05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਮਾਮਲਾ ਕੈਂਟ ਰੇਲਵੇ ਸਟੇਸ਼ਨ ’ਤੇ ਫਰਜ਼ੀ ਆਈ ਕਾਰਡਾਂ ਸਮੇਤ ਕਾਬੂ ਕੀਤੇ ਵਿਅਕਤੀ ਦਾ

ਵਿਅਕਤੀ ਨੂੰ ਨਿਆਇਕ ਹਿਰਾਸਤ ’ਚ ਭੇਜਿਆ ਚੁਗਿੱਟੀ/ ਜੰਡੂ ਸਿੰਘਾ, 4 ਅਗਸਤ (ਨਰਿੰਦਰ ਲਾਗੂ) ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਜਾਅਲੀ ਆਈ ਕਾਰਡਾਂ ਸਮੇਤ ਗ੍ਰਿਫਤਾਰ ਕੀਤੇ ਗਏ ਇਕ ਵਿਅਕਤੀ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਪਰਮਜੀਤ ਕੁਮਾਰ ਨੇ ਦੱਸਿਆ ਕਿ ਵੱਖ -ਵੱਖ 15 ਆਈ ਕਾਰਡਾਂ ਸਮੇਤ ਕਾਬੂ ਕੀਤਾ ਗਿਆ ਸੇਵਕ ਸਿੰਘ ਵਾਸੀ ਪਿੰਡ ਸੈਂਦੋ, ਤਹਿਸੀਲ ਪੱਟੀ ਤਰਨਤਾਰਨ ਦਾ ਵਸਨੀਕ ਹੈ।

ਅਜੀਤ ਡੈਸਕ 05-08-2026
ਵਿਅਕਤੀ ਨੂੰ ਨਿਆਇਕ ਹਿਰਾਸਤ ’ਚ ਭੇਜਿਆ ਚੁਗਿੱਟੀ/ ਜੰਡੂ ਸਿੰਘਾ, 4 ਅਗਸਤ (ਨਰਿੰਦਰ ਲਾਗੂ) ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਜਾਅਲੀ ਆਈ ਕਾਰਡਾਂ ਸਮੇਤ ਗ੍ਰਿਫਤਾਰ ਕੀਤੇ ਗਏ ਇਕ ਵਿਅਕਤੀ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਪਰਮਜੀਤ ਕੁਮਾਰ ਨੇ ਦੱਸਿਆ ਕਿ ਵੱਖ -ਵੱਖ 15 ਆਈ ਕਾਰਡਾਂ ਸਮੇਤ ਕਾਬੂ ਕੀਤਾ ਗਿਆ ਸੇਵਕ ਸਿੰਘ ਵਾਸੀ ਪਿੰਡ ਸੈਂਦੋ, ਤਹਿਸੀਲ ਪੱਟੀ ਤਰਨਤਾਰਨ ਦਾ ਵਸਨੀਕ ਹੈ। ਜੋ ਕਿ ਫਰਜ਼ੀ ਰੇਲ ਆਈ ਕਾਰਡ ਬਣਾ ਕੇ ਰੇਲ ਗੱਡੀਆਂ ਵਿਚ ਘੁੰਮਦਾ ਸੀ। ਉਨ੍ਹਾਂ ਕਿਹਾ ਕਿ ਉਕਤ ਬਾਰੇ ਇਹ ਵੀ ਪਤਾ ਲੱਗਾ ਕਿ ਇਹ ਖ਼ੁਦ ਨੂੰ ਦਿੱਲੀ ਡਵੀਜ਼ਨ ਵਿੱਚ ਰੇਲਵੇ ਦੇ ਮਕੈਨੀਕਲ ਡਿਪਾਰਟਮੈਂਟ ‘ਚ ਕੰਮ ਕਰਦਾ ਦੱਸ ਰਿਹਾ ਸੀ। ਉਕਤ ਵਲੋਂ ਦਰਜ਼ਨ ਤੋਂ ਵੱਧ ਵੱਖ -ਵੱਖ ਆਈ ਕਾਰਡ ਬਣਾ ਰੱਖੇ ਹਨ ਜਿਨ੍ਹਾਂ ਦੀ ਵਰਤੋਂ ਇਸ ਵਲੋਂ ਰੇਲਵੇ ਸਫ਼ਰ ਦੌਰਾਨ ਕੀਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਇਸ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ‘ਤੇ ਲਿਆ ਗਿਆ ਸੀ ਜਿਸ ਤੋਂ ਬਾਅਦ ਉਕਤ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਇਸ ਮਾਮਲੇ ਸਬੰਧੀ ਜਾਂਚ ਜਾਰੀ ਹੈ।
ਪਿਛਲੀ ਖ਼ਬਰ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਦੇ ਲੇਬਰ ਰੂਮ ’ਚ ਮੰਗਲਵਾਰ ਤੜਕੇ ਲੱਗੀ ਅੱਗ, ਮਰੀਜ਼ਾਂ ’ਚ ਮਚੀ ਹਫੜਾ-ਦਫੜੀ ਲੇਬਰ ਰ... ਅਗਲੀ ਖ਼ਬਰ ਸੀ. ਬੀ. ਆਈ. ਵਲੋਂ 66 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਰੇਲਵੇ ਅਧਿਕਾਰੀ ਰੰਗੇ-ਹੱਥੀਂ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।