ਟਿੱਪਰ ਤੇ ਐਕਟਿਵਾ ਸਵਾਰ ਦੀ ਟੱਕਰ ’ਚ ਐਕਟਿਵਾ ਸਵਾਰ ਦੀ ਮੌਤ
ਕਿਸ਼ਨਗੜ੍ਹ ਚੌਕ ’ਚ ਵਾਪਰਿਆ ਹਾਦਸਾ ਕਿਸ਼ਨਗੜ੍ਹ, 11 ਸਤੰਬਰ (ਹੁਸਨ ਲਾਲ)-ਜਲੰਧਰ ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਸਥਿਤ ਅੱਡਾ ਕਿਸ਼ਨਗੜ੍ਹ ਚੌਕ ’ਚ ਟਿੱਪਰ ਅਤੇ ਐਕਟਿਵਾ ਦੀ ਟੱਕਰ ’ਚ ਐਕਟਿਵਾ ਸਵਾਰ ਦੀ ਮੌਤ ਹੋ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਟਿੱਪਰ ਚਾਲਕ ਸੁਰੇਸ਼ ਕੁਮਾਰ ਪੁੱਤਰ ਸਤਪਾਲ ਨਿਵਾਸੀ ਝੇਲਾ ਅੰਬਾ ਪਠਾਨਕੋਟ ਜੋ ਟਿੱਪਰ ਲੈ ਕੇ ਅਲਾਵਲਪੁਰ ਤੋਂ ਜਲੰਧਰ ਵੱਲ ਨੂੰ ਜਾ ਰਿਹਾ ਸੀ ਜਦੋਂ ਉਹ ਕਿਸ਼ਨਗੜ੍ਹ ਚੌਕ ’ਚ ਜਲੰਧਰ ਵੱਲ ਨੂੰ ਮੁੜਨ ਲੱਗਾ ਤਾਂ ਰੈੱਡ ਲਾਈਟ ਹੋਣ ਕਾਰਨ ਸਕੂਟਰੀ ’ਤੇ ਸਵਾਰ ਇਸ਼ਾਰੇ ਦੀ ਉਡੀਕ ਕਰ ਰਹੇ ਕਮਲਜੀਤ ਸਿੰਘ ਪੁੱਤਰ ਚੰਨਣ ਸਿੰਘ ਨਿਵਾਸੀ ਦੌਲਤਪੁਰ ਨੂੰ ਟਿੱਪਰ ਨੇ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਉਹ ਸੜਕ ਵਿਚਕਾਰ ਡਿੱਗ ਪਿਆ।
ਅਜੀਤ ਡੈਸਕ
12-09-2026