਤਕ ਵਧਾ ਦਿੱਤੀ ਗਈ। ਇਹ ਸਮਾਂਹੱਦ ਵਧਦੀ-ਵਧਦੀ ਸਤੰਬਰ ਦੇ ਅਖੀਰ ਤੱਕ ਪੁੱਜ ਚੁੱਕੀ ਹੈ ਪਰ ਹਾਲੇ ਇਸ ਦੇ ਪੂਰਾ ਹੋਣ ਦੀ ਉਮੀਦ ਨਹੀਂ ਜਾਪ ਰਹੀ। ਇਸ ਸੰਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਰੋਗੀ ਕਲਿਆਣ ਸਮਿਤੀ ਦੇ ਮੈਂਬਰ ਤੇ ਸਮਾਜ ਸੇਵਕ ਸੁਰਿੰਦਰ ਸੈਣੀ ਨੇ ਕਿਹਾ ਕਿ ਉਹ ਪ੍ਰਾਜੈਕਟ ਦੇ ਸ਼ੁਰੂਆਤੀ ਦੌਰ ਤੋਂ ਹੀ ਠੇਕੇਦਾਰ ਵਲੋਂ ਕੀਤੀ ਜਾ ਰਹੀ ਦੇਰੀ ਦਾ ਮਾਮਲਾ ਸਿਵਲ ਹਸਪਤਾਲ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਂਦੇ ਰਹੇ ਹਨ ਪਰ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪੁੱਟੇ ਗਏ ਟੋਇਆਂ ਵਿੱਚ ਬੀਤੇ ਦਿਨ ਹੀ ਐਂਬੂਲੈਂਸ ਫਸ ਗਈ, ਜਿਸ ਨੂੰ ਕਾਫੀ ਜੱਦੋ-ਜਹਿਦ ਉਪਰੰਤ ਕੱਢਿਆ ਗਿਆ। ਇਸ ਤੋਂ ਇਲਾਵਾ ਜੱਚਾ-ਬੱਚਾ ਵਾਰਡ ਦੇ ਬਾਹਰ ਵੀ ਗੰਦੇ ਪਾਣੀ ਦਾ ਛੱਪੜ ਲੱਗਾ ਹੋਇਆ ਹੈ। ਇਨ੍ਹਾਂ ਥਾਵਾਂ ’ਤੇ ਕਈ ਦਿਨਾਂ ਤੋਂ ਖੜ੍ਹੇ ਬੁਦਬੂ ਵਾਲੇ ਗੰਦੇ ਪਾਣੀ ’ਚ ਮੱਛਰ ਪੈਦਾ ਹੋ ਰਹੇ ਹਨ ਜੋ ਕਿ ਮਰੀਜ਼ਾਂ ਦੀ ਸਿਹਤ ਲਈ ਹੋਰ ਵੀ ਹਾਨੀਕਾਰਕ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਪਾਈਪਲਾਈਨ ਪ੍ਰਾਜੈਕਟ ’ਚ ਹੋ ਰਹੀ ਦੇਰੀ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਪ੍ਰਾਜੈਕਟ ’ਚ ਦੇਰੀ ਲਈ ਵਿਜੀਲੈਂਸ ਤੋਂ ਕਰਵਾਈ ਜਾਵੇਗੀ ਜਾਂਚ ਸਿਵਲ ਹਸਪਤਾਲ ਦਾ ਸੀਵਰੇਜ ਪਾਈਪਲਾਈਨ ਪ੍ਰਾਜੈਕਟ ਝਾੜਝੰਬ ਦੇ ਬਾਵਜੂਦ ਪੂਰਾ ਨਾ ਹੋਣ ਸੰਬੰਧੀ ਸੰਪਰਕ ਕਰਨ ’ਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਡਾਇਰੈਕਟਰ ਡਾ. ਸੁਨੀਲ ਬਾਂਸਲ ਨੇ ਕਿਹਾ ਕਿ ਪੀ. ਡਬਲਿਊ. ਡੀ. ਦੇ ਅਧਿਕਾਰੀਆਂ ਤੇ ਠੇਕੇਦਾਰ ਨੇ ਭਰੋਸਾ ਦਿਵਾਇਆ ਸੀ ਕਿ 15 ਦਿਨਾਂ ’ਚ ਸੀਵਰੇਜ ਪਾਈਪਲਾਈਨ ਤੇ ਹੋਰ ਮੁਰੰਮਤ ਦੇ ਕੰਮ ਪੂਰੇ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸੀਵੇਰਜ ਪ੍ਰਾਜੈਕਟ ਕਹਿਣ ਦੇ ਬਾਵਜੂਦ ਪੂਰਾ ਨਾ ਕੀਤੇ ਜਾਣ ਲਈ ਜ਼ਿੰਮੇਵਾਰ ਸੰਬੰਧਤ ਵਿਭਾਗਾਂ ਤੇ ਠੇਕੇਦਾਰ ਦੀ ਕਾਰਜਪ੍ਰਣਾਲੀ ਦੀ ਜਾਂਚ ਵਿਜੀਲੈਂਸ ਕੋਲੋਂ ਕਰਵਾਈ ਜਾਵੇਗੀ। ਉਹ ਜਲਦ ਇਹ ਮਾਮਲਾ ਵਿਜੀਲੈਂਸ ਦੇ ਧਿਆਨ ’ਚ ਲਿਆਉਣਗੇ।

ਪਿਛਲੀ ਖ਼ਬਰ ਪਸ਼ੂ ਹਸਪਤਾਲ ਦੀ ਖੰਡਰ ਇਮਾਰਤ ’ਚ ਵਿਅਕਤੀ ਵਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ ਅਗਲੀ ਖ਼ਬਰ ਸੋਢਲ ਮੇਲੇ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਲਈ 1500 ਤੋਂ ਵੱਧ ਮੁਲਾਜ਼ਮ ਰਹਿਣਗੇ ਤਾਇਨਾਤ, ਆਵਾਜਾਈ ਦੇ ਕੀਤੇ ਬਦਲਵੇਂ ਪ੍ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।