11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਮਾਮਲਾ ਮਹਿਲਾ ਤੋਂ ਸੋਨੇ ਦੀ ਚੇਨੀ ਲੁੱਟਣ ਦਾ ਲੁਟੇਰਿਆਂ ਨੂੰ ਕਾਬੂ ਕਰਨ ਲਈ ਕਾਰਵਾਈ ਜਾਰੀ - ਜਾਂਚ ਅਧਿਕਾਰੀ

ਚੁਗਿੱਟੀ/ ਜੰਡੂ ਸਿੰਘਾ,10 ਅਗਸਤ ( ਨਰਿੰਦਰ ਲਾਗੂ) ਬੀਤੇ ਕੱਲ੍ਹ ਥਾਣਾ ਰਾਮਾ ਮੰਡੀ ਅਧੀਨ ਆਉਂਦੇ ਕਿਸ਼ਨਪੁਰਾ ਚੌਂਕ ਦੇ ਨਜ਼ਦੀਕ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਵਲੋਂ ਇੱਕ ਮਹਿਲਾ ਤੋਂ ਉਸਦੀ ਸੋਨੇ ਦੀ ਚੈਨ ਲੁੱਟਣ ਦੇ ਮਾਮਲੇ ਵਿਚ ਗੁਨਾਹਗਾਰਾਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਗੱਲਬਾਤ ਦੌਰਾਨ ਜਾਂਚ ਅਧਿਕਾਰੀ ਏ.

ਅਜੀਤ ਡੈਸਕ 11-08-2026
ਚੁਗਿੱਟੀ/ ਜੰਡੂ ਸਿੰਘਾ,10 ਅਗਸਤ ( ਨਰਿੰਦਰ ਲਾਗੂ) ਬੀਤੇ ਕੱਲ੍ਹ ਥਾਣਾ ਰਾਮਾ ਮੰਡੀ ਅਧੀਨ ਆਉਂਦੇ ਕਿਸ਼ਨਪੁਰਾ ਚੌਂਕ ਦੇ ਨਜ਼ਦੀਕ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਵਲੋਂ ਇੱਕ ਮਹਿਲਾ ਤੋਂ ਉਸਦੀ ਸੋਨੇ ਦੀ ਚੈਨ ਲੁੱਟਣ ਦੇ ਮਾਮਲੇ ਵਿਚ ਗੁਨਾਹਗਾਰਾਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਗੱਲਬਾਤ ਦੌਰਾਨ ਜਾਂਚ ਅਧਿਕਾਰੀ ਏ.ਐਸ.ਆਈ.ਸੇਵਾ ਸਿੰਘ ਵਲੋਂ ਦਿੱਤੀ ਗਈ। ਵਰਣਨਯੋਗ ਹੈ ਕਿ ਕੋਮਲ ਨਾਮਕ ਇੱਕ ਮਹਿਲਾ ਜੋ ਕਿ ਆਪਣੇ ਪਤੀ ਨਾਲ ਬਾਬਾ ਬਾਲਕ ਨਾਥ ਮੰਦਿਰ ਕਿਸ਼ਨਪੁਰਾ ਚੌਂਕ ਵਿਖੇ ਮੱਥਾ ਟੇਕਣ ਗਈ ਸੀ ਜਦੋਂ ਉਹ ਘਰ ਵਾਪਸੀ ਦੌਰਾਨ ਗੁਰਦੁਆਰਾ ਵਾਲੀ ਗਲੀ ਹਰਦੀਪ ਨਗਰ ਦੇ ਲਾਗੇ ਪਹੁੰਚੇ ਤਾਂ ਚਿੱਟੇ ਰੰਗ ਦੇ ਮੋਟਰਸਾਈਕਲ ‘ਤੇ ਸਵਾਰ ਨਕਾਬਪੋਸ਼ 2 ਲੁਟੇਰਿਆਂ ਨੇ ਆਪਣਾ ਮੋਟਰਸਾਈਕਲ ਉਨ੍ਹਾਂ ਦੇ ਪਿਛੇ ਲਗਾ ਲਿਆ। ਉਨ੍ਹਾਂ ਚੌ ਇੱਕ ਨੇ ਉਕਤ ਮਹਿਲਾ ਨੂੰ ਪਿਸਤੌਲ ਵਰਗਾ ਕੋਈ ਹਥਿਆਰ ਦਿਖਾਕੇ ਉਸ ਨੂੰ ਡਰਾਉਂਦੇ ਹੋਏ ਔਰਤ ਦੇ ਗਲ਼ੇ ਵਿੱਚ ਪਾਈ ਹੋਈ ਸੋਨੇ ਦੀ ਚੈਨ ਉਤਾਰ ਲਈ ਤੇ ਮੌਕੇ ਤੋਂ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਪੀੜਤਾ ਵਲੋਂ ਥਾਣਾ ਰਾਮਾ ਮੰਡੀ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਸਟੇਟ ਪਬਲਿਕ ਸਕੂਲ ਕੈਂਟ ਦੇ ਵਿਦਿਆਰਥੀਆਂ ਦਾ ਏ ਆਈ ਕਾਨਕਲੇਵ ’ ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਗੈਸਟ ਹਾਊਸ ’ਚੋਂ ਮਿਲੀ ਮੁਟਿਆਰ ਦੀ ਲਾਸ਼, ਪਿਛਲੇ ਦੋ ਦਿਨਾਂ ਤੋਂ ਰੁਕੀ ਹੋਈ ਸੀ, ਪੁਲਿਸ ਨੇ ਵਾਰਿਸਾਂ ਨੂੰ ਬੁਲਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।