10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਮਹਿਤਪੁਰ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੰਤ ਸੰਮੇਲਨ ਕਰਵਾਇਆ

ਮਹਿਤਪੁਰ, 9 ਨਵੰਬਰ (ਲਖਵਿੰਦਰ ਸਿੰਘ)-ਪਿਛਲੇ ਦਿਨੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650 ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਸੰਤ ਸਮੇਲਨ ਸ੍ਰੀ 108 ਸੰਤ ਨਿਰੰਜਨ ਦਾਸ ਮਹਾਰਾਜ ਦੀ ਅਗਵਾਈ ਹੇਠ ਸਮੂਹ ਸੰਗਤ ਤੇ ਐਨ. ਆਰ.

ਅਜੀਤ ਡੈਸਕ 10-11-2026
ਮਹਿਤਪੁਰ, 9 ਨਵੰਬਰ (ਲਖਵਿੰਦਰ ਸਿੰਘ)-ਪਿਛਲੇ ਦਿਨੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650 ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਸੰਤ ਸਮੇਲਨ ਸ੍ਰੀ 108 ਸੰਤ ਨਿਰੰਜਨ ਦਾਸ ਮਹਾਰਾਜ ਦੀ ਅਗਵਾਈ ਹੇਠ ਸਮੂਹ ਸੰਗਤ ਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਨੇੜੇ ਨੌਗੱਜਾ ਪੀਰ ਦੇ ਪੰਡਾਲ ਵਿਖੇ ਵਿਖੇ ਕਰਵਾਇਆ ਗਿਆ । ਜਿਸ ਦੀ ਜਾਣਕਾਰੀ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਬਲਾਕ ਮਹਿਤਪੁਰ ਦੇ ਅਹੁਦੇਦਾਰਾਂ ਨੇ ਸਾਂਝੀ ਕੀਤੀ । ਉਨ੍ਹਾਂ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਮਹਾਨ ਸੰਤ ਸਮੇਲਨ ਵਿੱਚ ਸੰਤ ਬੀਬੀ ਕ੍ਰਿਸ਼ਨਾ ਦੇਵੀ ਜੀ, ਸੰਤ ਪ੍ਰੀਤਮ ਦਾਸ, ਸੰਤ ਹਰਵਿੰਦਰ ਦਾਸ, ਸੰਤ ਰਾਮ ਸੇਵਕ, ਸੰਤ ਗੁਰਦਿੱਤਾ ਗਿਰ ਜੀ, ਸੰਤ ਰਜਿੰਦਰ ਪ੍ਰਸ਼ਾਦ, ਸੰਤ ਬਲਰਾਮ ਦਾਸ ਜੀ,ਸੰਤ ਸੁਖਵਿੰੰਦਰ ਦਾਸ, ਸੰਤ ਲੇਖ ਰਾਜ, ਸੰਤ ਤੈਲਾਸ਼ ਗਿਰ, ਸ਼ਿਵ ਪ੍ਰਕਾਸ਼ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਸਾਹਿਬ ਨਾਲ ਜੋੜਿਆ । ਭਾਈ ਗੁਰਦੀਪ ਚੰਦ ਸਰੋਆ, ਭਾਈ ਲਖਵਿੰਦਰ ਸਿੰਘ ਜਰਮਨ, ਭਾਈ ਦਵਿੰਦਰ, ਭਾਈ ਛਿੰਦਾ ਲੱਧੜ, ਰਵੀ ਕੁਮਾਰ, ਹੁਸਨ ਲਾਲ ਆਦਿ ਨੇ ਸੰਗਤਾਂ ਨੂੰ ਕੀਰਤਨ ਰਾਹੀ ਨਿਹਾਲ ਕੀਤਾ । ਸੰਮੇਲਨ ਵਿੱਚ ਕੌਮ ਦੇ ਸ਼ਹੀਦ ਸੰਤ ਰਾਮਾਨੰਦ ਕੁਟੀਆ ਨਕੋਦਰ ਦੇ ਸੇਵਾਦਾਰ ਗੁਰਦੀਪ ਚੰਦ ਸਰੋਆ ਤੇ ਸੇਵਦਾਰਾ ਦਾ ਵਿਸ਼ੇਸ ਸਹਿਯੋਗ ਰਿਹਾ । ਸੰਤ ਸਮਲੇਨ ਵਿੱਚ ਪ੍ਰਸਿੱਧ ਲੇਖਕ ਰੱਤੂ ਰੰਧਾਵਾਂ ਨੂੰ ਵਿਸ਼ੇਸ ਤੌਰ ’ਤੇ ਸਨਮਾਨਿਤ ਕੀਤਾ ਗਿਆ । ਸਟੇਜ ਸਕੱਤਰ ਦੀ ਭੂਮੀਕਾ ਕਮਲਜੀਤ ਖੋਥੜਾ ਅਤੇ ਕੌਂਸਲਰ ਕਸ਼ਮੀਰੀ ਲਾਲ ਨੇ ਨਿਭਾਈ । ਇਸ ਮੌਕੇ ਮਾਸਟਰ ਅਵਤਾਰ ਚੰਦ,ਰਾਜ ਕੁਮਾਰ ਸਹਿਜਲ,ਕਸ਼ਮੀਰੀ ਲਾਲ, ਜੌਨੀ ਮਹੇ, ਰਾਜ ਕੁਮਾਰ ਚੌਹਾਨ, ਸੋਨੂੰ ਹੇਲਣ, ਨਰੇਸ਼ ਮਹੇ, ਪ੍ਰਸੋ਼ਤਮ ਲਾਲ ਐਮ ਸੀ, ਰੋਸ਼ਨ ਢੰਡਾਂ, ਰਮਨ ਕੁਮਾਰ, ਜਸਵੰਤ ਬਾਠ, ਕੁਲਵੰਤ ਬਾਠ, ਰੋਸ਼ਨ ਰੱਤੂ, ਮੋਹਨ ਲਾਲ, ਲਾਲ ਮੇਜਰ ਲਾਲ, ਹਨੀ ਰਾਮੂਵਾਲੀਆ,ਅਸ਼ਵਨੀ ਧਾਰੀਵਾਲ, ਅਸ਼ੋਕ ਹੱਲਣ, ਨਿੱਕੂ, ਸੋਹਨ ਲਾਲ ਚੌਹਾਨ, ਅਮਰਜੀਤ ਅੰਬਾਂ, ਚਰਨਜੀਤ, ਸੇਠੀ ਰਾਮ, ਰਾਜਾ ਰੱਤੂ, ਤੀਰਥ ਹੱਲਣ, ਲੁਭਾਇਆ ਰਾਮ, ਵਿਪਨ ਕੁਮਾਰ, ਮਨੋਹਰ ਲਾਲ, ਸੁੱਖਰਾਮ ਚੌਹਾਨ, ਓਮ ਪ੍ਰਕਾਸ਼, ਸਾਬੀ ਮਹਿਤਪੁਰ, ਸੋਨੂੰ ਚੌਹਾਨ, ਹਰਮੇਸ਼ ਲਾਲ, ਮੰਗਾਂ ਭਲਵਾਨ, ਕੰਵਲ ਚੌਹਾਨ, ਰਜਿੰਦਰ ਚੌਹਾਨ, ਪੰਕਜ ਕੁਮਾਰ, ਨਵਦੀਪ ਮਹੇ, ਪਰਮਿੰਦਰ ਕੁਮਾਰ, ਕਰਮਜੀਤ ਗੱਡੂ, ਸਾਬੀ ਚੌਹਾਨ ਆਦਿ ਹਾਜਰ ਸਨ ।
ਪਿਛਲੀ ਖ਼ਬਰ ਸ਼ੇਰੋਵਾਲੀਆ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ, ਰਾਣਾ ਗੁਰਜੀਤ ਸਿੰਘ, ਕੁਲਬੀਰ ਜ਼ੀਰਾ ਤੇ... ਅਗਲੀ ਖ਼ਬਰ ਸੀਸੀਟੀਵੀ ਫੁੱਟੇਜ਼ ’ਚ ਚੋਰ ਗੱਡੀ ਦੇ ਸ਼ੀਸ਼ੇ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਦਿਖਾਈ ਦੇ ਰਿਹਾ ਹੈ। ਘਰ ਦੇ ਬਾਹਰ ਖੜ੍ਹੀ ਗੱਡੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।