05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਧਿਆਣਾ ਵਿਖੇ ਵੋਕੇਸ਼ਨਲ ਐਜੂਕੇਸ਼ਨ ਕਲਾਸਰੂਮ-ਕਮ-ਵਰਕਸ਼ਾਪ ਦਾ ਉਦਘਾਟਨ

ਆਦਮਪੁਰ, 4 ਨਵੰਬਰ (ਹਰਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਸੂਬੇ ’ਚ ‘ਪੰਜਾਬ ਸਿੱਖਿਆ ਕ੍ਰਾਂਤੀ’ ਅਭਿਆਨ ਤਹਿਤ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਤੇ ਵਿਦਿਆਰਥੀਆਂ ਨੂੰ ਵਿਹਾਰਕ ਸਿੱਖਿਆ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਕੜੀ ਦੇ ਤਹਿਤ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਵਿਕਾਸ ਪੱਖੀ ਸੋਚ ਤੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦੀ ਦੇਖ-ਰੇਖ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਧਿਆਣਾ ਦੇ ਪ੍ਰਿੰਸੀਪਲ ਸਰਬਜੀਤ ਦੀ ਅਗਵਾਈ ਹੇਠ ਵੋਕੇਸ਼ਨਲ ਐਜੂਕੇਸ਼ਨ (ਕੰਸਟਰਕਸ਼ਨ) ਲਈ ਇੱਕ ਨਵਾਂ ਕਲਾਸਰੂਮ ਕਮ ਵਰਕਸ਼ਾਪ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ ਗਿਆ ਹੈ।

ਅਜੀਤ ਡੈਸਕ 05-11-2026
ਆਦਮਪੁਰ, 4 ਨਵੰਬਰ (ਹਰਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਸੂਬੇ ’ਚ ‘ਪੰਜਾਬ ਸਿੱਖਿਆ ਕ੍ਰਾਂਤੀ’ ਅਭਿਆਨ ਤਹਿਤ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਤੇ ਵਿਦਿਆਰਥੀਆਂ ਨੂੰ ਵਿਹਾਰਕ ਸਿੱਖਿਆ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਕੜੀ ਦੇ ਤਹਿਤ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਵਿਕਾਸ ਪੱਖੀ ਸੋਚ ਤੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦੀ ਦੇਖ-ਰੇਖ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਧਿਆਣਾ ਦੇ ਪ੍ਰਿੰਸੀਪਲ ਸਰਬਜੀਤ ਦੀ ਅਗਵਾਈ ਹੇਠ ਵੋਕੇਸ਼ਨਲ ਐਜੂਕੇਸ਼ਨ (ਕੰਸਟਰਕਸ਼ਨ) ਲਈ ਇੱਕ ਨਵਾਂ ਕਲਾਸਰੂਮ ਕਮ ਵਰਕਸ਼ਾਪ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਾਜ਼ਰ ਸਰਬਜੀਤ ਹੈਪੀ ਜ਼ਿਲਾ ਪ੍ਰੀਸਦ ਮੈਂਬਰ ਜੰਡੂ ਸਿੰਘਾ ਤੇ ਸਰਪੰਚ ਸਿਮਰਨ ਕੌਰ ਪਧਿਆਣਾ ਵਲੋਂ ਸਾਂਝੇ ਤੌਰ ’ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਹ ਪ੍ਰੋਜੈਕਟ ਦਾ ਰਸਮੀ ਤੌਰ ’ਤੇ ਉਦਘਾਟਨ ਸਕੂਲ ਦੇ ਵਿਦਿਆਰਥੀਆਂ ਦੇ ਸਪੁਰਦ ਕੀਤਾ ਗਿਆ ਤੇ ਇਹ ਵਿਕਾਸ ਕਾਰਜ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦੇ ਵਿਸ਼ੇਸ਼ ਯਤਨਾਂ ਸਦਕਾ ਨੇਪਰੇ ਚੜ੍ਹਿਆ ਹੈ। ਪ੍ਰਿੰਸੀਪਲ ਸਤਿੰਦਰ ਕੌਰ ਨੇ ਦੱਸਿਆ ਕਿ ਇਸ ਵੋਕੇਸ਼ਨਲ ਕਲਾਸਰੂਮ ਅਤੇ ਵਰਕਸ਼ਾਪ ਦੇ ਚਾਲੂ ਹੋਣ ਨਾਲ ਸਕੂਲ ਦੇ ਵਿਦਿਆਰਥੀਆਂ ਨੂੰ ਉਸਾਰੀ (ਕੰਸਟਰਕਸ਼ਨ) ਖੇਤਰ ਵਿੱਚ ਤਕਨੀਕੀ ਅਤੇ ਅਮਲੀ ਮੁਹਾਰਤ ਹਾਸਲ ਕਰਨ ਦਾ ਮੌਕਾ ਮਿਲੇਗਾ। ਇਸ ਮੌਕੇ ਸਰਪੰਚ ਸਿਮਰਨ ਕੌਰ, ਨੰਬਰਦਾਰ ਬਲਜੀਤ ਸਿੰਘ, ਗੁਰਦੇਵ ਸਿੰਘ, ਪੁਸ਼ਪਿੰਦਰ ਸਿੰਘ , ਸੋਨੀਆ ਸ਼ਰਮਾ ਜਸਵਿੰਦਰ ਕੌਰ, ਸੁਰਿੰਦਰ ਕੌਰ ਸਮੂਹ ਪੰਚ, ਪ੍ਰਿੰਸੀਪਲ ਸਰਬਜੀਤ, ਪ੍ਰਿੰਸੀਪਲ ਸਤਿੰਦਰ ਕੌਰ ਕੰਦੋਲਾ,ਲੈਕਚਰਾਰ ਰੇਸ਼ਮ ਸਿੰਘ, ਲੈਕਚਰਾਰ ਬਲਜੀਤ ਸਿੰਘ ਢਿੱਲੋ, ਲੈਕਚਰਾਰ ਸ਼ਮਸ਼ੇਰ ਸਿੰਘ ਮੋਹੀ, ਸੁਰਿੰਦਰ ਪਾਲ ਸਿੰਘ, ਪ੍ਰੋਮਿਲ ਸਿੰਘ, ਘਾਣਸ਼ਾਮ, ਹਰਦੀਪ ਕੁਮਾਰ, ਵਾਸੂਦੇਵ, ਮੈਡਮ ਮਮਤਾ, ਰਜਿੰਦਰ ਕੌਰ, ਮੈਡਮ ਸ਼ਕਤੀ, ਮੈਡਮ ਕਿਰਨ, ਸਰਬਜੀਤ ਕੌਰ, ਪ੍ਰੀਤੀ, ਪੂਨਮ, ਹਰੀਸ਼ ਅਗਨੀਹੋਤਰੀ, ਗਰਦਾਰਾ ਸਿੰਘ, ਜਸਬੀਰ ਸਿੰਘ ਸਾਬੀ, ਸੁਲਿੰਦਰ ਸਿੰਘ ਆਦਿ ਹਾਜ਼ਰ ਹੋਏ।
ਪਿਛਲੀ ਖ਼ਬਰ ਸੀਚੇਵਾਲ ’ਚ ਪ੍ਰਭਾਤ ਫੇਰੀਆਂ ਦੌਰਾਨ ਫ਼ਲਸਤੀਨ ’ਚ ਮਾਰੇ ਗਏ ਬੱਚਿਆਂ ਨੂੰ ਕੀਤਾ ਯਾਦ ਅਗਲੀ ਖ਼ਬਰ ਦਿਨੇਸ਼ ਅਗਰਵਾਲ ਤਾਊ ਬਣੇ ਭਾਜਪਾ ਮੰਡਲ ਕਰਤਾਰਪੁਰ ਦੇ ਨਵੇਂ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।