13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸਾਬਕਾ ਐਮ.ਸੀ. ਕਮਲ ਨਾਹਰ ਦੀ ਪਤਨੀ ਸਰੋਜ ਰਾਣੀ ਨੂੰ ਅੰਤਿਮ ਵਿਦਾਇਗੀ ਅੰਤਿਮ ਸੰਸਕਾਰ ਮੌਕੇ ਸ਼ੇਰੋਵਾਲੀਆ, ਰਿੰਕੂ, ਰਾਣਾ ਸਮੇਤ ਕਈ ਆਗੂ ਪੁੱਜੇ

ਅਜੀਤ ਡੈਸਕ 22-07-2026
ਸ਼ਾਹਕੋਟ, 21 ਜੁਲਾਈ (ਸੁਖਦੀਪ ਸਿੰਘ, ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਦੇ ਸਾਬਕਾ ਐਮ.ਸੀ. ਤੇ ਸੀਨੀਅਰ ਭਾਜਪਾ ਆਗੂ ਕਮਲ ਨਾਹਰ ਦੀ ਧਰਮ ਪਤਨੀ ਅਤੇ ਵਰਿੰਦਰ ਨਾਹਰ, ਵਿਸ਼ਾਲ ਨਾਹਰ ਤੇ ਵਿਕਾਸ ਨਾਹਰ ਦੇ ਮਾਤਾ ਸਰੋਜ ਰਾਣੀ (ਸਾਬਕਾ ਐਮ.ਸੀ.) ਦਾ ਅੱਜ ਸਵਰਗ ਆਸ਼ਰਮ ਮੋਗਾ ਰੋਡ, ਸ਼ਾਹਕੋਟ ਵਿਖੇ ਗਮਗੀਨ ਮਾਹੌਲ ’ਚ ਅੰਤਿਮ ਸੰਸਕਾਰ ਕੀਤਾ ਗਿਆ। ਸਵ. ਸਰੋਜ ਰਾਣੀ ਦੀ ਚਿਖਾ ਨੂੰ ਉਨ੍ਹਾਂ ਦੇ ਪੁੱਤਰਾਂ ਨੇ ਅਗਨੀ ਭੇਟ ਕੀਤੀ। ਇਸ ਮੌਕੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਸੀਨੀਅਰ ਭਾਜਪਾ ਆਗੂ ਰਾਣਾ ਹਰਦੀਪ ਸਿੰਘ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਐਮ.ਸੀ. ਸਤੀਸ਼ ਰਿਹਾਨ (ਸਾਬਕਾ ਪ੍ਰਧਾਨ), ਸਾਬਕਾ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ, ਸਾਬਕਾ ਚੇਅਰਮੈਨ ਬਲਕਾਰ ਸਿੰਘ ਚੱਠਾ, ਸ਼੍ਰੋਮਣੀ ਅਕਾਲੀ ਦਲ (ਅ) ਦੇ ਸੂਬਾ ਆਗੂ ਜਥੇਦਾਰ ਸੁਲੱਖਣ ਸਿੰਘ ਨਿਮਾਜ਼ੀਪੁਰ, ਡਾ. ਬੀ.ਆਰ. ਅੰਬੇਡਕਰ ਆਰਮੀ ਪੰਜਾਬ ਦੇ ਪ੍ਰਧਾਨ ਵੀਰ ਕੁਲਵੰਤ ਸਿੰਘ ਕੰਤਾ ਢੰਡੋਵਾਲ, ਸੋਨੂੰ ਕੰਗ ਪੀ.ਏ., ਸਾਬਕਾ ਐਮ.ਸੀ. ਪਵਨ ਅਗਰਵਾਲ, ਸਾਬਕਾ ਐਮ.ਸੀ. ਹਰਦੇਵ ਸਿੰਘ ਪੀਟਾ, ਐਮ.ਸੀ. ਬੂਟਾ ਸਿੰਘ ਕਲਸੀ, ਸਾਬਕਾ ਐਮ.ਸੀ. ਜਤਿੰਦਰ ਪਾਲ ਸਿੰਘ ਜੱਸਲ, ਪ੍ਰਿੰਸੀਪਲ ਮਨਜੀਤ ਸਿੰਘ, ਮਨਜੀਤ ਸਿੰਘ ਐਲ.ਆਈ.ਸੀ., ਅੰਮ੍ਰਿਤ ਲਾਲ ਕਾਕਾ, ਸਾਬਕਾ ਐਮ.ਸੀ. ਡਾ. ਅਰਵਿੰਦਰ ਸਿੰਘ ਰੂਪਰਾ, ਲਹਿੰਬਰ ਪਹਿਲਵਾਨ, ਮਜੀਦਾ ਪਹਿਲਵਾਨ, ਭਾਜਪਾ ਆਗੂ ਦਲਬੀਰ ਸਿੰਘ ਸਭਰਵਾਲ, ਸਾਬਕਾ ਐਮ.ਸੀ. ਤਾਰਾ ਚੰਦ, ਕਾਮਰੇਡ ਵਰਿੰਦਰਪਾਲ ਸਿੰਘ ਕਾਲਾ, ਕਾਮਰੇਡ ਚਰਨਜੀਤ ਸਿੰਘ ਥੰਮੂਵਾਲ ਆਦਿ ਸਮੇਤ ਵੱਡੀ ਗਿਣਤੀ ’ਚ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ।
ਪਿਛਲੀ ਖ਼ਬਰ ਸ਼ਾਹਕੋਟ ਦੇ ਬਿਜਲੀ ਕਰਮਚਾਰੀ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਖ਼ਿਲਾਫ਼ ਮੁਜ਼ਾਹਰਾ ਕਰਨ ਉਪਰੰਤ ਦੋ ਦਿਨ ਲਈ ‘ਸਮੂਹਿਕ ਛੁੱਟ... ਅਗਲੀ ਖ਼ਬਰ ਭੇਦਭਰੇ ਹਾਲਾਤਾਂ ’ਚ ਨੌਜਵਾਨ ਲੜਕੀ ਦੀ ਮੌਤ ਦਾ ਮਾਮਲਾ ਅਜੇ ਵੀ ਬਰਕਰਾਰ, ਪਿਤਾ ਨੇ ਇਨਸਾਫ ਦੀ ਮੰਗ ਦੁਹਰਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।