07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਮਾਮਲਾ ਨਗਰ ਪੰਚਾਇਤ ਮਹਿਤਪੁਰ ਦੇ ਪ੍ਰਧਾਨ ਦੀ ਚੋਣ ਅਤੇ ਕੌਸਲਰਾਂ ਦੀ ਸਹੁੰ ਦਾ ਨਗਰ ਪੰਚਾਇਤ ਮਹਿਤਪੁਰ ’ਚ ਸਿਆਸੀ ਜੰਗ ਤੇਜ਼–ਹਾਈਕੋਰਟ ਪਹੁੰਚਿਆ ਵਿਵਾਦ

ਅਜੀਤ ਡੈਸਕ 08-07-2026
ਮਹਿਤਪੁਰ, 7 ਜੁਲਾਈ (ਲਖਵਿੰਦਰ ਸਿੰਘ)- ਮਹਿਤਪੁਰ ਨਗਰ ਪੰਚਾਇਤ ਦੀ ਪ੍ਰਧਾਨਗੀ ਦੀ ਕੁਰਸੀ ਨੂੰ ਲੈ ਕੇ ਚੱਲ ਰਹੀ ਸਿਆਸੀ ਖਿੱਚੋਤਾਣ ਇੱਕ ਵਾਰ ਫਿਰ ਪੂਰੀ ਤਰ੍ਹਾਂ ਭੱਖ ਗਈ ਹੈ, ਜਿਸ ਦਾ ਸਿੱਧਾ ਖਮਿਆਜ਼ਾ ਇੱਥੋਂ ਦੇ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਪੰਜਾਬ ਦੇ ਕਈ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਕਮੇਟੀਆਂ ਦੀ ਚੋਣ ਹੋ ਚੁੱਕੀ ਹੈ, ਇਥੇ ਤੱਕ ਕਿ ਜਲੰਧਰ ਜ਼ਿਲ੍ਹੇ ਦੇ ਬਾਕੀ ਸਾਰੀਆਂ ਕਮੇਟੀਆ ਦੀ ਵੀ ਚੋਣ ਹੋ ਚੁੱਕੀ ਹੈ। ਪਰ ਮਹਿਤਪੁਰ ਦੀ ਚੋਣ ਨੂੰ ਲਮਕਾਇਆ ਜਾ ਰਿਹਾ ਹੈ । ਜਿਸ ਨੂੰ ਦੇਖਦਿਆ ਬੀਤੇ ਦਿਨੀਂ ਕਾਗਰਸ ਪਾਰਟੀ ਦੇ ਚੁਣੇ ਕੌਂਸਲਰਾਂ ਅਤੇ ਕੁਝ ਹੋਰ ਕੌਂਸਲਰਾਂ ਵੱਲੋਂ ਮਾਨਯੋਗ ਹਾਈਕੋਰਟ ਵਿੱਚ ਦਾਇਰ ਕੀਤੇ ਗਏ ਹਲਫ਼ਨਾਮੇ ਨੇ ਇਸ ਵਿਵਾਦ ਨੂੰ ਹੋਰ ਹਵਾ ਦੇ ਦਿੱਤੀ ਹੈ। ਇਸ ਕਾਨੂੰਨੀ ਅਤੇ ਸਿਆਸੀ ਲੜਾਈ ਕਾਰਨ ਮਹਿਤਪੁਰ ਦਾ ਵਿਕਾਸ ਪੂਰੀ ਤਰ੍ਹਾਂ ਲੀਹੋਂ ਲੱਥ ਗਿਆ ਹੈ। ਇਸ ਸਿਆਸੀ ਰੂੜੀਵਾਦ ਕਾਰਨ ਮਹਿਤਪੁਰ ਦੇ ਲੋਕ ਸੱਤਾਧਾਰੀਆ ਵਲੋਂ ਰੋਕੇ ਕੰਮਾਂ ਦਾ ਸੰਤਾਪ ਭੋਗ ਰਹੇ ਹਨ ਅਤੇ ਹੁਣ ਹਾਲਾਤ ਦੁਬਾਰਾ ਉਸੇ ਪਾਸੇ ਜਾਂਦੇ ਦਿਖਾਈ ਦੇ ਰਹੇ ਹਨ। ਪ੍ਰਧਾਨਗੀ ਦੀ ਕੁਰਸੀ ਦੀ ਜੰਗ ਕਾਰਨ ਸ਼ਹਿਰ ਦੇ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਅੱਧਵਾਟੇ ਲਟਕ ਗਏ ਹਨ। ਰੋਜ਼ਾਨਾ ਸੈਂਕੜੇ ਲੋਕ ਆਪਣੇ ਜ਼ਰੂਰੀ ਕੰਮਾਂ ਜਿਵੇਂ ਕਿ ਜਨਮ-ਮੌਤ ਦੇ ਸਰਟੀਫਿਕੇਟ ਵਰਗੇ ਪ੍ਰਸ਼ਾਸਨਿਕ ਕੰਮਾਂ ਲਈ ਨਗਰ ਪੰਚਾਇਤ ਦਫ਼ਤਰ ਦੇ ਚੱਕਰ ਕੱਟਣ ਲਈ ਮਜ਼ਬੂਰ ਹਨ। ਦਫ਼ਤਰਾਂ ਵਿੱਚ ਫਾਈਲਾਂ ਇੱਧਰ-ਉੱਧਰ ਘੁੰਮ ਰਹੀਆਂ ਹਨ ਪਰ ਅੰਤਿਮ ਫੈਸਲਾ ਲੈਣ ਵਾਲਾ ਕੋਈ ਸਥਿਰ ਬੋਰਡ ਜਾਂ ਪ੍ਰਧਾਨ ਨਾ ਹੋਣ ਕਾਰਨ ਲੋਕਾਂ ਨੂੰ ਨਿਰਾਸ਼ ਹੋ ਕੇ ਪਰਤਣਾ ਪੈਂਦਾ ਹੈ। ਆਪਣੀ ਰੋਜ਼ੀ-ਰੋਟੀ ਅਤੇ ਦਿਹਾੜੀਆਂ ਤੋੜ ਕੇ ਆਉਣ ਵਾਲੇ ਗਰੀਬ ਅਤੇ ਮੱਧਮ ਵਰਗ ਦੇ ਲੋਕ ਇਸ ਪ੍ਰਸ਼ਾਸਨਿਕ ਖੱਜਲ-ਖੁਆਰੀ ਤੋਂ ਬੇਹੱਦ ਪ੍ਰੇਸ਼ਾਨ ਹਨ।
ਜਿੱਤ ਤੋਂ ਬਾਅਦ ਵੀ ਬੇਰੰਗ ਬੈਠੇ ਕੌਂਸਲਰ:
ਨਗਰ ਪੰਚਾਇਤ ਦੀ ਹੋਈ ਚੋਣ ਨੂੰ ਤਕਰੀਬਨ ਇੱਕ ਮਹੀਨੇ ਤੋਂ ਜਿਆਦਾ ਸਮਾਂ ਹੋ ਗਿਆ ਹੈ ,ਉਸ ਸਮੇਂ ਤੋਂ ਲੈ ਕੇ ਹੁਣ ਤੱਕ ਚੁਣੇ ਹੋਏ ਨਵੇਂ ਕੌਂਸਲਰਾਂ ਦਾ ਸਹੁੰ ਸਮਾਗਮ ਵੀ ਨਹੀਂ ਹੋਇਆ ਜਿਸ ਕਾਰਨ ਕੌਂਸਲਰ ਆਪਣੀਆਂ ਪਾਵਰਾਂ ਦਾ ਇਸਤੇਮਾਲ ਵੀ ਨਹੀਂ ਕਰ ਰਹੇ,ਜਿਸ ਕਾਰਨ ਵਾਰਡਾਂ ਦੇ ਵਿਕਾਸ ਕਾਰਜ ਕਾਫ਼ੀ ਪ੍ਰਭਾਵਿਤ ਹੋ ਰਹੇਂ ਹਨ।
ਸ਼ਹਿਰ ਵਾਸੀਆਂ ਦੀ ਮੰਗ:
ਸਿਆਸੀ ਮੁਫ਼ਾਦ ਛੱਡ ਵਿਕਾਸ ਵੱਲ ਦਿੱਤਾ ਜਾਵੇ ਧਿਆਨ ਸ਼ਹਿਰ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਸਿਆਸੀ ਅਤੇ ਕਾਨੂੰਨੀ ਰੌਲਾ ਜਲਦੀ ਖ਼ਤਮ ਨਾ ਹੋਇਆ, ਤਾਂ ਮਹਿਤਪੁਰ ਦੇ ਹਾਲਾਤ ਹੋਰ ਵੀ ਬਦਤਰ ਹੋ ਜਾਣਗੇ। ਲੋਕਾਂ ਨੇ ਜ਼ੋਰਦਾਰ ਮੰਗ ਕੀਤੀ ਹੈ ਕਿ ਸਿਆਸੀ ਆਗੂ ਆਪਣੇ ਨਿੱਜੀ ਮੁਫ਼ਾਦਾਂ ਨੂੰ ਪਾਸੇ ਰੱਖ ਕੇ ਸ਼ਹਿਰ ਦੇ ਵਿਕਾਸ ਅਤੇ ਜਨਤਾ ਦੀ ਸਹੂਲਤ ਨੂੰ’ ਪਹਿਲ ਦੇਣ ।
ਪਿਛਲੀ ਖ਼ਬਰ ਭਾਈ ਚਮਕੌਰ ਸਿੰਘ ਲੋਹੀਆਂ ਵਾਲਿਆਂ ਵਲੋਂ ਗਾਇਨ ਕੀਤੇ ਸ਼ਬਦ ਰਿਲੀਜ਼ ਅਗਲੀ ਖ਼ਬਰ ਅੱਡਾ ਕਿਸ਼ਨਗੜ੍ਹ ਦੀ ਸਮੁੱਚੀ ਟੀਮ ਵਲੋਂ ਸੰਤ ਨਿਰੰਜਨ ਦਾਸ ਨੂੰ ਪਦਮਸ੍ਰੀ ਐਵਾਰਡ ਮਿਲਣ ’ਤੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।