ਲੋਹੀਆਂ ਦੇ ਗੁਰੂ ਨਾਨਕ ਮੋਦੀਖਾਨਾ ਟਰੱਸਟ ਵਲੋਂ ‘ਮਨੁੱਖਤਾ ਦੀਆਂ ਸੇਵਾਵਾਂ ਦੇ ਅੱਠ ਸਾਲ’ ਸੰਬੰਧੀ ਸਮਾਗਮ
ਲੋਹੀਆਂ ਖਾਸ, 1 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਇਲਾਕੇ ਦੀ ਸਮਾਜ ਸੇਵੀ ਸੰਸਥਾ ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ ਲੋਹੀਆਂ ਖ਼ਾਸ ਵਲੋਂ ਗੁ: ਸਿੱਖ ਸੈਂਟਰ ਆਫ਼ ਸਿਆਟਲ ਅਮਰੀਕਾ, ਸੋਚ ਸੈਂਟਰ ਸਿਆਟਲ ਅਮਰੀਕਾ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ਼ ‘ਮਨੁੱਖਤਾ ਦੀਆਂ ਸੇਵਾਵਾਂ ਦੇ ਆਰੰਭ ਕੀਤੇ ਕਾਰਜਾਂ ਦੇ ‘ਅੱਠ ਵਰ੍ਹੇ’ ਪੂਰੇ ਹੋਣ ਦੀ ਖੁਸ਼ੀ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁ: ਸਿੰਘ ਸਭਾ ਲੋਹੀਆਂ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ| ਇਸ ਮੌਕੇ ਗੁ: ਸਿੰਘ ਸਭਾ, ਗੁ: ਗਿਆਨ ਸਾਗਰ ਸਾਹਿਬ, ਗੁ: ਸ਼੍ਰੀ ਗੁਰੂ ਨਾਨਕ ਦੇਵ ਜੀ ਡੁਮਾਣਾ, ਗੁ: ਕਲਗੀਧਰ ਸਿੰਘ ਸਭਾ ਗੁਰੂ ਨਾਨਕ ਕਲੋਨੀ ਨਾਲ਼ ਸਬੰਧਤ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਵਾਲ਼ੀਆਂ ਬੀਬੀਆਂ ਵਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ| ਉਪਰੰਤ ਮੁੱਖ ਸੇਵਾਦਾਰ ਸਤਿੰਦਰ ਸਿੰਘ ਖ਼ਾਲਸਾ ਅਤੇ ਦਵਿੰਦਰ ਸਿੰਘ ਬਿੱਲਾ ਨੇ ਹੁਣ ਤੱਕ ਦੀਆਂ ਸੇਵਾਵਾਂ ਦੇ ਪੈਂਡੇ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਅਮਰੀਕਾ ਤੋਂ ਪੁੱਜ ਕੇ ਉਚੇਚੇ ਤੌਰ ’ਤੇ ਹਾਜਰ ਹੋਏ ਬਲਵਿੰਦਰ ਸਿੰਘ ਚੰਦੀ ਸਮੇਤ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ| ਇਸ ਮੌਕੇ ਮੁੱਖ ਸੇਵਾਦਾਰ ਸਤਿੰਦਰ ਸਿੰਘ ਖ਼ਾਲਸਾ, ਬਲਵਿੰਦਰ ਸਿੰਘ ਚੰਦੀ (ਅਮਰੀਕਾ), ਰਿਟਾ: ਥਾਣੇਦਾਰ ਸੁਖਵਿੰਦਰਜੀਤ ਸਿੰਘ ਚੰਦੀ, ਦਵਿੰਦਰ ਸਿੰਘ ਬਿੱਲਾ, ਮਾਸਟਰ ਪਰਮਿੰਦਰ ਸਿੰਘ ਪਨੇਸਰ, ਅਮਰਜੀਤ ਸਿੰਘ ਅਹੂਜਾ, ਸੁਰਿੰਦਰ ਸਿੰਘ ਚੰਦੀ, ਅਮਨਦੀਪ ਸਿੰਘ ਦੇਵਗੁਣ, ਜਤਿੰਦਰਪਾਲ ਸਿੰਘ ਚੀਨੂੰ, ਕਵੀਸ਼ਰ ਜਗਤਾਰ ਸਿੰਘ ਨੱਲ੍ਹ, ਸੁਖਜਿੰਦਰ ਸਿੰਘ ਚੰਦੀ, ਈਸ਼ਵਰ ਸਿੰਘ ਕੰਗ, ਚਰਨਜੀਤ ਸਿੰਘ, ਸਾਹਿਬਜੋਤ ਸਿੰਘ ਕੰਗ, ਸੁਖਵਿੰਦਰ ਸਿੰਘ ਸੈਂਹਬੀ, ਗੁਰਪਾਲ ਸਿੰਘ, ਦਫ਼ਤਰ ਇੰਚਾਰਜ ਸਿਮਰਨਪ੍ਰੀਤ ਕੌਰ ਆਦਿ ਹਾਜ਼ਰ ਸਨ|