08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਸੂਰਵੀਰ ਸੇਵਕ ਦਲ ਵਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਕਰਵਾਇਆ ਗੁਰਮਤਿ ਸਮਾਗਮ

ਅਜੀਤ ਡੈਸਕ 08-07-2026
ਚੁਗਿੱਟੀ/ਜੰਡੂਸਿੰਘਾ, 7 ਜੁਲਾਈ (ਨਰਿੰਦਰ ਲਾਗੂ) ਬੀਤੇ ਦਿਨੀਂ ਸੂਰਵੀਰ ਸੇਵਕ ਦਲ ਵਲੋਂ ਗੁ: ਸ੍ਰੀ ਗੁਰੂ ਤੇਗ ਬਹਾਦੁਰ ਲੋਕ ਸਭਾ, ਪ੍ਰਿਥਵੀ ਨਗਰ ਜਲੰਧਰ ਵਿਖੇ ਧੰਨ- ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਕਰਵਾਏ ਗਏ । 2 ਜੁਲਾਈ ਤੋਂ ਸ੍ਰੀ ਅਖੰਡ ਪਾਠ ਆਰੰਭ ਕੀਤੇ ਗਏ ਤੇ ਲਗਾਤਾਰ ਗੁਰੂ ਦਾ ਲੰਗਰ ਅਤੁਟ ਚਲਦਾ ਰਿਹਾ ਤੇ 4 ਜੁਲਾਈ ਨੂੰ ਸਵੇਰੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਨਿਸ਼ਾਨ ਸਾਹਿਬ ਜੀ ਦੇ ਚੋਲੇ ਸਾਹਿਬ ਦੀ ਸੇਵਾ ਕਰਕੇ ਨਿਸ਼ਾਨ ਸਾਹਿਬ ਚੜ੍ਹਾਇਆ ਗਿਆ । ਉਸ ਤੋਂ ਬਾਅਦ ਸ਼ਾਮ 6.00 ਵਜੇ ਖੁੱਲ੍ਹੇ ਪੰਡਾਲ ‘ਚ ਮਹਾਰਾਜ ਦਾ ਸਰੂਪ ਸੁਸ਼ੋਭਿਤ ਕਰਕੇ ਦੀਵਾਨ ਦੀ ਆਰੰਭਤਾ ਕੀਤੀ ਗਈ। ਜਿਸ ‘ਚ ਮਹਾਨ ਰਾਗੀ ਭਾਈ ਅਵਤਾਰ ਸਿੰਘ ਤੇ ਸਾਥੀ, ਭਾਈ ਬ੍ਰਹਮਜੋਤ ਸਿੰਘ ਤੇ ਸਾਥੀ ਤੇ ਇੰਟਰਨੈਸ਼ਨਲ ਜਥਾ ਮੇਜਰ ਸਿੰਘ ਸੁਲਤਾਨਪੁਰ ਲੋਧੀ ਵਾਲੇ ਆਪਣੇ ਸਾਥੀਆਂ ਨੇ ਹਾਜ਼ਰੀਨ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੂਰਵੀਰ ਸੇਵਕ ਦਲ ਦੇ ਮੈਂਬਰਾਂ ਨੇ ਕਿਹਾ ਕਿ ਗੁਰੂ ਘਰਾਂ ‘ਚ ਕਰਵਾਏ ਗਏ ਤਮਾਮ ਸਮਾਗਮ ਨਾਲ ਜਿਥੇ ਪ੍ਰਮਾਤਮਾ ਦੀ ਭਗਤੀ ਪ੍ਰਤੀ ਰੁਚੀ, ਪੈਦਾ ਹੁੰਦੀ ਹੈ ਉਥੇ ਹੀ ਭਾਈਚਾਰਕ ਸਾਂਝ ਵੀ ਵਧਦੀ ਹੈ, ਇਸ ਕਰਕੇ ਅਜਿਹੇ ਪ੍ਰੋਗਰਾਮਾਂ ‘ਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਇਸ ਮੌਕੇ ‘ਤੇ ਪਹੁੰਚੇ ਸਮਾਗਮ ‘ਚ ਹਲਕਾ ਵਿਧਾਇਕ ਬਾਬਾ ਹੈਨਰੀ ਉਚੇਚੇ ਤੌਰ ‘ਤੇ ਸ਼ਾਮਿਲ ਹੋਏ। ਵੱਖ-ਵੱਖ ਆਗੂਆਂ ਵਲੋਂ ਸੰਗਤਾਂ ਨੂੰ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਦਾ ਸੱਦਾ ਦਿੱਤਾ ਗਿਆ। ਇਸ ਦੌਰਾਨ ਸੂਰਵੀਰ ਸੇਵਕ ਦਲ ਵਲੋਂ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ ਤੇ ਸੇਵਾਦਾਰਾਂ ਵਲੋਂ ਦੂਰੋਂ-ਦੂਰੋਂ ਪਹੁੰਚੀਆਂ ਸੰਗਤਾਂ ਨੂੰ ਗੁਰੂ ਦਾ ਲੰਗਰ ਮਿੱਸੇ ਪ੍ਰਸ਼ਾਦੇ, ਆਚਾਰ, ਲੱਸੀ ਦਾ ਅਤੁੱਟ ਲੰਗਰ ਲਗਾਇਆ ਗਿਆ। ਇਸ ਮੌਕੇ ਸੇਵਾਦਾਰ ਅਕਾਲ ਸਹਾਏ ਵੈਲਫੇਅਰ ਸੁਸਾਇਟੀ ਨੇ ਲੰਗਰ ਦੀ ਸੇਵਾ, ਵਾਹੁ ਗੁਰਬਾਣੀ ਚੈਨਲ, ਜੋੜਿਆਂ ਦੀ ਸੇਵਾ ਗੁਰਮੁਖ ਸੇਵਾ ਸੁਸਾਇਟੀ, ਗੁ: ਪ੍ਰਬੰਧਕ ਕਮੇਟੀ ਤੇ ਇਸਤਰੀ ਸਤਿਸੰਗ ਸਭਾ ਦਾ ਸਹਿਯੋਗ ਰਿਹਾ ਤੇ ਸੂਰਵੀਰ ਸੇਵਕ ਦਲ ਦੇ ਪ੍ਰਧਾਨ ਤਰਲੋਚਨ ਸਿੰਘ, ਜਸਬੀਰ ਸਿੰਘ, ਮੁਖਤਿਆਰ ਸਿੰਘ, ਗੁਰਪ੍ਰੀਤ ਸਿੰਘ ਪਾਲ, ਗਗਨ ਸਿੰਘ, ਬਲਰਾਜ ਸਿੰਘ, ਉਂਕਾਰ ਸਿੰਘ, ਯੁਵਰਾਜ ਸਿੰਘ, ਕੁਲਵੰਤ ਸਿੰਘ, ਸਤਿੰਦਰ ਸਿੰਘ, ਧਰਮਿੰਦਰ ਸਿੰਘ, ਗੁਰਮੀਤ ਸਿੰਘ, ਕੁਲਵੀਰ ਸਿੰਘ, ਹਰਪ੍ਰੀਤ ਸਿੰਘ, ਚਰਨਜੀਤ ਸਿੰਘ, ਗੁਰਸ਼ਰਨ ਸਿੰਘ, (ਐਨ. ਆਰ. ਆਈ .ਵੀਰ ਹਨੀ ਸਿੰਘ, ਜੇ. ਸੀ. ਬੀ. ਕਾਕਾ, ਅਮਨਪ੍ਰੀਤ ਸਿੰਘ, ਕਿਰਪਾਲ ਸਿੰਘ ਪਾਲ, ਹਰਪ੍ਰੀਤ ਸਿੰਘ ਕਾਕਾ, ਤਜਿੰਦਰ ਸਿੰਘ ਮਿੰਟੂ ਆਦਿ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।­­
ਪਿਛਲੀ ਖ਼ਬਰ ਫੌਜ ਦੀ ਗੱਡੀ ਹੇਠਾਂ ਆਉਣ ਕਾਰਨ 5ਵੀਂ ਦੀ ਵਿਦਿਆਰਥਣ ਦੀ ਹੋਈ ਮੌਕੇ ’ਤੇ ਮੌਤ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਹੋਇਆ ਬੁ... ਅਗਲੀ ਖ਼ਬਰ ਮਾਲਕ ਨੇ ਖੁਦ ਲੱਭੀ ਚੋਰੀ ਹੋਈ ਬੱਕਰੀ, ਪੁਲਿਸ ਨੇ ਸ਼ਿਕਾਇਤ ਦੇ ਬਾਵਜੂਦ ਨਹੀਂ ਕੀਤੀ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।