08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਪੀਰ ਬਾਬਾ ਗੋਦੜੀ ਸ਼ਾਹ ਦੇ ਸਾਲਾਨਾ ਮੇਲੇ ਸੰਬੰਧੀ ਕਰਵਾਇਆ ਛਿੰਝ ਮੇਲਾ ਵਿਧਾਇਕ ਲਾਡੀ ਸ਼ੇਰੋਵਾਲੀਆ ਵਲੋਂ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਅਜੀਤ ਡੈਸਕ 08-07-2026
ਸ਼ਾਹਕੋਟ, 7 ਜੁਲਾਈ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਦੇ ਮਲਸੀਆਂ ਰੋਡ ’ਤੇ ਸਥਿਤ ਪੀਰ ਬਾਬਾ ਗੋਦੜੀ ਸ਼ਾਹ ਦੇ ਸਾਲਾਨਾ ਮੇਲੇ ਸੰਬੰਧੀ ਛਿੰਝ ਮੇਲਾ ਸਮੂਹ ਗ੍ਰਾਮ ਪੰਚਾਇਤਾਂ ਕੋਟਲੀ ਗਾਜਰਾਂ-ਕੋਟਲੀ ਬਸਤੀ, ਪ੍ਰਵਾਸੀ ਵੀਰਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਸ਼ਾਹਕੋਟ ਤੇ ਆਸ-ਆਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਖੇਡ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਛਿੰਝੇ ਮੇਲੇ ਵਿਚ ਨਾਮੀ ਪਹਿਲਵਾਨਾਂ ਨੇ ਆਪਣੀ ਭਲਵਾਨੀ ਦੇ ਜੌਹਰ ਦਿਖਾਏ। ਇਸ ਮੌਕੇ ਸ਼ਾਹਕੋਟ ਹਲਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਮੁੱਖ ਮਹਿਮਾਨ ਜਦ ਕਿ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਤੇ ਸੁਖਦੀਪ ਸਿੰਘ ਸੋਨੂੰ ਕੰਗ ਪੀ.ਏ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਛਿੰਝ ਮੇਲੇ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਉਜਾਗਰ ਕਰਦੇ ਹਨ। ਅਜਿਹੇ ਮੇਲੇ ਨਾ ਸਿਰਫ਼ ਸਾਡੇ ਪੁਰਾਤਨ ਸੱਭਿਆਚਾਰ ਨੂੰ ਜਿਊਂਦਾ ਰੱਖਦੇ ਹਨ, ਸਗੋਂ ਨਵੀਂ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਪਹਿਲਵਾਨ ਗੁਰਨਾਮ ਬਾਬਾ ਫਲਾਈ ਤੇ ਪਹਿਲਵਾਨ ਸਰਵਨ ਸ਼ੇਰੋਂ ਵਿਚਾਲੇ ਪਟਕੇ ਦੀ ਮੁੱਖ ਕੁਸ਼ਤੀ ਹਲਕਾ ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਸ਼ੁਰੂ ਕਰਵਾਈ, ਪੂਰੀ ਜੱਦੋ-ਜਹਿਦ ਤੋਂ ਬਾਅਦ ਇਹ ਕੁਸ਼ਤੀ ਗੁਰਨਾਮ ਬਾਬਾ ਫਲਾਈ ਨੇ ਜਿੱਤੀ। ਦੂਸਰੇ ਨੰਬਰ ਦੀ ਕੁਸ਼ਤੀ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਤੇ ਸੋਨੂੰ ਕੰਗ ਪੀ.ਏ ਨੇ ਸ਼ੁਰੂ ਕਰਵਾਈ ਤੇ ਇਹ ਕੁਸ਼ਤੀ ਪਹਿਲਵਾਨ ਹਰਮਨ ਮਲਸੀਆਂ ਨੇ ਜਿੱਤੀ। ਇਸ ਮੌਕੇ ਛਿੰਝ ਮੇਲੇ ਦੇ ਮੁੱਖ ਪ੍ਰਬੰਧਕ ਬੂਟਾ ਸਿੰਘ ਕੋਟਲੀ, ਬਿੱਟੂ ਕੋਟਲੀ, ਤਰਸੇਮ ਕੋਟਲੀ ਤੇ ਜੋਗਿੰਦਰ ਸਿੰਘ ਟਾਈਗਰ ਵਲੋਂ ਵਿਧਾਇਕ ਸ਼ੇਰੋਵਾਲੀਆ ਤੇ ਆਏ ਹੋਏ ਪਤਵੰਤੇ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕੁਲਬੀਰ ਸਿੰਘ ਧੰਜੂ ਸੀਨੀਅਰ ਕਾਂਗਰਸੀ ਆਗੂ, ਭੀਮਾ ਪਹਿਲਵਾਨ, ਜਸਵਿੰਦਰ ਗਿੱਲ ਫੁੰਮਣ ਐੱਮ.ਸੀ, ਅਨੂਪ ਜੈਨ, ਬੰਟੀ ਬੱਠਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮਹਿਲਾ ਸ਼ਕਤੀ ਸੰਸਥਾ ਸ਼ਾਹਕੋਟ ਵਲੋਂ ਬਜ਼ੁਰਗ ਅਤੇ ਅਪਾਹਜ ਵਿਅਕਤੀਆਂ ਲਈ ਮੁਫ਼ਤ ਮੈਡੀਕਲ ਸੇਵਾ ਦੀ ਸ਼ੁਰੂਆਤ ਅਗਲੀ ਖ਼ਬਰ ਆਦਮਪੁਰ ਹਲਕਾ ਇੰਚਾਰਜ ਦੀ ਨਿਯੁਕਤੀ ’ਚ ਦੇਰੀ–ਅਕਾਲੀ ਉਮੀਦਵਾਰਾਂ ਦੀ ਵਧੀ ਬੇਚੈਨੀ, ਵਰਕਰ ਵੀ ਹੋ ਰਹੇ ਨੇ ਨਾਰਾਜ਼।

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।