08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਜਲੰਧਰ ਦੀ ਗੁਰਦਾਸਪੁਰ ’ਤੇ 9 ਵਿਕਟਾਂ ਨਾਲ ਸ਼ਾਨਦਾਰ ਜਿੱਤ

ਜਲੰਧਰ, 7 ਸਤੰਬਰ (ਡਾ. ਜਤਿੰਦਰ ਸਾਬੀ)-ਡੀ.

ਅਜੀਤ ਡੈਸਕ 08-09-2026
ਜਲੰਧਰ, 7 ਸਤੰਬਰ (ਡਾ. ਜਤਿੰਦਰ ਸਾਬੀ)-ਡੀ.ਏ.ਵੀ. ਕਾਲਜ ਗਰਾਊਂਡ ਵਿਖੇ ਖੇਡੇ ਗਏ ਅੰਡਰ-15 ਮਹਿਲਾ ਕ੍ਰਿਕਟ ਮੁਕਾਬਲੇ ’ਚ ਜਲੰਧਰ ਨੇ ਸ਼ਾਨਦਾਰ ਗੇਂਦਬਾਜ਼ੀ ਤੇ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ ਗੁਰਦਾਸਪੁਰ ਨੂੰ 9 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਗੁਰਦਾਸਪੁਰ ਦੀ ਪੂਰੀ ਟੀਮ 17.2 ਓਵਰਾਂ ਵਿਚ ਕੇਵਲ 29 ਦੌੜਾਂ ’ਤੇ ਸਿਮਟ ਗਈ। ਬਲੇਸੀ ਗੋਰੀ ਨੇ 9 ਅਤੇ ਹਰਸ਼ਿਤਾ ਨੇ 8 ਦੌੜਾਂ ਬਣਾਈਆਂ, ਜਦਕਿ 8 ਬੱਲੇਬਾਜ਼ ਖਾਤਾ ਵੀ ਨਾ ਖੋਲ੍ਹ ਸਕੇ। ਜਲੰਧਰ ਵਲੋਂ ਹੀਨਾ ਨੇ ਘਾਤਕ ਗੇਂਦਬਾਜ਼ੀ ਕਰਦਿਆਂ 5.2 ਓਵਰਾਂ ਵਿਚ ਸਿਰਫ਼ 3 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਦੀਆ ਸਿੱਧੂ ਨੇ 4 ਓਵਰਾਂ ਵਿਚ 16 ਦੌੜਾਂ ਦੇ ਕੇ 3 ਵਿਕਟਾਂ ਅਤੇ ਰਾਇਜ਼ਲ ਕੌਰ ਸੰਧੂ ਨੇ 1 ਵਿਕਟ ਲਈ। ਇਸ ਤਰ੍ਹਾਂ 30 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਜਲੰਧਰ ਨੇ 8 ਓਵਰਾਂ ’ਚ 1 ਵਿਕਟ ਗੁਆ ਕੇ ਟੀਚਾ ਹਾਸਿਲ ਕਰ ਲਿਆ। ਮਾਧਵੀ ਸਹਿਗਲ ਨੇ ਨਾਬਾਦ 13 ਅਤੇ ਗੁਰਸਿਮਰਨ ਕੌਰ ਨੇ ਨਾਬਾਦ 12 ਦੌੜਾਂ ਬਣਾਈਆਂ । ਜਲੰਧਰ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਐਪੈਕਸ ਮੈਂਬਰ ਅਰਮਿੰਦਰ ਸਿੰਘ ਤੇ ਜੇ.ਡੀ.ਸੀ.ਏ. ਦੇ ਜੁਆਇੰਟ ਸਕੱਤਰ ਸੰਜੀਵ ਅੰਗਰੀਸ਼ ਨੇ ਜੇਤੂ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਰਾਜਕੁਮਾਰ ਅਤੇ ਸ਼ਰਨਦੀਪ ਕੌਰ ਨੇ ਵੀ ਖਿਡਾਰਨਾਂ ਨੂੰ ਮੁਬਾਰਕਬਾਦ ਦਿੱਤੀ।
ਪਿਛਲੀ ਖ਼ਬਰ ਹਾਕੀ ਪੰਜਾਬ ਦੀ ਚੋਣ ਵਿਰਾਸਤ ਨੂੰ ਨਵੀਂ ਉੁਡਾਣ ਦੇਣ ਦਾ ਸਮਾਂ ਅਗਲੀ ਖ਼ਬਰ ਪੰਜਾਬ ’ਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ’ਚ ਖੇਡਾਂ ਵਤਨ ਪੰਜਾਬ ਦੀਆਂ ਦਾ ਅਹਿਮ ਯੋਗਦਾਨ -ਮੋਹਿੰਦਰ ਭਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।