20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਕੌਮੀ ਇਨਸਾਫ਼ ਮੋਰਚੇ ਵਲੋ ਦਿੱਤੇ 21 ਨੂੰ ਪੰਜਾਬ ਬੰਦ ਦੇ ਸੱਦੇ ਦਾ ਮਹਿਤਪੁਰ ਦੀਆਂ ਵੱਖ ਵੱਖ ਜਥੇਬੰਦੀਆ ਵਲੋਂ ਸਮਰਥਨ

ਮਹਿਤਪੁਰ, 19 ਅਗਸਤ (ਲਖਵਿੰਦਰ ਸਿੰਘ)-ਕੌਮੀ ਇਨਸਾਫ ਮੋਰਚੇ ਵਲੋਂ 21 ਨੂੰ ਪੰਜਾਬ ਪੂਰਨ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਿਸ ਦਾ ਮਹਿਤਪੁਰ ਦੀਆਂ ਵੱਖ ਵੱਖ ਜਥੇਬੰਦੀਆਂ ਵਲੋਂ ਸਮਰਥਨ ਕੀਤਾ ਗਿਆ।

ਅਜੀਤ ਡੈਸਕ 20-08-2026
ਮਹਿਤਪੁਰ, 19 ਅਗਸਤ (ਲਖਵਿੰਦਰ ਸਿੰਘ)-ਕੌਮੀ ਇਨਸਾਫ ਮੋਰਚੇ ਵਲੋਂ 21 ਨੂੰ ਪੰਜਾਬ ਪੂਰਨ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਿਸ ਦਾ ਮਹਿਤਪੁਰ ਦੀਆਂ ਵੱਖ ਵੱਖ ਜਥੇਬੰਦੀਆਂ ਵਲੋਂ ਸਮਰਥਨ ਕੀਤਾ ਗਿਆ। ਜਿਸ ਸੰਬੰਧੀ ਮਹਿਤਪੁਰ ਵਿਖੇ ਸਰਬ ਸਾਂਝੀ ਮੀਟਿੰਗ ਕੀਤੀ ਗਈ, ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਦੁਆਬਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ,ਬੀਕੇਯੂ ਕਾਦੀਆਂ, ਬੀਕੇਯੂ ਪੰਜਾਬ ਪੁਨਰ ਸੁਰਜੀਤ ਆਦਿ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ । ਇਸ ਸਬੰਧੀ ਜਾਣਕਾਰੀ ਦਿੰਦੇ ਸਮੇਂ ਆਗੂਆ ਨੇ ਕਿਹਾ ਕਿ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਹੈ ਕਿ ਬੰਦੀ ਸਿੰਘਾਂ ਜੋ 32 ਸਾਲਾਂ ਤੋਂ ਜੇਲ੍ਹਾਂ ਵਿਚ ਬੰਦ, ਘੱਟ ਗਿਣਤੀ ਉਪਰ ਸਰਕਾਰ ਵੱਲੋਂ ਕੀਤੇ ਜਾਂਦੇ ਤਸ਼ੱਦਦ, 15 ਅਗਸਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੀਤੇ ਮਾਰਚ ਦੌਰਾਨ ਜਥੇਬੰਦੀਆਂ ਤੇ ਤਸ਼ੱਦਦ ਕਰਨ ਅਤੇ ਆਗੂਆਂ ’ਤੇ ਕੀਤੇ ਗਏ ਪਰਚੇ ਆਦਿ ਦੀ ਨਿਖੇਧੀ ਕਰਦਿਆਂ ਬੰਦ ਦਾ ਸਮਰਥਨ ਕੀਤਾ । ਕੌਮੀ ਇੰਨਸਾਫ ਮੋਰਚੇ ਵਲੋਂ ਕੱਲ੍ਹ 21 ਅਗਸਤ ਨੂੰ ਪੂਰਨ ਪੰਜਾਬ ਬੰਦ ਤੇ ਮਹਿਤਪੁਰ ਪੂਰਨ ਬੰਦ ਕੀਤਾ ਜਾਵੇਗਾ । ਇਸ ਮੌਕੇ ਕਸ਼ਮੀਰ ਸਿੰਘ ਪੰਨੂੰ ਤੰਦਾਊਰਾ, ਨਰਿੰਦਰ ਸਿੰਘ ਉਧੋਵਾਲ, ਬਲਵੀਰ ਸਿੰਘ ਉਧੋਵਾਲ, ਸਤਨਾਮ ਸਿੰਘ, ਇਕਬਾਲ ਸਿੰਘ ਮੰਡਿਆਲਾ, ਕੁਲਜੀਤ ਸਿੰਘ ਹੁੰਦਲ, ਸਰਦੂਲ ਸਿੰਘ, ਪੰਨੂ ਮਹਿਤਪੁਰ, ਬਾਬਾ ਬਲਵਿੰਦਰ ਸਿੰਘ ਚੀਮਾ, ਲਖਬੀਰ ਸਿੰਘ ਗੋਬਿੰਦਪੁਰ, ਨਰਿੰਦਰ ਸਿੰਘ ਬਾਜਵਾ, ਗੁਰਦੀਪ ਸਿੰਘ, ਹਰਦਿਆਲ ਸਿੰਘ, ਪਰਮਿੰਦਰ ਸਿੰਘ, ਜਸਜੀਤ ਸਿੰਘ, ਸਲਖਣ ਸਿੰਘ, ਹਰਭਜਨ ਸਿੰਘ ਰੌਲੀ, ਬਲਵਿੰਦਰ ਸਿੰਘ ਲਾਡੀ ਆਦਿ ਕਿਸਾਨ ਹਾਜ਼ਰ ਹੋਏ।
ਪਿਛਲੀ ਖ਼ਬਰ ‘ ਯੁੱਧ ਨਸ਼ਿਆਂ ਵਿਰੁੱਧ ’ ਨੂੰ ਅਮਲੀ ਜਾਮਾ ਪਹਿਨਾਉਣਾ ਹੈ ਤਾਂ ਪਹਿਲਾਂ ਸਰਕਾਰ ਸ਼ਰਾਬ ਦੇ ਠੇਕੇ ਬੰਦ ਕਰੇ - ਸੰਤ ਸੀਚੇਵਾਲ ਅਗਲੀ ਖ਼ਬਰ ਆਦਮਪੁਰ ਸ਼ਹਿਰ ਵਿਚ ਲਵਾਰਿਸ ਕੁੱਤਿਆਂ ਦਾ ਵਧਦਾ ਆਤੰਕ ਗੰਭੀਰ ਸਮੱਸਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।