ਸ਼ੇਰੋਵਾਲੀਆ ਦੀ ਅਗਵਾਈ ’ਚ ਵੱਡਾ ਕਾਫ਼ਲਾ ਸੰਗਰੂਰ ਰੈਲੀ ’ਚ ਹੋਵੇਗਾ ਸ਼ਾਮਿਲ-ਨੀਟੂ, ਬਹੁਗੁਣ
ਮਲਸੀਆਂ, 1 ਨਵੰਬਰ (ਦਲਜੀਤ ਸਿੰਘ ਸਚਦੇਵਾ)-ਮਿਤੀ 4 ਨਵੰਬਰ ਨੂੰ ਸੰਗਰੂਰ ਵਿਖੇ ਕਾਂਗਰਸ ਪਾਰਟੀ ਵਲੋਂ ਕੀਤੀ ਜਾ ਰਹੀ ਰਾਹੁਲ ਗਾਂਧੀ ਦੀ ਇਨਸਾਫ਼ ਰੈਲੀ ਨੂੰ ਲੈ ਕੇ ਕਾਂਗਰਸੀ ਵਰਕਰ ਪੱਬਾਂ ਭਾਰ ਹਨ। ਰੈਲੀ ਵਿਚ ਸ਼ਮੂਲੀਅਤ ਕਰਨ ਲਈ ਸ਼ਾਹਕੋਟ ਹਲਕੇ ਤੋਂ ਵਿਧਾਇਕ ਲਾਡੀ ਸ਼ੇਰੋਵਾਲੀਆ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਕਾਂਗਰਸੀ ਵਰਕਰਾਂ ਦਾ ਕਾਫ਼ਲਾ ਸੰਗਰੂਰ ਲਈ ਮਲਸੀਆਂ ਤੋਂ ਰਵਾਨਾ ਹੋਵੇਗਾ।
ਅਸ਼ਵਿੰਦਰਪਾਲ ਸਿੰਘ ਨੀਟੂ, ਗੁਰਿੰਦਰ ਸਿੰਘ ਬਹੁਗੁਣ।
02-11-2026