13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸ਼ਾਹਕੋਟ ਦੇ ਬਿਜਲੀ ਕਰਮਚਾਰੀ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਖ਼ਿਲਾਫ਼ ਮੁਜ਼ਾਹਰਾ ਕਰਨ ਉਪਰੰਤ ਦੋ ਦਿਨ ਲਈ ‘ਸਮੂਹਿਕ ਛੁੱਟੀ’ ‘ਤੇ ਗਏ

ਅਜੀਤ ਡੈਸਕ 22-07-2026
ਸ਼ਾਹਕੋਟ, 21 ਜੁਲਾਈ (ਨਗਿੰਦਰ ਸਿੰਘ ਬਾਂਸਲ)-ਟੈਕਨੀਕਲ ਸਰਵਿਸ ਯੂਨੀਅਨ ਦੇ ਪ੍ਰਧਾਨ ਰੁਪਿੰਦਰਜੀਤ ਸਿੰਘ, ਬਲਜਿੰਦਰ ਸਿੰਘ ਡਵੀਜ਼ਨ ਪ੍ਰਧਾਨ ਨਕੋਦਰ ਅਤੇ ਆਰ.ਏ. ਦੀਪਕ ਸੋਬਤੀ ਦੀ ਅਗਵਾਈ ਹੇਠ ਸਬ ਡਵੀਜ਼ਨ ਢੰਡੋਵਾਲ (ਸ਼ਾਹਕੋਟ) ਵਿਖੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕਰਕੇ 21 ਤੇ 22 ਜੁਲਾਈ ਦੀ ‘ਸਮੂਹਿਕ ਛੁੱਟੀ’ ‘ਤੇ ਚਲੇ ਗਏ ਹਨ। ਇਸ ਮੌਕੇ ਮੁਲਾਜ਼ਮ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਜੁਲਾਈ 2020 ਦਾ ਆਰਡੀਨੈਂਸ ਰੱਦ ਕਰਕੇ ਬਿਜਲੀ ਨਿਗਮ ਪੇ-ਸਕੇਲ ਜਾਰੀ ਕੀਤਾ ਜਾਵੇ। ਵੱਖ ਵੱਖ ਬੁਲਾਰਿਆ ਆਪਣੇ ਸੰਬੋਧਨ ‘ਚ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਇੱਕ ਪਾਸੇ ਤਾਂ ਲੋਕ ਹਿਤੈਸ਼ੀ ਹੋਣ ਦੇ ਦਾਅਵੇ ਕਰਦੀ ਹੈ ਅਤੇ ਦੂਜੇ ਪਾਸੇ ਪੰਜਾਬ ਭਰ ਦੇ ਮੁਲਾਜ਼ਮਾਂ ਦੇ ਡੀ.ਏ. ਦਾ ਹੱਕ ਦੱਬ ਕੇ ਬੈਠੀ ਹੋਈ ਹੈ। ਉਨ੍ਹਾਂ ਕਿਹਾ ਕਿ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਦੀ ਬਜਾਏ ਟਾਲ-ਮਟੋਲ ਕਰ ਰਹੀ ਹੈ, ਜਿਸ ਕਾਰਨ ਸਮੁੱਚੇ ਬਿਜਲੀ ਮੁਲਾਜ਼ਮਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਟੈਕਨੀਕਲ ਸਰਵਿਸ ਯੂਨੀਅਨ ਅਤੇ ਹੋਰਨਾਂ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਅਤੇ ਪਾਵਰਕਾਮ ਮੈਨੇਜ਼ਮੈਂਟ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਉਕਤ ਪੇ-ਸਰਕੂਲਰ ਰੱਦ ਕੀਤਾ ਜਾਵੇ ਅਤੇ ਪੰਜਾਬ ਵਿਚ ਮੁਲਾਜ਼ਮਾਂ ‘ਤੇ 6ਵਾਂ ਪੇ-ਕਮਿਸ਼ਨ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਹੜਤਾਲ ਨੂੰ ਹੋਰ ਵੀ ਵਧਾਇਆ ਜਾ ਸਕਦਾ ਹੈ। ਇਸ ਮੌਕੇ ਰੁਪਿੰਦਰਜੀਤ ਸਿੰਘ ਜੇ.ਈ., ਅਮਰੀਕ ਲਾਲ ਜੇ.ਈ., ਮਨਦੀਪ ਸਿੰਘ ਜੇ.ਈ., ਆਰ.ਏ. ਦੀਪਕ ਸੋਬਤੀ, ਤਰਨ ਕੁਮਾਰ ਯੂ.ਡੀ.ਸੀ., ਅਮਨਦੀਪ ਸਿੰਘ ਪ੍ਰਧਾਨ ਟੀ.ਐੱਸ.ਯੂ. ਸ਼ਾਹਕੋਟ, ਅਮਰਜੀਤ ਸਿੰਘ ਲਾਈਨਮੈਨ, ਬਲਜਿੰਦਰ ਸਿੰਘ ਪ੍ਰਧਾਨ ਟੀ.ਐੱਸ.ਯੂ. ਡਵੀਜ਼ਨ ਨਕੋਦਰ, ਜਤਿੰਦਰ ਸਿੰਘ ਐੱਲ.ਡੀ.ਸੀ., ਪਰਦੀਪ ਸਿੰਘ ਲਾਈਨਮੈਨ, ਪ੍ਰਧਾਨ ਰਾਜਿੰਦਰ ਕੁਮਾਰ ਲਾਈਨਮੈਨ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਰਾਜੇਸ਼ ਕੁਮਾਰ ਕਤਲ ਕਾਂਡ ਵਿਚ ਦੋਸ਼ੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਆਦਮਪੁਰ-ਜਲੰਧਰ ਹਾਈਵੇ ਜਾਮ... ਅਗਲੀ ਖ਼ਬਰ ਸਾਬਕਾ ਐਮ.ਸੀ. ਕਮਲ ਨਾਹਰ ਦੀ ਪਤਨੀ ਸਰੋਜ ਰਾਣੀ ਨੂੰ ਅੰਤਿਮ ਵਿਦਾਇਗੀ ਅੰਤਿਮ ਸੰਸਕਾਰ ਮੌਕੇ ਸ਼ੇਰੋਵਾਲੀਆ, ਰਿੰਕੂ, ਰਾਣਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।