20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਆਦਮਪੁਰ ਸ਼ਹਿਰ ਵਿਚ ਲਵਾਰਿਸ ਕੁੱਤਿਆਂ ਦਾ ਵਧਦਾ ਆਤੰਕ ਗੰਭੀਰ ਸਮੱਸਿਆ

ਆਦਮਪੁਰ, 19 (ਰਮਨ ਦਵੇਸਰ)-ਲਵਾਰਿਸ ਕੁੱਤੇ ਸਾਡੇ ਸਮਾਜ ਦੀ ਇਕ ਗੰਭੀਰ ਸਮੱਸਿਆ ਬਣ ਚੁੱਕੇ ਹਨ। ਆਦਮਪੁਰ ਸ਼ਹਿਰ ਅਤੇ ਇਸ ਦੇ ਪਿੰਡਾਂ ਦੀਆਂ ਗਲੀਆਂ ਵਿੱਚ ਬਹੁਤ ਸਾਰੇ ਲਵਾਰਿਸ ਕੁੱਤੇ ਬਿਨਾਂ ਕਿਸੇ ਦੇਖਭਾਲ ਦੇ ਘੁੰਮਦੇ ਰਹਿੰਦੇ ਹਨ।

ਅਜੀਤ ਡੈਸਕ 20-08-2026
ਆਦਮਪੁਰ, 19 (ਰਮਨ ਦਵੇਸਰ)-ਲਵਾਰਿਸ ਕੁੱਤੇ ਸਾਡੇ ਸਮਾਜ ਦੀ ਇਕ ਗੰਭੀਰ ਸਮੱਸਿਆ ਬਣ ਚੁੱਕੇ ਹਨ। ਆਦਮਪੁਰ ਸ਼ਹਿਰ ਅਤੇ ਇਸ ਦੇ ਪਿੰਡਾਂ ਦੀਆਂ ਗਲੀਆਂ ਵਿੱਚ ਬਹੁਤ ਸਾਰੇ ਲਵਾਰਿਸ ਕੁੱਤੇ ਬਿਨਾਂ ਕਿਸੇ ਦੇਖਭਾਲ ਦੇ ਘੁੰਮਦੇ ਰਹਿੰਦੇ ਹਨ। ਇਹ ਕੁੱਤੇ ਆਉਣ ਜਾਣ ਵਾਲੇ ਲੋਕਾਂ ਲਈ ਇੱਕ ਜਾਨ ਲੇਵਾ ਮੁਸੀਬਤ ਹਨ। ਇਹ ਲਵਾਰਿਸ ਕੁੱਤਿਆਂ ਵੱਲੋਂ ਬੱਚਿਆਂ, ਬਜ਼ੁਰਗਾਂ ਜਾਂ ਰਾਹਗੀਰਾਂ ਨੂੰ ਕੱਟਣ ਦੀਆਂ ਘਟਨਾਵਾਂ ਵੀ ਵੱਧਦੀਆਂ ਜਾ ਰਹੀਆਂ ਹਨ। ਇਹ ਜਾਨਲੇਵਾ ਮੁਸੀਬਤ ਹੁਣ ਵੱਡੀ ਸਿਰਦਰਦੀ ਬਣ ਗਈ ਹੈ। ਸ਼ਹਿਰ ਅਤੇ ਪਿੰਡ ਵਿੱਚ ਕੁੱਤਿਆਂ ਦੀ ਤਾਦਾਦ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਇਹਨਾਂ ਲਵਾਰਿਸ ਕੁੱਤਿਆਂ ਕਰਕੇ ਰੋਜ਼ ਹੀ ਕਿਤੇ ਨਾ ਕਿਤੇ ਕਿਸੇ ਬੱਚੇ ਜਾਂ ਕਿਸੇ ਬਜ਼ੁਰਗ ਨੂੰ ਇਹ ਵੱਢ ਦਿੰਦੇ ਹਨ । ਜਦੋਂ ਸੜਕਾਂ ’ਤੇ ਖਾਣਾ ਆਸਾਨੀ ਨਾਲ ਮਿਲ ਜ ਾਂਦਾ ਹੈ ਤਾਂ ਕੁੱਤੇ ਉੱਥੇ ਇਕੱਠੇ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਗਿਣਤੀ ਵੀ ਵਧਦੀ ਹੈ। ਇਸ ਸਮੱਸਿਆ ਦਾ ਹੱਲ ਕੁੱਤਿਆਂ ਨੂੰ ਮਾਰਨਾ ਨਹੀਂ, ਸਗੋਂ ਉਨ੍ਹਾਂ ਦੀ ਨਸਬੰਦੀ, ਟੀਕਾਕਰਨ ਅਤੇ ਸਹੀ ਦੇਖਭਾਲ ਕਰਨਾ ਹੈ। ਨਗਰ ਕੌਂਸਲ ਨੂੰ ਚਾਹੀਦਾ ਹੈ ਕਿ ਵਿੱਚ ਸ਼ਹਿਰ ਵਿੱਚ ਕੂੜੇ ਚੱਕਣ ਦਾ ਸਹੀ ਪ੍ਰਬੰਧ ਕਰੇ ਅਤੇ ਅਵਾਰਾ ਕੁੱਤਿਆਂ ਦੀ ਨਸਬੰਦੀ ਤੇ ਟੀਕਾਕਰਨ ਕਰਵਾਉਣ। ਸਰਕਾਰ ਅਤੇ ਸਥਾਨਕ ਸੰਸਥਾਵਾਂ ਨੂੰ ਲਵਾਰਿਸ ਕੁੱਤਿਆਂ ਲਈ ਨਸਬੰਦੀ ਅਤੇ ਟੀਕਾਕਰਨ ਦੀਆਂ ਯੋਜਨਾਵਾਂ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨੀਆਂ ਚਾਹੀਦੀਆਂ ਹਨ। ਇਸ ਨਾਲ ਕੁੱਤਿਆਂ ਦੀ ਗਿਣਤੀ ਨੂੰ ਕਾਬੂ ਕਰਨ ਦੇ ਨਾਲ-ਨਾਲ ਰੇਬੀਜ਼ ਵਰਗੀਆਂ ਬਿਮਾਰੀਆਂ ਤੋਂ ਵੀ ਬਚਾਅ ਹੋ ਸਕਦਾ ਹੈ।
ਪਿਛਲੀ ਖ਼ਬਰ ਕੌਮੀ ਇਨਸਾਫ਼ ਮੋਰਚੇ ਵਲੋ ਦਿੱਤੇ 21 ਨੂੰ ਪੰਜਾਬ ਬੰਦ ਦੇ ਸੱਦੇ ਦਾ ਮਹਿਤਪੁਰ ਦੀਆਂ ਵੱਖ ਵੱਖ ਜਥੇਬੰਦੀਆ ਵਲੋਂ ਸਮਰਥਨ ਅਗਲੀ ਖ਼ਬਰ ਡਾ . ਸਤੀਸ਼ ਪੂਨੀਆ ਦੀ ਪੰਜਾਬ ਭਾਜਪਾ ਇੰਚਾਰਜ ਵਜੋਂ ਨਿਯੁਕਤੀ ਨਾਲ ਭਾਜਾਪਾ ਹੋਰ ਮਜ਼ਬੂਤ ਹੋਵੇਗੀ - ਮੁਨੀਸ਼ ਧੀਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।