ਜਲੰਧਰ ਭਾਜਪਾ ਵਲੋਂ ਪੰਜਾਬ ਭਾਜਪਾ ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ
ਜਲੰਧਰ , 7 ਅਗਸਤ ( ਸ਼ਿਵ )- ਭਾਰਤੀ ਜਨਤਾ ਪਾਰਟੀ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂਆਂ ਰਾਕੇਸ਼ ਰਾਠੌਰ , ਸੁਸ਼ੀਲ ਰਿੰਕੂ , ਕਰਮਜੀਤ ਕੌਰ ਚੌਧਰੀ ਅਤੇ ਅਮਰਜੀਤ ਸਿੰਘ ਅਮਰੀ ਨੂੰ ਪੰਜਾਬ ਭਾਜਪਾ ਵਿਚ ਮਹੱਤਵਪੂਰਨ ਜ਼ਿੰਮੇਵਾਰੀਆਂ ਮਿਲਣ ’ ਤੇ ਵਿਸ਼ੇਸ਼ ਤੌਰ ’ ਤੇ ਸਨਮਾਨਿਤ ਕੀਤਾ ਗਿਆ ।
ਜਲੰਧਰ , 7 ਅਗਸਤ ( ਸ਼ਿਵ )- ਭਾਰਤੀ ਜਨਤਾ ਪਾਰਟੀ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂਆਂ ਰਾਕੇਸ਼ ਰਾਠੌਰ , ਸੁਸ਼ੀਲ ਰਿੰਕੂ , ਕਰਮਜੀਤ ਕੌਰ ਚੌਧਰੀ ਅਤੇ ਅਮਰਜੀਤ ਸਿੰਘ ਅਮਰੀ ਨੂੰ ਪੰਜਾਬ ਭਾਜਪਾ ਵਿਚ ਮਹੱਤਵਪੂਰਨ ਜ਼ਿੰਮੇਵਾਰੀਆਂ ਮਿਲਣ ’ ਤੇ ਵਿਸ਼ੇਸ਼ ਤੌਰ ’ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਇੱਕ ਅਜਿਹੀ ਰਾਜਨੀਤਿਕ ਪਾਰਟੀ ਹੈ ਜਿੱਥੇ ਕਾਰਕੁਨ ਦੀ ਮਿਹਨਤ , ਸਮਰਪਣ ਅਤੇ ਸੰਗਠਨ ਪ੍ਰਤੀ ਨਿਸ਼ਠਾ ਦਾ ਹਮੇਸ਼ਾ ਸਨਮਾਨ ਕੀਤਾ ਜਾਂਦਾ ਹੈ । ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ , ਸੁਭਾਸ਼ ਸੂਦ , ਰਮਨ ਪੱਬੀ , ਜਲੰਧਰ ਕੈਂਟ ਬੋਰਡ ਦੇ ਸਿਵਲ ਮੈਂਬਰ ਪੁਨੀਤ ਸ਼ੁਕਲਾ , ਜ਼ਿਲ੍ਹਾ ਮਹਾ ਮੰਤਰੀ ਰਾਜੇਸ਼ ਕਪੂਰ ਅਤੇ ਅਮਰਜੀਤ ਗੋਲਡੀ ਸਮੇਤ ਅਨੇਕਾਂ ਭਾਜਪਾ ਅਹੁਦੇਦਾਰ ਅਤੇ ਕਾਰਕੁਨ ਹਾਜ਼ਰ ਸਨ ।