ਹਰਜੋਤ ਕੌਰ ਲੋਟੀਆਂ ਨੇ ਇਲਾਕੇ ਦੀਆਂ ਧੀਆਂ - ਭੈਣਾ ਤੇ ਮਾਤਾਵਾਂ ਨਾਲ ਤੀਆਂ ਦਾ ਤਿਉਹਾਰ ਮਨਾਇਆ
ਡਾ. ਗੁਰਪ੍ਰੀਤ ਕੌਰ ਮਾਨ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ, ਵੱਡੀ ਗਿਣਤੀ ’ਚ ਪੁੱਜੀਆਂ ਔਰਤਾਂ ਨੂੰ ਦਿੱਤੀ ਵਧਾਈ
ਫਿਲੌਰ , 14 ਅਗਸਤ ( ਵਿਪਨ ਗੈਰੀ )- ਹਲਕਾ ਇੰਚਾਰਜ ਹਰਜੋਤ ਕੌਰ ਲੋਟੀਆਂ ਵਲੋਂ ਸਥਾਨਕ ਪ੍ਰਿਥਵੀ ਰਿਜ਼ੋਰਟ ਵਿਖੇ ਇਲਾਕੇ ਦੀਆਂ ਧੀਆਂ , ਭੈਣਾਂ ਤੇ ਮਾਤਾਵਾਂ ਨਾਲ ਸਾਂਝੇ ਤੌਰ ’ ਤੇ ਤੀਆਂ ਦਾ ਤਿਉਹਾਰ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ । ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮਪਤਨੀ ਡਾ .
ਹ
ਹਲਕਾ ਇੰਚਾਰਜ ਨੂੰ ਸੱਭਿਆਚਾਰਕ ਨਿਸ਼ਾਨੀ ਦੇ ਕੇ ਸਨਮਾਨਿਤ ਕਰ ਰਹੇ ਤਹਿਸੀਲਦਾਰ ਮੈਡਮ। ਤਸਵੀਰ : ਗੈਰੀ ਫਿਲੌਰ
15-08-2026
ਫਿਲੌਰ , 14 ਅਗਸਤ ( ਵਿਪਨ ਗੈਰੀ )- ਹਲਕਾ ਇੰਚਾਰਜ ਹਰਜੋਤ ਕੌਰ ਲੋਟੀਆਂ ਵਲੋਂ ਸਥਾਨਕ ਪ੍ਰਿਥਵੀ ਰਿਜ਼ੋਰਟ ਵਿਖੇ ਇਲਾਕੇ ਦੀਆਂ ਧੀਆਂ , ਭੈਣਾਂ ਤੇ ਮਾਤਾਵਾਂ ਨਾਲ ਸਾਂਝੇ ਤੌਰ ’ ਤੇ ਤੀਆਂ ਦਾ ਤਿਉਹਾਰ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ । ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮਪਤਨੀ ਡਾ . ਗੁਰਪ੍ਰੀਤ ਕੌਰ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਮੌਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਮੈਨ ਲਾਲੀ ਰਾਜ ਗਿੱਲ ਅਤੇ ਪੰਜਾਬ ਪ੍ਰਭਾਰੀ ਮੈਡਮ ਗਾਇਤਰੀ ਵਿਸ਼ਨੋਈ ਵੀ ਵਿਸ਼ੇਸ਼ ਤੌਰ ’ ਤੇ ਹਾਜ਼ਰ ਰਹੇ । ਸਮਾਗਮ ਦੌਰਾਨ ਹਲਕਾ ਇੰਚਾਰਜ ਹਰਜੋਤ ਕੌਰ ਲੋਟੀਆਂ ਵਲੋਂ ਡਾ . ਗੁਰਪ੍ਰੀਤ ਕੌਰ ਮਾਨ ਦਾ ਭਰਵਾਂ ਸਵਾਗਤ ਕੀਤਾ ਗਿਆ । ਸੰਬੋਧਨ ਕਰਦਿਆਂ ਡਾ . ਗੁਰਪ੍ਰੀਤ ਕੌਰ ਮਾਨ ਨੇ ਤੀਆਂ ਦੇ ਇਸ ਵਿਸ਼ੇਸ਼ ਸਮਾਗਮ ਦੇ ਆਯੋਜਨ ਲਈ ਹਰਜੋਤ ਕੌਰ ਲੋਟੀਆਂ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਮਹਿਲਾਵਾਂ ਦਾ ਇਸ ਤਿਉਹਾਰ ਵਿੱਚ ਸ਼ਾਮਲ ਹੋਣਾ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਪ੍ਰਤੀ ਪਿਆਰ ਦਾ ਪ੍ਰਗਟਾਵਾ ਹੈ । ਇਸ ਮੌਕੇ ਮਹਿਲਾਵਾਂ ਵੱਲੋਂ ਗਿੱਧਾ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ ਅਤੇ ਤੀਆਂ ਦੇ ਰਵਾਇਤੀ ਰੰਗ ਨੂੰ ਪੂਰੀ ਤਰ੍ਹਾਂ ਜੀਵੰਤ ਕੀਤਾ ਗਿਆ । ਡਾ . ਗੁਰਪ੍ਰੀਤ ਕੌਰ ਮਾਨ ਨੇ ਵੀ ਮਹਿਲਾਵਾਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਖੁਸ਼ੀ ਅਤੇ ਉਤਸ਼ਾਹ ਨਾਲ ਇਸ ਤਿਉਹਾਰ ਨੂੰ ਮਨਾਉਣ ਦੀ ਗੱਲ ਆਖੀ । ਇਸ ਦੌਰਾਨ ਉਨ੍ਹਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਅਤੇ ਪਾਰਟੀ ਦੀਆਂ ਨੀਤੀਆਂ ਸਬੰਧੀ ਵੀ ਵਿਚਾਰ ਸਾਂਝੇ ਕੀਤੇ ਗਏ । ਉਨ੍ਹਾਂ ਕਿਹਾ ਕਿ ਅੱਜ ਉਹ ਤੀਆਂ ਦੇ ਸਮਾਗਮ ਵਿੱਚ ਇਲਾਕੇ ਦੀ ਸੰਗਤ ਦੇ ਰੂਬਰੂ ਹੋਣ ਲਈ ਪੁੱਜੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ , ਵੋਟਾਂ ਨੇੜੇ ਹੋਣ ’ ਤੇ , ਉਹ ਮੁੜ ਫਿਲੌਰ ਦੀ ਸੰਗਤ ਨਾਲ ਰੂਬਰੂ ਹੋਣਗੇ । ਅੰਤ ਵਿੱਚ ਮੈਡਮ ਲੋਹਟੀਆ ਨੇ ਡਾ . ਗੁਰਪ੍ਰੀਤ ਕੌ੍ਰ ਅਤੇ ਇਲੱਕੇ ਵਿੱਚੋ ਵੱਡੀ ਗਿਣਤੀ ‘ ਚ ਨਾਲ ਜੁੜ ਰਹੀਆਂ ਮਹਿਲਾ ਸ਼ਕਤੀ ਦਾ ਧੰਨਵਾਦ ਕੀਤਾ । ਸਮਾਗਮ ਵਿੱਚ ਹਲਕੇ ਦੇ ਵੱਖ - ਵੱਖ ਪਿੰਡਾਂ ਅਤੇ ਇਲਾਕਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਮਹਿਲਾਵਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵੱਖ - ਵੱਖ ਅਹੁਦੇਦਾਰ , ਵਰਕਰਾਂ ਸਮੇਤ ਫਿਲੌ੍ਰ ਗੁਰਾਇਆ ਦੇ ਕੌਂਸਲਰ ਵੀ ਹਾਜ਼ਰ ਸਨ । ਇਸ ਮੌਕੇ ਪ੍ਰਸ਼ਾਸਨ ਦੇ ਅਧਿਕਾਰੀ ਐਸ ਡੀ ਐਮ ਫਿਲੌ੍ਰ ਸ਼੍ਰੀ ਦੀਪਕ ਭਾਟੀਆ , ਤਹਿਸੀਲਦਾਰ ਫਿਲੌਰ ਅਨੂਦੀਪ ਸ਼ਰਮਾ , ਡੀਐਸਪੀ ਫਿਲੌਰ ਭਾਰਤ ਮਸੀਹ ਲੱਧੜ ਅਤੇ ਹੋਰ ਅਧਿਕਾਰੀ ਹਾਜ਼ਰ ਰਹੇ ।