25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਯੂਥ ਅਕਾਲੀ ਦਲ ( ਬ ) ਜਲੰਧਰ ਸ਼ਹਿਰੀ ਵਲੋਂ ਜਗਦੀਸ਼ ਟਾਇਟਲਰ ਤੇ ਹੁੱਡਾ ਪਰਿਵਾਰ ਖਿਲਾਫ ਵਿਰੋਧ ਪ੍ਰਦਰਸਨ

ਜਲੰਧਰ, 24 ਅਗਸਤ (ਜਸਪਾਲ ਸਿੰਘ)-ਸਥਾਨਕ ਪੰਜਾਬ ਪ੍ਰੈੱਸ ਕਲੱਬ ਚੌਂਕ ਵਿਖੇ ਯੂਥ ਅਕਾਲੀ ਦਲ ਜਲੰਧਰ ਸ਼ਹਿਰੀ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਅਤੇ 1984 ਨਾਲ ਜੁੜੇ ਵਿਵਾਦਤ ਚਿਹਰਿਆਂ ਪ੍ਰਤੀ ਸਿਆਸੀ ਹਮਦਰਦੀ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਗਦੀਸ਼ ਟਾਈਟਲਰ ਅਤੇ ਹੁੱਡਾ ਪਰਿਵਾਰ ਦਾ ਪੁਤਲਾ ਫੂਕ ਕੇ ਰੋਸ ਦਰਜ ਕਰਵਾਇਆ ਗਿਆ ।

ਅਜੀਤ ਡੈਸਕ 25-08-2026
ਜਲੰਧਰ, 24 ਅਗਸਤ (ਜਸਪਾਲ ਸਿੰਘ)-ਸਥਾਨਕ ਪੰਜਾਬ ਪ੍ਰੈੱਸ ਕਲੱਬ ਚੌਂਕ ਵਿਖੇ ਯੂਥ ਅਕਾਲੀ ਦਲ ਜਲੰਧਰ ਸ਼ਹਿਰੀ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਅਤੇ 1984 ਨਾਲ ਜੁੜੇ ਵਿਵਾਦਤ ਚਿਹਰਿਆਂ ਪ੍ਰਤੀ ਸਿਆਸੀ ਹਮਦਰਦੀ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਗਦੀਸ਼ ਟਾਈਟਲਰ ਅਤੇ ਹੁੱਡਾ ਪਰਿਵਾਰ ਦਾ ਪੁਤਲਾ ਫੂਕ ਕੇ ਰੋਸ ਦਰਜ ਕਰਵਾਇਆ ਗਿਆ । ਇਸ ਮੌਕੇ ਯੂਥ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਪ੍ਰਧਾਨ ਅੰਮ੍ਰਿਤਬੀਰ ਸਿੰਘ ਨੇ ਕਿਹਾ ਕਿ ’84 ਸਿੱਖ ਕਤਲੇਆਮ ਦੇ ਜ਼ਖ਼ਮ ਸਿੱਖ ਕੌਮ ਦੇ ਦਿਲਾਂ ਵਿੱਚ ਅੱਜ ਵੀ ਤਾਜ਼ਾ ਹਨ ਤੇ ਪੀੜਤ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਹਨ । ਅਜਿਹੇ ਸਮੇਂ ਵਿੱਚ 1984 ਨਾਲ ਜੁੜੇ ਵਿਵਾਦਤ ਵਿਅਕਤੀਆਂ ਪ੍ਰਤੀ ਹਮਦਰਦੀ ਜਾਂ ਉਨ੍ਹਾਂ ਦੇ ਹੱਕ ਵਿੱਚ ਖੜ੍ਹਨਾ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦੇ ਬਰਾਬਰ ਹੈ । ਪੰਜਾਬ ਕਾਂਗਰਸ ਦੇ ਆਗੂਆਂ ਨੂੰ ਪਾਰਟੀ ਹਾਈਕਮਾਨ ਦੀ ਖ਼ਾਮੋਸ਼ੀ ਜਾਂ ਸਿਆਸੀ ਦਬਾਅ ਦੀ ਬਜਾਏ 1984 ਦੇ ਪੀੜਤ ਪਰਿਵਾਰਾਂ ਨਾਲ ਖੜ੍ਹਨਾ ਚਾਹੀਦਾ ਹੈ ਅਤੇ ਇਨਸਾਫ਼ ਦੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ । ਅਮ੍ਰਿਤ ਬੀਰ ਸਿੰਘ ਨੇ ਕਿਹਾ ਕਿ ਯੂਥ ਅਕਾਲੀ ਦਲ 1984 ਦੇ ਪੀੜਤ ਪਰਿਵਾਰਾਂ ਦੇ ਹੱਕ ਅਤੇ ਇਨਸਾਫ਼ ਲਈ ਆਪਣੀ ਆਵਾਜ਼ ਬੁਲੰਦ ਕਰਦਾ ਰਹੇਗਾ । ਇਹ ਸੰਘਰਸ਼ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਫ਼ਰਤ ਨਹੀਂ, ਸਗੋਂ ਪੀੜਤਾਂ ਲਈ ਨਿਆਂ, ਸੱਚ ਅਤੇ ਜਵਾਬਦੇਹੀ ਦੀ ਮੰਗ ਹੈ । ਇਸੇ ਤਰ੍ਹਾਂ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਇਕਬਾਲ ਸਿੰਘ ਢੀਂਡਸਾ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਨੂੰ ਚਾਰ ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਪੀੜਤ ਪਰਿਵਾਰਾਂ ਨੂੰ ਪੂਰਾ ਇਨਸਾਫ਼ ਨਾ ਮਿਲਣਾ ਬੇਹੱਦ ਦੁਖਦਾਈ ਹੈ। ਸ. ਢੀਂਡਸਾ ਨੇ ਕਿਹਾ ਕਿ 1984 ਦੇ ਮਾਮਲਿਆਂ ਵਿੱਚ ਜੇ ਕਿਸੇ ਵਿਅਕਤੀ ’ਤੇ ਗੰਭੀਰ ਦੋਸ਼ ਲੱਗੇ ਹਨ ਤਾਂ ਉਨ੍ਹਾਂ ਮਾਮਲਿਆਂ ਦੀ ਨਿਰਪੱਖ ਜਾਂਚ ਅਤੇ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ਮਨਿੰਦਰਪਾਲ ਸਿੰਘ ਗੁੰਬਰ, ਸਾਹਿਲ ਭਨੋਟ, ਮਨਬੀਰ ਸਿੰਘ ਅਕਾਲੀ, ਹਰੀਸ਼ ਕੁਮਾਰ, ਵੰਸ਼ ਬਠਲਾ, ਯੂਥ ਅਕਾਲੀ ਆਗੂ ਜਸਪ੍ਰੀਤ ਸਿੰਘ ਚੌਹਾਨ, ਗੁਰਪ੍ਰੀਤ ਸਿੰਘ ਸਚਦੇਵਾ, ਸ਼ਮਸ਼ੇਰ ਸਿੰਘ ਢੀਂਡਸਾ, ਸੁਰਜੀਤ ਸਿੰਘ ਨੀਲਾਮਹਿਲ, ਰਵਿੰਦਰ ਸਿੰਘ ਸਵੀਟੀ, ਪ੍ਰਮਦੀਪ ਸਿੰਘ ਗੁੰਬਰ, ਵਿਨੋਦ ਕੌਲ, ਪਵਿੰਦਰ ਸਿੰਘ ਪ੍ਰਿੰਸ, ਮਨਦੀਪ ਅਰੋੜਾ, ਰਮਿੰਦਰ ਸਿੰਘ ਸ਼ਿਬੂ, ਪ੍ਰਮਿੰਦਰ ਸਿੰਘ, ਹਰਪ੍ਰੀਤ ਸਿੰਘ ਬਾਂਸਲ, ਅਵਤਾਰ ਸਿੰਘ, ਸਿਮਰਨ ਭਾਟੀਆ, ਹਨੀ ਮੱਲ, ਵਿਨੇ ਭਗਤ, ਮੋਨੂੰ, ਬਲਜੀਤ ਸਿੰਘ, ਰਾਮਪਾਲ, ਮਨੀ, ਪ੍ਰਵੇਜ਼, ਧਰਮਵੀਰ, ਰਕੇਸ਼ ਕੁਮਾਰ, ਸੁਨੀਲ ਕੁਮਾਰ, ਪਰਮਦੀਪ ਸਿੰਘ, ਰਿੰਕੂ ਕੁਮਾਰ, ਅਮਿਤ, ਪਵਨ, ਆਕਾਸ਼ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜਲੰਧਰ ’ ਚ ਆਮ ਆਦਮੀ ਪਾਰਟੀ ਦੇ ਕਾਰਜਕਾਲ ’ ਚ ਸਫਾਈ ਵਿਵਸਥਾ ਪੂਰੀ ਤਰ੍ਹਾਂ ਹੋਈ ਫੇਲ੍ਹ - ਸੁਰਿੰਦਰ ਕੌਰ ਅਗਲੀ ਖ਼ਬਰ ਔਰਤ ਨੇ ਉਸ ਦਾ ਬੱਚਾ ਅਗਵਾ ਕਰਨ ਦੇ ਮਾਮਲੇ ’ ਚ ਸ਼ਾਹਕੋਟ ਪੁਲਿਸ ’ ਤੇ ਕਾਰਵਾਈ ਨਾ ਕਰਨ ਦੇ ਲਾਏ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।