08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਨਗਰ ਪੰਚਾਇਤ ਦੇ ਸਫ਼ਾਈ ਮੁਲਾਜ਼ਮਾਂ ਨੇ ਹੜਤਾਲ ਖ਼ਤਮ ਕਰਕੇ ਸੰਘਰਸ਼ ਦੀ ਕਾਮਯਾਬੀ ਦੀ ਖੁਸ਼ੀ ਮਨਾਈ

ਸ਼ਾਹਕੋਟ, 7 ਅਗਸਤ (ਸੁਖਦੀਪ ਸਿੰਘ)- ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ‘ਤੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੜਤਾਲ ਸਰਕਾਰ ਅਤੇ ਸਫ਼ਾਈ ਸੇਵਕਾਂ ਦੇ ਸੂਬਾ ਆਗੂਆਂ ਵਿਚਾਲੇ ਹੋਏ ਸਮਝੌਤੇ ਤੋਂ ਬਾਅਦ ਸਮਾਪਤ ਹੋ ਗਈ। ਇਸ ਉਪਰੰਤ ਨਗਰ ਪੰਚਾਇਤ ਸ਼ਾਹਕੋਟ ਦੇ ਸਫ਼ਾਈ ਮੁਲਾਜ਼ਮਾਂ ਨੇ ਤੁਰੰਤ ਆਪਣੀ ਡਿਊਟੀ ਸੰਭਾਲਦਿਆਂ ਸ਼ਹਿਰ ਦੀ ਸਫ਼ਾਈ ਦਾ ਕੰਮ ਮੁੜ ਸ਼ੁਰੂ ਕਰ ਦਿੱਤਾ।

ਅਜੀਤ ਡੈਸਕ 08-08-2026
ਸ਼ਾਹਕੋਟ, 7 ਅਗਸਤ (ਸੁਖਦੀਪ ਸਿੰਘ)- ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ‘ਤੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੜਤਾਲ ਸਰਕਾਰ ਅਤੇ ਸਫ਼ਾਈ ਸੇਵਕਾਂ ਦੇ ਸੂਬਾ ਆਗੂਆਂ ਵਿਚਾਲੇ ਹੋਏ ਸਮਝੌਤੇ ਤੋਂ ਬਾਅਦ ਸਮਾਪਤ ਹੋ ਗਈ। ਇਸ ਉਪਰੰਤ ਨਗਰ ਪੰਚਾਇਤ ਸ਼ਾਹਕੋਟ ਦੇ ਸਫ਼ਾਈ ਮੁਲਾਜ਼ਮਾਂ ਨੇ ਤੁਰੰਤ ਆਪਣੀ ਡਿਊਟੀ ਸੰਭਾਲਦਿਆਂ ਸ਼ਹਿਰ ਦੀ ਸਫ਼ਾਈ ਦਾ ਕੰਮ ਮੁੜ ਸ਼ੁਰੂ ਕਰ ਦਿੱਤਾ। ਇਸ ਮੌਕੇ ਸਫ਼ਾਈ ਯੂਨੀਅਨ ਸ਼ਾਹਕੋਟ ਦੇ ਪ੍ਰਧਾਨ ਸੁਨੀਲ ਕੁਮਾਰ, ਵਾਈਸ ਪ੍ਰਧਾਨ ਬੰਟੀ ਹੰਸ ਅਤੇ ਖ਼ਜ਼ਾਨਚੀ ਸ਼ਿੰਦਰਪਾਲ ਨੇ ਦੱਸਿਆ ਕਿ ਸਫ਼ਾਈ ਸੇਵਕਾਂ, ਸੀਵਰਮੈਨਾਂ ਅਤੇ ਦਫ਼ਤਰੀ ਕਾਮਿਆਂ ਨੇ ਇਕਜੁੱਟ ਹੋ ਕੇ ਆਪਣੀਆਂ ਜਾਇਜ਼ ਮੰਗਾਂ ਨੂੰ ਮਨਵਾਉਣ ਲਈ ਸੰਘਰਸ਼ ਕੀਤਾ। ਸਰਕਾਰ ਵੱਲੋਂ ਮੰਗਾਂ ਸਬੰਧੀ ਸਕਾਰਾਤਮਕ ਰਵੱਈਆ ਅਪਣਾਉਣ ਅਤੇ ਸੂਬਾ ਪੱਧਰ ‘ਤੇ ਹੋਏ ਸਮਝੌਤੇ ਤੋਂ ਬਾਅਦ ਹੜਤਾਲ ਖ਼ਤਮ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਆਗੂਆਂ ਨੇ ਕਿਹਾ ਕਿ ਇਸ ਸੰਘਰਸ਼ ਦੌਰਾਨ ਸਮਾਜ ਦੇ ਹਰ ਵਰਗ ਵੱਲੋਂ ਮਿਲੇ ਭਰਪੂਰ ਸਹਿਯੋਗ ਲਈ ਉਹ ਸਾਰਿਆਂ ਦੇ ਧੰਨਵਾਦੀ ਹਨ। ਹੜਤਾਲ ਖ਼ਤਮ ਹੋਣ ਦੀ ਖੁਸ਼ੀ ਵਿੱਚ ਯੂਨੀਅਨ ਦੇ ਆਗੂਆਂ ਵੱਲੋਂ ਸੰਘਰਸ਼ ਦੀ ਕਾਮਯਾਬੀ ਦੀ ਵਧਾਈ ਦਿੰਦਿਆਂ ਸਾਰੇ ਸਾਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਸਰਪੰਚ ਵਿੱਕੀ, ਵਿਕਰਮਜੀਤ ਗੌਰਾ, ਗੌਰਵ, ਸ਼ੈਪੀ, ਲਛਮਣ, ਪਰਮਿੰਦਰ ਬੰਟੀ, ਰਾਜ ਕੁਮਾਰ, ਜਗਦੀਸ਼, ਸੰਜੂ, ਸੰਨੀ ਇਲੈਕਟ੍ਰੀਸ਼ਨ, ਰੋਹਿਤ, ਅਮਨਦੀਪ, ਗਗਨਦੀਪ, ਸੰਨੀ ਵਾਲੀਆ, ਸੰਨੀ ਸਹੋਤਾ, ਸ਼ਿਵ, ਗੱਟੂ, ਮਿੰਦਾ, ਬਿੰਦੂ, ਰਵੀ, ਸੋਨੂੰ, ਵਿੱਕੀ ਭੱਦਮਾ, ਨੀਤੂ, ਰਾਣੀ, ਬਦੇਸ਼, ਰੀਨਾ, ਬਿੰਦਰਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਰੇਨਬੋ ਪਬਲਿਕ ਸਕੂਲ ’ਚ ਮਨਾਇਆ ਤੀਆਂ ਦਾ ਤਿਉਹਾਰ ਅਗਲੀ ਖ਼ਬਰ ਜੇ . ਡੀ . ਸੈਂਟਰਲ ਸਕੂਲ ਆਦਰਾਂਮਾਨ ਦੇ ਬੱਚਿਆ ਜ਼ੋਨਲ ਖੇਡਾਂ ’ ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।