08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਭਾਜਪਾ ਆਗੂ ਰਵਿੰਦਰ ਧੀਰ ਤੇ ਸਾਥੀਆਂ ਨੇ ਸਵਦੇਸ਼ੀ ਦਿਵਸ ਮਨਾਇਆ

ਜਲੰਧਰ , 7 ਅਗਸਤ ( ਜਤਿੰਦਰ ਪੰਮੀ )– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ ਤੇ ਖੇਡ ਕਾਰੋਬਾਰੀ ਰਵਿੰਦਰ ਧੀਰ ਤੇ ਸਾਥੀਆਂ ਨੇ ਸਵਦੇਸ਼ੀ ਦਿਵਸ ਮਨਾਇਆ । ਇਸ ਮੌਕੇ ਗੱਲਬਾਤ ਕਰਦਿਆਂ ਭਾਜਪਾ ਆਗੂ ਰਵਿੰਦਰ ਧੀਰ , ਵਿਪਨ ਪ੍ਰਿੰਜਾ ਅਤੇ ਰਾਜਿੰਦਰ ਚਤਰਥ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਵਦੇਸ਼ੀ ਵਸਤੂਆਂ ਨੂੰ ਅਪਣਾਉਣਾ ਚਾਹੀਦਾ ਹੈ ।

ਬਸਤੀ ਨੌ ਸਥਿਤ ਸਪੋਰਟਸ ਮਾਰਕੀਟ ’ਚ ਸਵਦੇਸ਼ੀ ਦਿਵਸ ਮਨਾਉਣ ਮੌਕੇ ਤਿਰੰਗੇ ਝੰਡੇ ਨਾਲ ਭਾਜਪਾ ਆਗੂ ਰਵਿੰਦਰ ਧੀਰ, ਵਿਪਨ ਪ੍ਰਿੰਜਾ ਤੇ ਰਜਿੰਦਰ ਚਤਰਥ। ਤਸਵੀਰ-ਮੁਨੀਸ਼ 08-08-2026
ਜਲੰਧਰ , 7 ਅਗਸਤ ( ਜਤਿੰਦਰ ਪੰਮੀ )– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ ਤੇ ਖੇਡ ਕਾਰੋਬਾਰੀ ਰਵਿੰਦਰ ਧੀਰ ਤੇ ਸਾਥੀਆਂ ਨੇ ਸਵਦੇਸ਼ੀ ਦਿਵਸ ਮਨਾਇਆ । ਇਸ ਮੌਕੇ ਗੱਲਬਾਤ ਕਰਦਿਆਂ ਭਾਜਪਾ ਆਗੂ ਰਵਿੰਦਰ ਧੀਰ , ਵਿਪਨ ਪ੍ਰਿੰਜਾ ਅਤੇ ਰਾਜਿੰਦਰ ਚਤਰਥ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਵਦੇਸ਼ੀ ਵਸਤੂਆਂ ਨੂੰ ਅਪਣਾਉਣਾ ਚਾਹੀਦਾ ਹੈ । ਇਸ ਦੇ ਨਾਲ ਹੀ ਰਵਿੰਦਰ ਧੀਰ ਨੇ ਆਪਣੇ ਸਾਥੀਆਂ ਸਮੇਤ ਖਾਦੀ ਤੋਂ ਬਣੇ ਉਤਪਾਦਾਂ ਦੀ ਖਰੀਦਦਾਰੀ ਵੀ ਕੀਤੀ । ਰਵਿੰਦਰ ਧੀਰ ਨੇ ਕਿਹਾ ਕਿ ਉਸ ਸਮੇਂ ਬ੍ਰਿਟਿਸ਼ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਣ ਵਿੱਚ ਸਵਦੇਸ਼ੀ ਅੰਦੋਲਨ ਦੀ ਮਹੱਤਵਪੂਰਨ ਭੂਮਿਕਾ ਰਹੀ ਸੀ ਅਤੇ “ ਵੰਦੇ ਮਾਤਰਮ ” ਇਸ ਅੰਦੋਲਨ ਦਾ ਮੁੱਖ ਰਾਸ਼ਟਰੀ ਗੀਤ ਬਣ ਗਿਆ ਸੀ । ਉਨ੍ਹਾਂ ਦੱਸਿਆ ਕਿ ਦੇਸ਼ ਅੰਦਰ ਸਵਦੇਸ਼ੀ ਅੰਦੋਲਨ ਦੀ ਰਸਮੀ ਸ਼ੁਰੂਆਤ 7 ਅਗਸਤ 1905 ਨੂੰ ਕੋਲਕਾਤਾ ਦੇ ਟਾਊਨ ਹਾਲ ਵਿੱਚ ਹੋਈ ਸੀ । ਇਹ ਅੰਦੋਲਨ ਬ੍ਰਿਟਿਸ਼ ਵਾਇਸਰਾਏ ਲਾਰਡ ਕਰਜ਼ਨ ਵੱਲੋਂ ਬੰਗਾਲ ਦੀ ਵੰਡ ਦੇ ਫ਼ੈਸਲੇ ਦੇ ਵਿਰੋਧ ਵਿੱਚ ਅਤੇ ਦੇਸ਼ ਵਿੱਚ ਬਣੀਆਂ ਵਸਤੂਆਂ ਨੂੰ ਅਪਣਾਉਣ ਤੇ ਵਿਦੇਸ਼ੀ ਵਸਤੂਆਂ ਦੇ ਬਾਈਕਾਟ ਲਈ ਸ਼ੁਰੂ ਕੀਤਾ ਗਿਆ ਸੀ । ਇਸ ਅੰਦੋਲਨ ਨੇ ਭਾਰਤੀ ਸਮਾਜ ਨੂੰ ਇੱਕ ਨਵੀਂ ਪਛਾਣ ਦੇਣ ਦੇ ਨਾਲ - ਨਾਲ ਸੱਭਿਆਚਾਰਕ ਜਾਗਰੂਕਤਾ ਵੀ ਪ੍ਰਦਾਨ ਕੀਤੀ । ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅੱਜ ਸਵਦੇਸ਼ੀ ਮੁਹਿੰਮ “ ਮੇਕ ਇਨ ਇੰਡੀਆ , ਸਵਦੇਸ਼ੀ ਅਪਣਾਓ ” ਦੇ ਨਾਅਰੇ ਨਾਲ ਪੂਰੇ ਦੇਸ਼ ਵਿੱਚ ਗੂੰਜ ਰਹੀ ਹੈ ।
ਪਿਛਲੀ ਖ਼ਬਰ ਸੈਂਟਰਲ ਗਰੀਨ ਦੇ ਮਾਲਕ ਵਿਪਨ ਕੱਕੜ ਦੀ ਪਤਨੀ ਦਾ ਦਿਹਾਂਤ ਅਗਲੀ ਖ਼ਬਰ ਪਹਿਲੇ ਸਿੱਖ ਕ੍ਰਿਕਟ ਕੱਪ-2026 ਦਾ ਆਗਾਜ਼ ਅੱਜ ਤੋਂ ਖੇਡਾਂ, ਸਿੱਖੀ ਮੁੱਲਾਂ ਤੇ ਭਾਈਚਾਰਕ ਸਾਂਝ ਨੂੰ ਮਿਲੇਗਾ ਉਤਸ਼ਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।