07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਅੱਡਾ ਕਿਸ਼ਨਗੜ੍ਹ ਦੀ ਸਮੁੱਚੀ ਟੀਮ ਵਲੋਂ ਸੰਤ ਨਿਰੰਜਨ ਦਾਸ ਨੂੰ ਪਦਮਸ੍ਰੀ ਐਵਾਰਡ ਮਿਲਣ ’ਤੇ ਕੀਤਾ ਸਨਮਾਨਿਤ

ਅਜੀਤ ਡੈਸਕ 08-07-2026
ਕਿਸ਼ਨਗੜ੍ਹ, 7 ਜੁਲਾਈ (ਹੁਸਨ ਲਾਲ)-ਡੇਰਾ ਬ੍ਰਹਮਲੀਨ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵਾਲਿਆਂ ਦੀ ਮੌਜੂਦਾ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਮਹਾਰਾਜ ਜੀ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਪਬਲਿਕ ਚੈਰੀਟੇਬਲ ਟਰੱਸਟ ਬਨਾਰਸ ਯੂ.ਪੀ. ਵਲੋਂ ਸਤਿਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਪ੍ਰਸਾਰ ਨੂੰ ਵਿਸ਼ਵ ਪੱਧਰ ਤੱਕ ਫੈਲਾਉਣ ਹਿੱਤ, ਮਾਨਵੀ ਸਿਹਤ ਸੇਵਾਵਾਂ ਸਬੰਧੀ, ਲੋੜਵੰਦਾਂ ਦੀ ਸੇਵਾ ਲਈ ਸਰਬਪੱਖੀ ਨਿਸ਼ਕਾਮ ਸੇਵਾਵਾਂ ਅਤੇ ਸਮੁੱਚੀ ਮਾਨਵਤਾ ਦੇ ਭਲੇ ਹਿਤ ਕੀਤੇ ਜਾ ਰਹੇ ਹੈ ਪ੍ਰਸਾਰਥਾਂ ਲਈ ਕੇਂਦਰ ਸਰਕਾਰ ਵਲੋਂ ਭਾਰਤ ਦੇ ਸਰਬ ਉੱਚ ਸਨਮਾਨਾਂ ਵਿਚੋਂ ਇੱਕ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਜਿੱਥੇ ਦੇਸ਼ ਵਿਦੇਸ਼ ਦੀਆਂ ਸਮੁੱਚੀਆਂ ਸੰਗਤਾਂ, ਪੂਰੇ ਸਾਧੂ ਸਮਾਜ, ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਡੇਰੇ ਵਿਖੇ ਉਚੇਚੇ ਤੌਰ ‘ਤੇ ਪਹੁੰਚ ਕੇ ਸੰਤ ਨਿਰੰਜਨ ਦਾਸ ਮਹਾਰਾਜ ਜੀ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਉੱਥੇ ਹੀ ਡਾ. ਬੀ. ਆਰ ਅੰਬੇਡਕਰ ਮਿਸ਼ਨ ਐਂਡ ਵੈਲਫੇਅਰ ਸੋਸਾਇਟੀ ਰਜਿ. ਅੱਡਾ ਕਿਸ਼ਨਗੜ੍ਹ ਦੀ ਸਮੁੱਚੀ ਟੀਮ ਵਲੋਂ ਪਦਮ ਸ੍ਰੀ ਸੰਤ ਨਿਰੰਜਨ ਦਾਸ ਮਹਾਰਾਜ ਜੀ ਨੂੰ ਡੇਰਾ ਸੱਚਖੰਡ ਬੱਲਾਂ ਵਿਖੇ ਉਚੇਚੇ ਤੌਰ ‘ਤੇ ਪਹੁੰਚ ਕੇ ਵਧਾਈਆਂ ਦਿੱਤੀਆਂ ਗਈਆਂ ਅਤੇ ਉਨਾਂ ਪਾਸੋਂ ਇਲਾਕੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਮਿਸ਼ਨ ਪ੍ਰਚਾਰ ਪ੍ਰਸਾਰ ਨਾਲ ਨਾਲ ਇਲਾਕੇ ਵਿੱਚ ਵੱਧ ਤੋਂ ਵੱਧ ਸਮਾਜ ਸੇਵਾ ਕਰਨ ਦਾ ਅਸ਼ੀਰਵਾਦ ਪ੍ਰਾਪਤ ਕੀਤਾ । ਇਸ ਮੌਕੇ ਸਮੁੱਚੀ ਟੀਮ ਵੱਲੋਂ ਚੇਅਰਮੈਨ ਮਹਿੰਦਰ ਕੁਮਾਰ ਸੇਵਾ ਮੁਕਤ ਕਾਨੂੰਨਗੋ, ਪ੍ਰਧਾਨ ਸਾਲਗ੍ ਰਾਮ ਸਰੋਆ, ਸੀਨੀਅਰ ਵਾਈਸ ਪ੍ਰਧਾਨ ਮਨੋਹਰ ਬੈਂਸ ਜੰਡੂ ਸਿੰਘ, ਕੈਸ਼ੀਅਰ ਰੋਸ਼ਨ ਲਾਲ ਸੋਂਧੀ, ਸਹਾਇਕ ਕੈਸ਼ੀਅਰ ਸਤਪਾਲ ਸਿੰਘ ਬੰਗੜ ਸੇਵਾ ਮੁਕਤ ਰੇਂਜ ਅਫਸਰ, ਲੈਕਚਰਾਰ ਸੁਰਜੀਤ ਸਿੰਘ ਜੱਸਲ, ਜਨ ਸਕੱਤਰ, ਬਾਬਾ ਸੁਖਦੇਵ ਸੁਖੀ ਬੱਲਾਂ, ਰਜੇਸ਼ ਕੁਮਾਰ ਵਿਰਦੀ ਏਐਸਆਈ, ਸ਼ਮਸੇਰ ਭਾਰਤੀ ਸੇਵਾਮੁਕਤ ਮੈਨੇਜਰ ਦਿਲਜੀਤ ਰਾਏਪੁਰ ਆਦਿ ਸਭ ਵੱਲੋਂ ਸਾਂਝੇ ਤੌਰ ‘ਤੇ ਸੰਤ ਨਿਰੰਜਨ ਦਾਸ ਮਹਾਰਾਜ ਜੀ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਸਨਮਾਨ ਚਿੰਨ ਤੇ ਸਿਰਪਾਓ ਦੇ ਕਿ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ‘ਤੇ ਸੰਤ ਨਿਰੰਜਨ ਦਾਸ ਮਹਾਰਾਜ ਵਲੋਂ ਸਮੁੱਚੀ ਸੁਸਾਇਟੀ ਨੂੰ ਆਸ਼ੀਰਵਾਦ ਦਿੰਦਿਆਂ ਆਖਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪ ਸਭ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ, ਭਾਰਤ ਰਤਨ ਡਾ.ਬੀ. ਆਰ. ਅੰਬੇਡਕਰ ਜੀ ਦੇ ਸੰਘਰਸ਼ਮਈ ਜੀਵਨ ਸਬੰਧੀ ਮਿਸ਼ਨ ਪ੍ਰਚਾਰ ਪ੍ਰਸਾਰ ਤੇ ਵੱਧ ਤੋਂ ਵੱਧ ਸਮਾਜ ਸੇਵਾ ਕਰਨ ਦਾ ਬਲ ਬਖਸ਼ਣ। ਇਸ ਮੌਕੇ ਸੇਵਾਦਾਰ ਹਰਦੇਵ ਦਾਸ, ਦਲਜੀਤ ਰਾਏਪੁਰ, ਮਾ. ਬਲਵੀਰ ਬੈਂਸ, ਕਮਲ ਭਟਨੂਰਾ, ਬੂਟਾ ਸਿੰਘ ਸੰਘਵਾਲ, ਸਰਪੰਚ ਡਾ. ਗੁਰਬਖਸ ਸਵਾਮੀ, ਸਾਬਕਾ ਸਰਪੰਚ ਪਰਮਜੀਤ ਕੁਮਾਰ ਕਿਸ਼ਨਗੜ੍ਹ, ਸੰਸਾਰ ਚੰਦ ਬਿਆਸ ਪਿੰਡ, ਸਾਬਕਾ ਸਰਪੰਚ ਸੁਰਿੰਦਰ ਬੰਗੜ ਕਰਾੜੀ, ਸੇਵਾ ਮੁਕਤ ਥਾਣੇਦਾਰ ਮੰਗਾ ਰਾਮ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਪਿਛਲੀ ਖ਼ਬਰ ਮਾਮਲਾ ਨਗਰ ਪੰਚਾਇਤ ਮਹਿਤਪੁਰ ਦੇ ਪ੍ਰਧਾਨ ਦੀ ਚੋਣ ਅਤੇ ਕੌਸਲਰਾਂ ਦੀ ਸਹੁੰ ਦਾ ਨਗਰ ਪੰਚਾਇਤ ਮਹਿਤਪੁਰ ’ਚ ਸਿਆਸੀ ਜੰਗ ਤੇ... ਅਗਲੀ ਖ਼ਬਰ ਸਾਰੇ ਕਾਂਗਰਸੀ ਆਗੂ ਜਲਦ ਹੀ ਇੱਕ ਮੰਚ ’ਤੇ ਇਕੱਠੇ ਨਜ਼ਰ ਆਉਣਗੇ- ਰਵਿੰਦਰ ਟੁਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।