06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਮਹਿਤਪੁਰ ਵਿਚ ਅਸਟਾਮ ਫ਼ਰੋਸ਼ਾਂ ਵਲੋਂ ਲੋਕਾਂ ਦੀ ਕੀਤੀ ਜਾ ਰਹੀ ਲੁੱਟ , ਵਸੂਲ ਰਹੇ ਮਨਮਰਜ਼ੀ ਦੀ ਕੀਮਤ ਐਸ.ਡੀ.ਐਮ ਕੋਲ ਪਹੁੰਚੀ ਸ਼ਿਕਾਇਤ

ਮਹਿਤਪੁਰ, 5 ਅਗਸਤ (ਲਖਵਿੰਦਰ ਸਿੰਘ)-ਸਬ. ਤਹਿਸੀਲ ਮਹਿਤਪੁਰ ਵਿਖੇ ਅਸ਼ਟਾਮ ਅਫਰੋਸ਼ਾਂ ਵਲੋਂ ਲਗਾਤਾਰ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ।

ਅਜੀਤ ਡੈਸਕ 06-08-2026
ਮਹਿਤਪੁਰ, 5 ਅਗਸਤ (ਲਖਵਿੰਦਰ ਸਿੰਘ)-ਸਬ.ਤਹਿਸੀਲ ਮਹਿਤਪੁਰ ਵਿਖੇ ਅਸ਼ਟਾਮ ਅਫਰੋਸ਼ਾਂ ਵਲੋਂ ਲਗਾਤਾਰ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਭਾਵੇਂ ਕਿ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜਿਸ ਕੀਮਤ ਦਾ ਅਸ਼ਟਾਮ ਹੋਵੇਗਾ,ਉਹ ਹੀ ਕੀਮਤ ਲੋਕਾਂ ਕੋਲੋਂ ਵਸੂਲੀ ਜਾਵੇਗੀ, ਪਰ ਮਹਿਤਪੁਰ ਦੇ ਕੁਝ ਅਸ਼ਟਾਮ ਅਫਰੋਸ਼ ਆਪਣੀ ਮਨਮਾਨੀ ਕਰਦੇ ਹੋਏ ਲੋਕਾਂ ਕੋਲੋਂ ਮਨ ਮਰਜ਼ੀ ਦੀ ਕੀਮਤ ਵਸੂਲ ਰਹੇ ਹਨ ।ਜਿਸ ਦੀ ਤਾਜ਼ਾ ਉਦਾਹਰਣ ਮਹਿਤਪੁਰ ਦੇ ਇੱਕ ਅਸ਼ਟਾਮ ਅਫਰੋਸ਼ ਕੋਲੋਂ ਲੁੱਟ ਦਾ ਸ਼ਿਕਾਰ ਹੋਏ ਸਾਬਕਾ ਸਬ.ਇੰਸਪੈਕਟਰ ਗੁਰਦੇਵ ਸਿੰਘ ਵਾਸੀ ਮਹਿਤਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂ ਕਿਸੇ ਕੰਮ ਲਈ ਮਹਿਤਪੁਰ ਦੇ ਇੱਕ ਅਫਰੋਸ਼ ਕੋਲੋਂ ਅਸ਼ਟਾਮ ਲਿਆ ਸੀ ਜਿਸ ਦੀ ਕੀਮਤ 2000 ਰੁਪਏ ਸੀ ਪਰ ਅਸ਼ਟਾਮ ਅਫਰੋਸ਼ ਵਲੋਂ ਮੇਰੇ ਕੋਲੋਂ 2300 ਰੁਪਏ ਵਸੂਲ ਕੀਤੇ ਗਏ ,ਜਦੋ ਇਸ ਵੱਧ ਕੀਮਤ ਲਈ ਪੁੱਛਿਆ ਤਾਂ ਮੈਂ ਉਸ ਨੇ ਕਿਹਾ ਕਿ ਇਸ ਦੇ ਇੰਨੇ ਹੀ ਪੈਸੇ ਲੱਗਣੇ ਹਨ । ਉਹਨਾਂ ਕਿਹਾ ਕਿ ਇਹ ਅਸ਼ਟਾਮ ਅਫਰੋਸ਼ ਆਪਣੀ ਮਨਮਰਜ਼ੀ ਨਾਲ ਲੋਕਾਂ ਕੋਲੋਂ ਪੈਸੇ ਲੁੱਟ ਰਹੇ ਹਨ ਤੇ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਹੈ। ਉਨਾਂ ਕਿਹਾ ਕਿ ਇਹ ਅਸ਼ਟਾਮ ਅਫਰੋਸ਼ ਕਿਸ ਦੀ ਸ਼ਹਿ ’ਤੇ ਲੋਕਾਂ ਦੀ ਲੁੱਟ ਕਰ ਰਹੇ ਹਨ। ਪ੍ਰਸ਼ਾਸਨ ਅਤੇ ਸਰਕਾਰ ਦੀਆਂ ਹਦਾਇਤਾਂ ਦੀਆਂ ਧੱਜੀਆਂ ਉਡਾ ਰਹੇ ਹਨ। ਉਹਨਾਂ ਇਸ ਮਾਮਲੇ ਸਬੰਧੀ ਐਸ.ਡੀ.ਐਮ ਨਕੋਦਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਅਤੇ ਮੰਗ ਕੀਤੀ ਇਹਨਾਂ ਅਸ਼ਟਾਮ ਅਫਰੋਸ਼ਾਂ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਤੇ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਨੂੰ ਰੋਕਿਆ ਜਾਵੇ।ਜਦੋਂ ਇਸ ਸਬੰਧੀ ਐਸ.ਡੀ.ਐਮ ਨਕੋਦਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਦਰਖਾਸਤ ਸਬ ਤਹਿਸੀਲਦਾਰ ਮਹਿਤਪੁਰ ਨੂੰ ਭੇਜ ਦਿੱਤੀ ਗਈ। ਇਸ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜਦੋਂ ਇਸ ਸੰਬੰਧੀ ਸਬ. ਤਹਸੀਲਦਾਰ ਮਹਿਤਪੁਰ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਸ਼ਿਕਾਇਤ ਐਸ.ਡੀ.ਐਮ ਨਕੋਦਰ ਵਲੋਂ ਆਈ ਹੈ।ਉਸ ਸਬੰਧੀ ਅਸ਼ਟਾਮ ਅਫਰੋਸ਼ ਦੇ ਬਿਆਨ ਲੈ ਲਏ ਹਨ। ਮਹਿਤਪੁਰ ਵਿਚ ਜਿੰਨੇ ਵੀ ਅਸ਼ਟਾਮ ਅਫਰੋਸ਼ ਹਨ,ਉਨ੍ਹਾ ਨਾਲ ਜਲਦ ਮੀਟਿੰਗ ਕਰਕੇ ਹੋ ਰਹੀ ਚੋਰ ਬਾਜ਼ਾਰੀ ਬੰਦ ਕੀਤੀ ਜਾਵੇਗੀ।
ਪਿਛਲੀ ਖ਼ਬਰ ਨਦੀ ਇਕੱਲੀ ਨਹੀਂ ਮਰਦੀ , ਸਗੋਂ ਉਸ ਨਾਲ ਕੁਦਰਤ ਦਾ ਪੂਰਾ ਤਾਣਾ - ਬਾਣਾ ਹੀ ਹੋ ਜਾਂਦਾ ਖ਼ਤਮ - ਸੰਤ ਸੀਚੇਵਾਲ ਅਗਲੀ ਖ਼ਬਰ ਈ . ਟੀ . ਯੂ ਪੰਜਾਬ 7 ਦੀ ਚੰਡੀਗੜ੍ਹ ਮਹਾਂ ਰੈਲੀ ਵਿਚ ਕਰੇਗੀ ਭਰਵੀਂ ਸ਼ਮੂਲੀਅਤ - ਰਾਮਪਾਲ , ਮਨਦੀਪ , ਨਵੀਨ , ਧੀਰਜ ਮਹਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।