27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸ੍ਰੀ ਗੁਰੂ ਹਰਿ ਰਾਇ ਸਾਹਿਬ ਅਕੈਡਮੀ ’ ਚ ਰੱਖੜੀ ਦੇ ਤਿਉਹਾਰ ਸੰਬੰਧੀ ਮੁਕਾਬਲੇ ਕਾਰਡ ਮੇਕਿੰਗ ਮੁਕਾਬਲੇ ’ਚੋਂ ਬਾਬਾ ਜ਼ੋਰਾਵਰ ਸਿੰਘ ਹਾਊਸ ਅੱਵਲ

ਮਲਸੀਆਂ, 26 ਅਗਸਤ (ਦਲਜੀਤ ਸਿੰਘ ਸਚਦੇਵਾ)- ਸ੍ਰੀ ਗੁਰੂ ਹਰਿ ਰਾਇ ਸਾਹਿਬ ਅਕੈਡਮੀ ਬਿੱਲੀ ਬੜੈਚ (ਸੈਦਰਾਣਾ ਸਾਹਿਬ) ਵਿਖੇ ਸਕੂਲ ਪ੍ਰਧਾਨ ਬਾਬਾ ਗੁਰਮੇਜ ਸਿੰਘ ਅਤੇ ਪ੍ਰਿੰਸੀਪਲ ਸਤਿੰਦਰ ਸਿੰਘ ਦੀ ਅਗਵਾਈ ਹੇਠ ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਵਿਦਿਆਰਥੀਆਂ ਵਿਚਕਾਰ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਕਾਰਡ ਮੇਕਿੰਗ, ਥਾਲੀ ਸਜਾਵਟ ਅਤੇ ਰੱਖੜੀ ਸਜਾਵਟ ਦੇ ਮੁਕਾਬਲੇ ਕਰਵਾਏ ਗਏ।

ਅਜੀਤ ਡੈਸਕ 27-08-2026
ਮਲਸੀਆਂ, 26 ਅਗਸਤ (ਦਲਜੀਤ ਸਿੰਘ ਸਚਦੇਵਾ)- ਸ੍ਰੀ ਗੁਰੂ ਹਰਿ ਰਾਇ ਸਾਹਿਬ ਅਕੈਡਮੀ ਬਿੱਲੀ ਬੜੈਚ (ਸੈਦਰਾਣਾ ਸਾਹਿਬ) ਵਿਖੇ ਸਕੂਲ ਪ੍ਰਧਾਨ ਬਾਬਾ ਗੁਰਮੇਜ ਸਿੰਘ ਅਤੇ ਪ੍ਰਿੰਸੀਪਲ ਸਤਿੰਦਰ ਸਿੰਘ ਦੀ ਅਗਵਾਈ ਹੇਠ ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਵਿਦਿਆਰਥੀਆਂ ਵਿਚਕਾਰ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਕਾਰਡ ਮੇਕਿੰਗ, ਥਾਲੀ ਸਜਾਵਟ ਅਤੇ ਰੱਖੜੀ ਸਜਾਵਟ ਦੇ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਵਿਚ ਬੜੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਕਲਾ ਤੇ ਸਿਰਜਣਾਤਮਕਤਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਬਹੁਤ ਹੀ ਸੁੰਦਰ ਢੰਗ ਨਾਲ ਥਾਲੀਆਂ ਸਜਾਈਆਂ ਤੇ ਰੱਖੜੀ ਦੇ ਤਿਉਹਾਰ ਨਾਲ ਸਬੰਧਿਤ ਰੰਗ-ਬਿਰੰਗੇ ਕਾਰਡ ਤਿਆਰ ਕੀਤੇ । ਇਹ ਮੁਕਾਬਲੇ ਵੱਖ-ਵੱਖ ਹਾਊਸਾਂ ਵਿਚਾਲੇ ਕਰਵਾਏ ਗਏ। ਕਾਰਡ ਮੇਕਿੰਗ ਮੁਕ ਾਬਲੇ ਵਿਚ ਬਾਬਾ ਜੋਰਾਵਰ ਸਿੰਘ ਹਾਊਸ ਨੇ ਪਹਿਲਾ ਸਥਾਨ, ਬਾਬਾ ਅਜੀਤ ਸਿੰਘ ਹਾਊਸ ਨੇ ਦੂਜਾ ਸਥਾਨ ਅਤੇ ਬਾਬਾ ਜੁਝਾਰ ਸਿੰਘ ਤੇ ਬਾਬਾ ਫਤਿਹ ਸਿੰਘ ਹਾਊਸ ਨੇ ਤੀਜਾ ਸਥਾਨ ਸਾਂਝੇ ਤੌਰ ’ਤੇ ਹਾਸਲ ਕੀਤਾ । ਥਾਲੀ ਸਜਾਵਟ ਮੁਕਾਬਲੇ ਵਿਚ ਬਾਬਾ ਜੋਰਾਵਰ ਸਿੰਘ ਹਾਊਸ ਨੇ ਪਹਿਲਾ ਸਥਾਨ, ਬਾਬਾ ਫਤਿਹ ਸਿੰਘ ਹਾਊਸ ਨੇ ਦੂਜਾ ਸਥਾਨ ਤੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਹਾਊਸ ਨੇ ਤੀਜਾ ਸਥਾਨ ਹਾਸਲ ਕਰਕੇ ਨਾਮਣਾ ਖੱਟਿਆ। ਇਸ ਮੌਕੇ ਬਾਬਾ ਗੁਰਮੇਜ ਸਿੰਘ, ਪ੍ਰਿੰਸੀਪਲ ਸਤਿੰਦਰ ਸਿੰਘ, ਮੈਡਮ ਹਰਪ੍ਰੀਤ ਕੌਰ ਤੇ ਮਾ: ਪਰਮਿੰਦਰ ਸਿੰਘ ਨੇ ਵਿਦਿਆਰਥੀਆਂ ਵਲੋਂ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਹਾਊਸ ਇੰਚਾਰਜ ਮੈਡਮ ਕੁਲਜੀਤ ਕੌਰ, ਮੈਡਮ ਜਸਕੀਰਤ ਕੌਰ, ਮੈਡਮ ਸੋਮਾ ਰਾਣੀ ਅਤੇ ਮੈਡਮ ਗੁਰਲੀਨ ਕੌਰ ਵਲੋਂ ਵਿਦਿਆਰਥੀਆਂ ਨੂੰ ਮੁਕਾਬਲੇ ਦੀ ਤਿਆਰੀ ਕਰਵਾਈ ਗਈ। ਇਸ ਤੋਂ ਇਲਾਵਾ ਮੈਡਮ ਸੋਨੀਆ, ਕੁਲਜੀਤ ਕੌਰ ਬਿੱਲੀ ਬੜੈਚ, ਰਾਜਦੀਪ ਕੌਰ, ਜਸਪ੍ਰੀਤ ਕੌਰ, ਤਰਨਜੀਤ ਕੌਰ, ਬਲਦੀਪ ਕੌਰ, ਨਵਜੋਤ ਕੌਰ, ਲਵਲੀ, ਹਰਜੀਤ ਕੌਰ, ਕੁਲਜੀਤ ਕੌਰ ਕੋਟਲਾ, ਪਰਮਜੀਤ ਕੌਰ, ਸੁਖਦੀਪ ਕੌਰ, ਰਾਜਵੰਤ ਕੌਰ, ਕਿਰਨਦੀਪ ਕੌਰ, ਮਨਜਿੰਦਰ ਕੌਰ, ਹਰਜੋਤ ਕੌਰ, ਮੀਰਾ ਰਾਣੀ, ਸੰਜਨਾ, ਰਿੰਮਪਲ ਕੌਰ, ਨਮਰਤਾ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਬੀ.ਕੇ.ਯੂ. ਰਾਜੇਵਾਲ ਆਦਮਪੁਰ ਦੀ ਪਿੰਡ ਢੰਡੌਰ ਵਿਖੇ ਹੋਈ ਭਾਰੀ ਮੀਟਿੰਗ ਅਗਲੀ ਖ਼ਬਰ ਰਜਿੰਦਰ ਭੁੱਲਰ ਦੀ ਪੈਦਲ ਯਾਤਰਾ ਹੁਣ ਤੱਕ ਸ਼ਾਹਕੋਟ ਹਲਕੇ ਦੇ 93 ਪਿੰਡਾਂ ’ ਚ ਪਹੁੰਚੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।