08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਵਿਪਨ ਸਭਰਵਾਲ ਨੂੰ ਟਰੱਸਟ ਚੋਣਾਂ ’ ਚ ਮਿਲ ਰਿਹਾ ਲੋਕਾਂ ਦਾ ਭਾਰੀ ਸਮਰਥਨ - ਅਸ਼ੋਕ ਭੀਲ

ਜਲੰਧਰ , 7 ਅਗਸਤ ( ਸ਼ਿਵ )- ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਜਲੰਧਰ ਵਿਖੇ ਸਥਾਪਿਤ ਵਾਲਮੀਕਿ ਵੈਲਫੇਅਰ ਟਰੱਸਟ ਦੀਆਂ ਚੋਣਾਂ 9 ਅਗਸਤ ਨੂੰ ਹੋਣ ਜਾ ਰਹੀਆਂ ਹਨ । ਟਰੱਸਟ ਦੇ ਕਾਰਜਕਾਰੀ ਚੇਅਰਮੈਨ ਵਿਪਨ ਸਭਰਵਾਲ ਨੇ ਦੱਸਿਆ ਕਿ ਟਰੱਸਟ ਦੀਆਂ ਚੋਣਾਂ ਵਿਚ ਉਨ੍ਹਾਂ ਦਾ ਚੋਣ ਨਿਸ਼ਾਨ ਨੰਬਰ 1 ਹੈ ਅਤੇ ਉਹ ਮੁੜ ਟਰੱਸਟ ਦੇ ਚੇਅਰਮੈਨ ਦੇ ਅਹੁਦੇ ਲਈ ਚੋਣ ਲੜ ਰਹੇ ਹਨ ।

ਅਲੀ ਮੁਹੱਲੇ ਵਿਚ ਡੋਰ ਟੂ ਡੋਰ ਕਰਦੇ ਹੋਏ ਵਿਪਨ ਸਭਰਵਾਲ ਤੇ ਹੋਰ। ਤਸਵੀਰ : ਜੀ. ਪੀ. ਸਿੰਘ 08-08-2026
ਜਲੰਧਰ , 7 ਅਗਸਤ ( ਸ਼ਿਵ )- ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਜਲੰਧਰ ਵਿਖੇ ਸਥਾਪਿਤ ਵਾਲਮੀਕਿ ਵੈਲਫੇਅਰ ਟਰੱਸਟ ਦੀਆਂ ਚੋਣਾਂ 9 ਅਗਸਤ ਨੂੰ ਹੋਣ ਜਾ ਰਹੀਆਂ ਹਨ । ਟਰੱਸਟ ਦੇ ਕਾਰਜਕਾਰੀ ਚੇਅਰਮੈਨ ਵਿਪਨ ਸਭਰਵਾਲ ਨੇ ਦੱਸਿਆ ਕਿ ਟਰੱਸਟ ਦੀਆਂ ਚੋਣਾਂ ਵਿਚ ਉਨ੍ਹਾਂ ਦਾ ਚੋਣ ਨਿਸ਼ਾਨ ਨੰਬਰ 1 ਹੈ ਅਤੇ ਉਹ ਮੁੜ ਟਰੱਸਟ ਦੇ ਚੇਅਰਮੈਨ ਦੇ ਅਹੁਦੇ ਲਈ ਚੋਣ ਲੜ ਰਹੇ ਹਨ । ਅੱਜ ਉਨ੍ਹਾਂ ਦੇ ਚੋਣ ਪ੍ਰਚਾਰ ਦੌਰਾਨ ਵਾਲਮੀਕਿ ਵੈਲਫੇਅਰ ਟਰੱਸਟ ਨਾਲ ਸਬੰਧਿਤ ਚਾਰਾਂ ਵਾਲਮੀਕਿ ਮੁਹੱਲਿਆਂ ਦੇ ਲੋਕਾਂ ਵੱਲੋਂ ਵਿਪਨ ਸਭਰਵਾਲ ਨੂੰ ਭਾਰੀ ਸਮਰਥਨ ਦਿੱਤਾ ਗਿਆ । ਇਸ ਮੌਕੇ ਟਰੱਸਟ ਦੇ ਸਾਬਕਾ ਜਨਰਲ ਸਕੱਤਰ ਅਸ਼ੋਕ ਭੀਲ ਨੇ ਕਿਹਾ ਕਿ ਸ਼੍ਰੀ ਵਿਪਨ ਸਭਰਵਾਲ ਟਰੱਸਟ ਦੀਆਂ ਚੋਣਾਂ ਮੁੜ ਜਿੱਤਣਗੇ । ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਵਿਪਨ ਸਭਰਵਾਲ ਨੇ ਪਿਛਲੇ ਪੰਜ ਸਾਲਾਂ ਦੌਰਾਨ ਸਮਾਜ ਸੇਵਾ ਕੀਤੀ ਹੈ , ਉਸੇ ਤਰ੍ਹਾਂ ਉਹ ਦੁਬਾਰਾ ਚੋਣ ਜਿੱਤ ਕੇ ਸਮਾਜ ਦੀ ਸੇਵਾ ਨੂੰ ਹੋਰ ਅੱਗੇ ਵਧਾਉਣਗੇ । ਅਸ਼ੋਕ ਭੀਲ ਨੇ ਦੱਸਿਆ ਕਿ ਵਿਪਨ ਸਭਰਵਾਲ ਵੱਲੋਂ ਪਿਛਲੇ ਪੰਜ ਸਾਲਾਂ ਦੌਰਾਨ ਭਗਵਾਨ ਵਾਲਮੀਕਿ ਆਸ਼ਰਮ ਵਿਚ ਕਈ ਮਹੱਤਵਪੂਰਨ ਵਿਕਾਸ ਕਾਰਜ ਕਰਵਾਏ ਗਏ ਹਨ । ਉਨ੍ਹਾਂ ਦੱਸਿਆ ਕਿ ਵਿਆਹ - ਸ਼ਾਦੀਆਂ ਅਤੇ ਹੋਰ ਸਮਾਗਮਾਂ ਲਈ ਡਬਲ ਸਟੋਰੀ ਏ . ਸੀ . ਹਾਲ ਅਤੇ ਡਾ . ਬੀ . ਆਰ . ਅੰਬੇਡਕਰ ਭਵਨ ਦਾ ਨਿਰਮਾਣ ਕਰਵਾਇਆ ਗਿਆ । ਇਸ ਤੋਂ ਇਲਾਵਾ ਬਾਬਾ ਮਹੇਸ਼ੋ ਦਾਸ ਜੀ ਦੇ ਨਾਮ ’ ਤੇ ਦਰਬਾਰ , ਪਾਰਕ ਅਤੇ ਕਮਰਾ ਬਣਵਾਉਣ ਤੋਂ ਇਲਾਵਾ ਮਿਸਾਲੀ ਕੰਮ ਕਰਵਾਏ ਗਏ ਹਨ । ਇਸ ਮੌਕੇ ਚਰਨ ਦਾਸ ਸਭਰਵਾਲ , ਬਾਬਾ ਯਸ਼ਪਾਲ , ਅਸ਼ਵਨੀ ਦਾਦਰੀ , ਪੀਟਰ ਨਾਹਰ , ਜਤਿੰਦਰ ਨਿੱਕਾ , ਨੰਨੂ ਕਲਿਆਣ , ਚੇਤਨ ਹਾਂਡਾ , ਹੰਸ ਰਾਜ ਨਾਹਰ , ਰਾਜੂ ਸਭਰਵਾਲ , ਗੋਗਾ ਗਿੱਲ , ਰਿੰਕੂ ਖੋਸਲਾ , ਵਿਕੀ ਗਿੱਲ , ਗੌਰਵ ਕਲਿਆਣ , ਮਨੀਸ਼ ਰਾਜਪੂਤ , ਗੁਲਜ਼ਾਰ ਖੋਸਲਾ , ਸੰਦੀਪ ਲੱਕੀ , ਰਾਜੀਵ ਗੋਰਾ , ਵਿਕੀ ਖੋਸਲਾ , ਸਨੀ , ਚੇਤਨ ਨਾਹਰ , ਤਾਬੀ ਸਿੰਘ , ਮੰਨੂ ਗਿੱਲ , ਗੌਰਵ ਜੀ . ਕੇ ., ਜੈ ਕਲਿਆਣ , ਗੋਪੀ , ਲਿੱਕੀ ਬੈਂਸ , ਰਾਹੁਲ ਮੱਟੂ , ਆਕਾਸ਼ ਕਲਿਆਣ , ਅਭੀ ਸਭਰਵਾਲ , ਹੈਪੀ ਸਭਰਵਾਲ , ਅਕਸ਼ੈ ਸਭਰਵਾਲ , ਦਲਵੀਰ , ਸਚਿਨ ਨਾਹਰ , ਰਮਨ ਗਿੱਲ , ਅਜੂ ਸਭਰਵਾਲ , ਵਿਕੀ ਸਭਰਵਾਲ , ਲੱਕੀ ਸਭਰਵਾਲ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਐਸ . ਆਈ . ਆਰ . ਪ੍ਰਕਿਰਿਆ ਤਹਿਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਅਗਲੀ ਖ਼ਬਰ ਵਾਲਮੀਕਿ ਟਰੱਸਟ ਦੀਆਂ ਚੋਣਾਂ ਨੂੰ ਲੈ ਕੇ ਵਿਪਨ ਸਭਰਵਾਲ ਵਲੋਂ ਡੋਰ-ਟੂ-ਡੋਰ ਪ੍ਰਚਾਰ, ਅਲੀ ਮੁਹੱਲੇ ਵਿਚ ਮਹਿਲਾਵਾਂ ਵਲੋਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।