13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਭੇਦਭਰੇ ਹਾਲਾਤਾਂ ’ਚ ਨੌਜਵਾਨ ਲੜਕੀ ਦੀ ਮੌਤ ਦਾ ਮਾਮਲਾ ਅਜੇ ਵੀ ਬਰਕਰਾਰ, ਪਿਤਾ ਨੇ ਇਨਸਾਫ ਦੀ ਮੰਗ ਦੁਹਰਾਈ

ਅਜੀਤ ਡੈਸਕ 22-07-2026
ਫਿਲੌਰ, 21 ਜੁਲਾਈ (ਵਿਪਨ ਗੈਰੀ)-ਬੀਤੀ 16 ਜੁਲਾਈ ਨੂੰ ਫਿਲੌਰ ਦੀ ਇੱਕ ਨੌਜਵਾਨ ਲੜਕੀ ਦੀ ਲਾਸ਼ ਰੇਲਵੇ ਲਾਈਨਾਂ ਤੋਂ ਮਿਲਣ ਮਗਰੋਂ ਭੇਦਭਰੇ ਹਾਲਾਤਾ ਵਿੱਚ ਹੋਈ ਮੌਤ ਦਾ ਮਾਮਲਾ ਅਜੇ ਵੀ ਜਿਉਂ ਦਾ ਤਿਉਂ ਬਣਿਆ ਹੋਇਆ ਹੈ। ਆਪਣੀ ਧੀ ਅਨੂ ਦੀ ਮੌਤ ਨੂੰ ਲੈ ਕੇ ਲੜਕੀ ਦੇ ਪਿਤਾ ਬੂਟਾ ਰਾਮ ਨੇ ਇਕ ਵਾਰ ਫਿਰ ਇਨਸਾਫ ਦੀ ਮੰਗ ਕਰਦਿਆਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਆਤਮ ਹੱਤਿਆਂ ਨਾ ਕਰਨ ਵਾਲੀ ਦਲੇਰ ਧੀ ਦੀ ਮੌਤ ਦੇ ਅਸਲ ਕਾਰਨਾਂ ਨੂੰ ਸਾਹਮਣੇ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹਰ ਪੱਖ ਤੋਂ ਨਿਰਪੱਖ ਅਤੇ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਦੂਜੇ ਪਾਸੇ, ਇਸ ਮਾਮਲੇ ਵਿੱਚ ਪੁਲਿਸ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ, ਜਿਸ ਕਾਰਨ ਪਰਿਵਾਰ ਵੱਲੋਂ ਕਈ ਸਵਾਲ ਉੱਠਾਏ ਜਾ ਰਹੇ ਹਨ। ਲੜਕੀ ਦੇ ਪਿਤਾ ਅਤੇ ਪਰਿਵਾਰ ਦੀ ਹਿਮਾਇਤ ‘ਚ ਆਏ ਖੁਸ਼ੀ ਰਾਮ ਨੰਗਲ ਵਲੋਂ ਆਪਣੀ ਕੋਸ਼ਿਸ਼ ਨਾਲ ਇਕ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਪ੍ਰਾਪਤ ਕੀਤੀ ਗਈ ਹੈ, ਜਿਸ ਵਿੱਚ 16 ਤਰੀਕ ਦੀ ਸ਼ਾਮ ਨੂੰ ਲੜਕੀ ਆਪਣੇ ਕੰਮ ਤੋਂ ਵਾਪਸ ਆ ਕੇ ਬੱਸ ਸਟੈਂਡ ਤੋਂ ਉਤਰਨ ਮਗਰੋਂ ਧੱਕਾ ਕਾਲੌਨੀ ਵਾਲੇ ਰਸਤੇ ਰਾਹੀਂ ਆਪਣੇ ਘਰ ਵੱਲ ਜਾਂਦੀ ਹੋਈ ਨਜ਼ਰ ਆ ਰਹੀ ਹੈ। ਫੁਟੇਜ ਵਿਚ ਉਹ ਬਿਲਕੁਲ ਸ਼ਾਂਤ ਅਤੇ ਆਮ ਹਾਲਤ ਵਿੱਚ ਦਿਖਾਈ ਦੇ ਰਹੀ ਹੈ ।ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਲੜਕੀ ਲੁਧਿਆਣਾ ਦੇ ਇਕ ਨਾਮੀ ਹੋਟਲ ਵਿਚ ਕੰਮ ਕਰਦੀ ਸੀ। ਜਿਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਾਂਚ ਦੇ ਦਾਇਰੇ ਨੂੰ ਵਧਾਉਂਦਿਆਂ ਲੜਕੀ ਦੇ ਕੰਮ ਵਾਲੀ ਥਾਂ ਅਤੇ ਉਸ ਨਾਲ ਜੁੜੇ ਹੋਰ ਸਾਰੇ ਪੱਖਾਂ ਦੀ ਵੀ ਜਾਂਚ ਕੀਤੀ ਜਾਵੇ।
ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਲੜਕੀ ਨੂੰ ਚੁੱਕਣ ਵਾਲਾ ਮਾਮਲਾ ਵੀ ਬਣਿਆ ਪਹੇਲੀ
ਜ਼ਿਕਰਯੋਗ ਹੈ ਕਿ ਜਿਸ ਦਿਨ ਲੜਕੀ ਦੀ ਮੌਤ ਹੁੰਦੀ ਹੈ ਉਸੇ ਦਿਨ ਕੁੱਝ ਮੋਟਰਸਾਈਕਲ ’ਤੇ ਸਵਾਰ ਨੌਜਵਾਨ ਇੱਕ ਲੜਕੀ ਨੂੰ ਅੰਬੇਡਕਰ ਚੋਂਕ ਤੋਂ ਚੁੱਕ ਕੇ ਲੈ ਜਾਂਦੇ ਹਨ ਜਿਸ ਦਾ ਖੁਲਾਸਾ ਸ਼ਹਿਰ ਦੇ ਟੈਕਸੀ ਯੂਨੀਅਨ ਦੇ ਡਰਾਈਵਰਾਂ ਨੇ ਕੀਤਾ ਇੱਥੋ ਤੱਕ ਕੀ ਉਨਾਂ ਇਸ ਗੱਲ ’ਤੇ ਮੋਹਰ ਵੀ ਲਗਾਈ ਕਿ ਜਿਸ ਲੜਕੀ ਦੀ ਭੇਦ ਭਰੇ ਹਾਲਾਤ ‘ਚ ਮੌਤ ਹੋਈ ਹੈ ਉਸੇ ਲੜਕੀ ਨੂੰ ਹੀ ਚੁੱਕਿਆ ਗਿਆ ਸੀ ਜਦ ਕੀ ਹੱਲੇ ਤੱਕ ਇਸ ਤਰਾਂ ਦੀ ਕੋਈ ਪ੍ਰਸ਼ਾਸਨ ਵਲੋਂ ਪੁਸ਼ਟੀ ਜਾ ਸੀਸੀਟੀਵੀ ਫੁਟੇਜ਼ ਸਾਹਮਣੇ ਨਹੀ ਆਈ। ਰੇਲਵੇ ਮੁਲਾਜ਼ਮਾਂ ਮੁਤਾਬਿਕ ਲੜਕੀ ਵਲੋਂ ਖੁਦ ਗੱਡੀ ਥੱਲੇ ਆ ਕੇ ਆਪਣੀ ਜਾਨ ਦਿੱਤੀ ਗਈ ਪਰ ਲਾਈਨਾਂ ਕੋਲੋ ਉਸ ਦੇ ਪੁੱਟੇ ਸਿਰ ਦੇ ਵਾਲਾਂ ਦਾ ਗੁੱਛਾ ਸਵਾਲ ਖੜੇ ਕਰ ਰਿਹਾ ਹੈ ਜਿਸ ਦਾ ਖੁਲਾਸਾ ਪਰਿਵਾਰ ਨੇ ਕੀਤਾ ਹੈ।
ਪਿਛਲੀ ਖ਼ਬਰ ਸਾਬਕਾ ਐਮ.ਸੀ. ਕਮਲ ਨਾਹਰ ਦੀ ਪਤਨੀ ਸਰੋਜ ਰਾਣੀ ਨੂੰ ਅੰਤਿਮ ਵਿਦਾਇਗੀ ਅੰਤਿਮ ਸੰਸਕਾਰ ਮੌਕੇ ਸ਼ੇਰੋਵਾਲੀਆ, ਰਿੰਕੂ, ਰਾਣਾ... ਅਗਲੀ ਖ਼ਬਰ ਪਿੰਡ ਸ਼ਤਾਬਗੜ੍ਹ ’ਚ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦਾ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।