12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਪੁਲਿਸ ਡੀ.ਏ.ਵੀ. ਪਬਲਿਕ ਸਕੂਲ ’ਚ ਛੁੱਟੀਆਂ ਦੇ ਹੋਮ ਵਰਕ ਦੀ ਪ੍ਰਦਰਸ਼ਨੀ

ਅਜੀਤ ਡੈਸਕ 10-07-2026
ਜਲੰਧਰ, 9 ਜੁਲਾਈ (ਪਵਨ ਖਰਬੰਦਾ)-ਪੀਏਪੀ ਕੈਂਪਸ ਦੇ ਪੁਲਿਸ ਡੀਏਵੀ ਪਬਲਿਕ ਸਕੂਲ ਵਿਖੇ ਦੂਸਰੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਬਣਾਏ ਗਏ ਗਰਮੀਆਂ ਦੀਆਂ ਛੁੱਟੀਆਂ ਦੇ ਹੋਮਵਰਕ ਪ੍ਰੋਜੈਕਟਾਂ ਦੀ ਇੱਕ ਪ੍ਰਦਰਸ਼ਨੀ ਲਗਾਈ ਗਈ। ਇਸ ਸਾਲ ਗਰਮੀਆਂ ਦੀਆਂ ਛੁੱਟੀਆਂ ਦੇ ਹੋਮਵਰਕ ਦਾ ਵਿਸ਼ਾ ‘ਮਾਨਸਿਕ ਸਿਹਤ ਅਤੇ ਖੁਸ਼ਹਾਲੀ’ ਸੀ। ਵਿਦਿਆਰਥੀਆਂ ਨੇ ਸੁੰਦਰ ਕੰਮ ਕਰਨ ਵਾਲੇ ਮਾਡਲ ਬਣਾਉਣ ਲਈ ਆਪਣੀ ਰਚਨਾਤਮਿਕਤਾ ਦੀ ਵਰਤੋਂ ਕੀਤੀ। ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਨੇ ਪ੍ਰਿੰਸੀਪਲ ਡਾ. ਯੋਗੇਸ਼ ਗੰਭੀਰ ਨੂੰ ਵਿਸ਼ਵਾਸ ਨਾਲ ਆਪਣਾ ਕੰਮ ਪੇਸ਼ ਕੀਤਾ । ਪ੍ਰਿੰਸੀਪਲ ਡਾ. ਯੋਗੇਸ਼ ਗੰਭੀਰ ਨੇ ਗ੍ਰੇਡ 2 ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਸਾਰੇ ਵਿਸ਼ਿਆਂ ਵਿੱਚ ਬਣਾਏ ਗਏ ਪ੍ਰੋਜੈਕਟਾਂ ਅਤੇ ਮਾਡਲਾਂ ਦੀ ਪ੍ਰਸ਼ੰਸਾ ਕੀਤੀ, ਜਿਸ ਵਿੱਚ ਗ੍ਰੀਨ ਡਾਇਰੀਜ਼ ਅਤੇ ਗ੍ਰੈਟੀਟਿਊਡ ਡਾਇਰੀਜ਼ ਸ਼ਾਮਲ ਹਨ । ਇਸ ਮੌਕੇ ਸੁਪਰਵਾਈਜ਼ਰ ਗਾਰਗੀ, ਸੋਨੀਆ ਕੁਕਰੇਜਾ ਅਤੇ ਅਮਿਤਾ ਰਾਠੌਰ ਵੀ ਇਸ ਮੌਕੇ ਮੌਜੂਦ ਸਨ ।
ਪਿਛਲੀ ਖ਼ਬਰ ਸੇਂਟ ਸੋਲਜਰ ਇੰਸਟੀਚਿਊਟ ਆਫ਼ ਬਿਜ਼ਨਸ ਮੈਨੇਜਮੈਂਟ ਐਂਡ ਐਗਰੀਕਲਚਰ ਵਲੋਂ ਸਿਲਾਈ ਅਤੇ ਫੈਸ਼ਨ ਡਿਜ਼ਾਈਨਿੰਗ ਸੰਬੰਧੀ ਮੁਫ਼ਤ... ਅਗਲੀ ਖ਼ਬਰ ਨਿਤਿਨ ਕੋਹਲੀ ਵਲੋਂ ਸੂਰੀਆ ਐਨਕਲੇਵ ਵਿਖੇ ਪਾਣੀ ਵਾਲੇ ਟਿਊਬਵੈੱਲ ਦੇ ਕੰਮ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।