26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਬ੍ਰਿਟਿਸ਼ ਓਲਿਵੀਆ ਸਕੂਲ ਨੇ ਮੁੜ ਰਚਿਆ ਇਤਿਹਾਸ , ਜ਼ਿਲ੍ਹਾ ਪੱਧਰੀ ਬਾਸਕਟਬਾਲ ਮੁਕਾਬਲੇ ਵਿਚ ਦੂਸਰੀ ਵਾਰ ਜਿਤਿਆ ਸੋਨੇ ਦਾ ਤਗਮਾ

ਜਲੰਧਰ, 25 ਅਗਸਤ (ਪਵਨ ਖਰਬੰਦਾ)-ਬ੍ਰਿਟਿਸ਼ ਓਲਿਵੀਆ ਸਕੂਲ ਜਲੰਧਰ ਦੀ ਟੀਮ ਨੇ ਆਪਣੇ ਸ਼ਾਨਦਾਰ ਖੇਡ ਹੁਨਰ, ਤਕਨੀਕ ਅਤੇ ਅਨੁਸ਼ਾਸਨ ਦਾ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ (ਗੋਲਡ ਮੈਡਲ) ਆਪਣੇ ਨਾਮ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ । ਪੂਰੇ ਟੂਰਨਾਮੈਂਟ ਦੌਰਾਨ ਸਕੂਲ ਦੀ ਟੀਮ ਨੇ ਵਿਰੋਧੀ ਟੀਮਾਂ ਖ਼ਿਲਾਫ਼ ਆਪਣਾ ਦਬਦਬਾ ਕਾਇਮ ਰੱਖਿਆ ।

ਜੇਤੂ ਰਹਿਣ ਵਾਲੀ ਟੀਮ ਦਾ ਸਨਮਾਨ ਕਰਦੇ ਹੋਏ ਸਕੂਲ ਦੇ ਡਾਇਰੈਕਟਰ ਮੋਨਿਕਾ ਮੈਣੀ, ਪ੍ਰਿੰਸੀਪਲ ਸੁਮਨ ਬਾਲਾ ਤੇ ਕੋਚ ਵਿਜੇਤਾ। ਤਸਵੀਰ-ਮੁਨੀਸ਼ 26-08-2026
ਜਲੰਧਰ, 25 ਅਗਸਤ (ਪਵਨ ਖਰਬੰਦਾ)-ਬ੍ਰਿਟਿਸ਼ ਓਲਿਵੀਆ ਸਕੂਲ ਜਲੰਧਰ ਦੀ ਟੀਮ ਨੇ ਆਪਣੇ ਸ਼ਾਨਦਾਰ ਖੇਡ ਹੁਨਰ, ਤਕਨੀਕ ਅਤੇ ਅਨੁਸ਼ਾਸਨ ਦਾ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ (ਗੋਲਡ ਮੈਡਲ) ਆਪਣੇ ਨਾਮ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ । ਪੂਰੇ ਟੂਰਨਾਮੈਂਟ ਦੌਰਾਨ ਸਕੂਲ ਦੀ ਟੀਮ ਨੇ ਵਿਰੋਧੀ ਟੀਮਾਂ ਖ਼ਿਲਾਫ਼ ਆਪਣਾ ਦਬਦਬਾ ਕਾਇਮ ਰੱਖਿਆ । ਨਾਕਆਊਟ ਪੜਾਅ ਦੇ ਪਹਿਲੇ ਮੁਕਾਬਲੇ ਵਿਚ ਟੀਮ ਨੇ ਜ਼ੋਨ ਨੰਬਰ 3 ਨੂੰ ਵੱਡੇ ਫ਼ਰਕ ਨਾਲ ਹਰਾ ਕੇ ਆਪਣੇ ਜੇਤੂ ਅਭਿਆਨ ਦੀ ਸ਼ੁਰੂਆਤ ਕੀਤੀ । ਇਸ ਤੋਂ ਬਾਅਦ ਕੁਆਰਟਰ ਫਾਈਨਲ ਵਿੱਚ ਜ਼ੋਨ ਨੰਬਰ 12 ਨੂੰ ਮਾਤ ਦਿੱਤੀ ਅਤੇ ਸੈਮੀਫਾਈਨਲ ਵਿੱਚ ਜ਼ੋਨ ਨੰਬਰ 8 ਦੀ ਟੀਮ ਨੂੰ ਹਰਾਕੇ ਸ਼ਾਨਦਾਰ ਅੰਦਾਜ਼ ਵਿੱਚ ਫਾਈਨਲ ਵਿੱਚ ਪ੍ਰਵੇਸ਼ ਕੀਤਾ । ਫਾਈਨਲ ਮੁਕਾਬਲਾ ਜ਼ੋਨ ਨੰਬਰ 2 ਦੇ ਖ਼ਿਲਾਫ਼ ਖੇਡਿਆ ਗਿਆ, ਜਿਸ ਵਿੱਚ ਬ੍ਰਿਟਿਸ਼ ਓਲਿਵੀਆ ਸਕੂਲ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਦਾ ਪ੍ਰਦਰਸ਼ਨ ਕਰਦਿਆਂ 48–8 ਦੇ ਵੱਡੇ ਫ਼ਰਕ ਨਾਲ ਇਤਿਹਾਸਕ ਜਿੱਤ ਦਰਜ ਕੀਤੀ । ਟੀਮ ਦੇ ਕਪਤਾਨ ਸ਼ੌਰਿਆ ਨੇ ਸ਼ਾਨਦਾਰ ਅਗਵਾਈ ਅਤੇ ਬਿਹਤਰੀਨ ਪ੍ਰਦਰਸ਼ਨ ਦੇ ਦਮ ’ਤੇ ‘ਬੈਸਟ ਪਲੇਅਰ ਆਫ਼ ਦ ਟੂਰਨਾਮੈਂਟ’ ਦਾ ਖ਼ਿਤਾਬ ਹਾਸਲ ਕੀਤਾ। ਇਸ ਜਿੱਤ ਵਿੱਚ ਅਨਮੋਲਦੀਪ, ਏਕਮਵੀਰ, ਗੁਰਿਤ ਅਤੇ ਮੌਲਿਕ ਨੇ ਬਿਹਤਰੀਨ ਬਾਸਕਟਬਾਲ ਅਤੇ ਅਟੈਕਿੰਗ ਗੇਮ ਦਾ ਪ੍ਰਦਰਸ਼ਨ ਕੀਤਾ, ਜਦਕਿ ਗਿਤਾਂਸ਼ ਅਤੇ ਧੈਰਿਆ ਨੇ ਰੱਖਿਆਤਮਕ ਮੋਰਚੇ ’ਤੇ ਅਹਿਮ ਭੂਮਿਕਾ ਨਿਭਾਈ । ਖਿਡਾਰੀਆਂ ਦੀ ਇਸ ਸ਼ਾਨਦਾਰ ਸਫਲਤਾ ਦੇ ਪਿੱਛੇ ਟੀਮ ਦੀ ਕੋਚ ਵਿਜੇਤਾ ਦੀ ਸਖ਼ਤ ਮਿਹਨਤ, ਸਹੀ ਰਣਨੀਤੀ ਅਤੇ ਖਿਡਾਰੀਆਂ ਪ੍ਰਤੀ ਸਮਰਪਣ ਮੁੱਖ ਆਧਾਰ ਰਿਹਾ । ਉਨ੍ਹਾਂ ਦੀ ਕੁਸ਼ਲ ਕੋਚਿੰਗ ਸਦਕਾ ਟੀਮ ਨੇ ਇਹ ਸ਼ਾਨਦਾਰ ਮੁਕਾਮ ਹਾਸਲ ਕੀਤਾ। ਇਸ ਸ਼ਾਨਦਾਰ ਸਫਲਤਾ ’ਤੇ ਸਕੂਲ ਦੇ ਚੇਅਰਮੈਨ ਵਿਜੇ ਮੈਨੀ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਜੀਵਨ ਦਾ ਮਹੱਤਵਪੂਰਨ ਹਿੱਸਾ ਹਨ । ਉਨ੍ਹਾਂ ਭਰੋਸਾ ਦੁਵਾਇਆ ਕਿ ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਖੇਡਾਂ ਦੇ ਖੇਤਰ ਵਿਚ ਉੱਚ ਪੱਧਰੀ ਸਹੂਲਤਾਂ ਅਤੇ ਬਿਹਤਰ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ ਰਹੇਗਾ । ਸਕੂਲ ਦੀ ਡਾਇਰੈਕਟਰ ਮੋਨਿਕਾ ਮੈਨੀ ਨੇ ਖਿਡਾਰੀਆਂ ਅਤੇ ਕੋਚ ਵਿਜੇਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਦੌਰ ਵਿਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਸਰਗਰਮ ਰਹਿਣਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬੇਹੱਦ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਓਲਿਵੀਆ ਸਕੂਲ ਦੇ ਹੋਣਹਾਰ ਖਿਡਾਰੀਆਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਦ੍ਰਿੜ੍ਹ ਸੰਕਲਪ ਨਾਲ ਹਰ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਇਹ ਇਤਿਹਾਸਕ ਜਿੱਤ ਸਕੂਲ ਦੇ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੇਗੀ। ਉਨ੍ਹਾਂ ਕਿਹਾ ਕਿ ਨਿਰੰਤਰ ਅਭਿਆਸ ਅਤੇ ਅਧਿਆਪਕਾਂ ਤੇ ਕੋਚਾਂ ਦਾ ਉਚਿਤ ਮਾਰਗਦਰਸ਼ਨ ਹੀ ਸਫਲਤਾ ਦੀ ਅਸਲ ਕੁੰਜੀ ਹੈ । ਸਕੂਲ ਦੀ ਪ੍ਰਿੰਸੀਪਲ ਡਾ. ਸੁਮਨ ਬਾਲਾ ਨੇ ਜੇਤੂ ਟੀਮ, ਕੋਚ ਵਿਜੇਤਾ ਅਤੇ ਸਮੂਹ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਸ਼ਾਨਦਾਰ ਉਪਲਬਧੀਆਂ ਸਕੂਲ ਦੇ ਮਾਣ-ਸਨਮਾਨ ਵਿੱਚ ਵਾਧਾ ਕਰਦੀਆਂ ਹਨ ।
ਪਿਛਲੀ ਖ਼ਬਰ ਸਪਾ ਸੈਂਟਰ ਦੀ ਆੜ ’ ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ , 4 ਗ੍ਰਿਫ਼ਤਾਰ ਅਗਲੀ ਖ਼ਬਰ ‘ ਏਕ ਆਸਰਾ ’ ਸੁਸਾਇਟੀ ਵਲੋਂ ਜਲੰਧਰ ਛਾਉਣੀ ਵਿਖੇ ਖੂਨਦਾਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।