08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਮੀਂਹ ਪੈਣ ਨਾਲ ਵਧੀ ਹੁੰਮਸ ਭਰੀ ਗਰਮੀ ਬਿਜਲੀ ਸਪਲਾਈ ਦਾ ਕੰਮ ਪ੍ਰਭਾਵਿਤ ਹੋਇਆ

ਅਜੀਤ ਡੈਸਕ 08-07-2026
ਜਲੰਧਰ, 7 ਜੁਲਾਈ (ਸ਼ਿਵ)- ਅੱਜ ਕੁੱਝ ਇਲਾਕਿਆਂ ਵਿਚ ਮੀਂਹ ਪੈਣ ਨਾਲ ਚਾਹੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਪਰ ਕੁੱਝ ਸਮੇਂ ਬਾਅਦ ਹੀ ਹੁੰਮ੍ਹਸ ਵਾਲੀ ਗਰਮੀ ਨਾਲ ਲੋਕਾਂ ਨੂੰ ਹੋਰ ਪੇ੍ਸ਼ਾਨ ਹੋਣਾ ਪਿਆ। ਮੌਸਮ ਵਿਭਾਗ ਵਲੋਂ ਅੱਜ ਕਈ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਜਾਹਿਰ ਕੀਤੀ ਸੀ ਪਰ ਦੂਜੇ ਪਾਸੇ ਕੁੱਝ ਸਮੇਂ ਦੇ ਮੀਂਹ ਨਾਲ ਲੋਕਾਂ ਦੀ ਪੇ੍ਸ਼ਾਨੀ ਹੋਰ ਵਧਾ ਦਿੱਤੀ ਜਦਕਿ ਇਸ ਹੁੰਮ੍ਹਸ ਭਰੀ ਗਰਮੀ ਵਿਚ ਲੋਕਾਂ ਦੇ ਏ. ਸੀ. ਦੇ ਲੋਡ ਵਿਚ ਕਿਸੇ ਤਰਾਂ ਦੀ ਕੋਈ ਕਮੀ ਨਹੀਂ ਆਈ ਹੈ। ਉਧਰ ਅੱਜ ਰਾਤ ਤੋਂ ਸੀ. ਐੱਚ. ਬੀ. ਸਮੇਤ ਐਨ. ਸੀ. ਸੀ. ਤੇ ਸੀ. ਆਰ. ਪੀ. ਕਰਮਚਾਰੀਆਂ ਵਲੋਂ ਕੰਮ ਬੰਦ ਕਰਨ ਦੇ ਐਲਾਨ ਤੋਂ ਬਾਅਦ ਬਿਜਲੀ ਸਪਲਾਈ ਦੇ ਹੋਰ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਜਾਹਿਰ ਕੀਤੀ ਜਾ ਰਹੀ ਹੈ। ਕਰਮਚਾਰੀਆਂ ਦਾ ਕਹਿਣਾ ਸੀ ਕਿ ਉਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਜਿਸ ਕਰਕੇ ਉਹ ਕੰਮ ਬੰਦ ਕਰ ਰਹੇ ਹਨ। ਉਨਾਂ ਦੇ ਕੰਮ ਬੰਦ ਕਰਨ ਨਾਲ ਬਿਜਲੀ ਸ਼ਿਕਾਇਤਾਂ ਅਤੇ ਉਸ ਨੂੰ ਹੱਲ ਕਰਨ ਦਾ ਕੰਮ ਪ੍ਰਭਾਵਿਤ ਹੋਵੇਗਾ। ਦੂਜੇ ਪਾਸੇ ਮੈਨੇਜਮੈਂਟ ਵੀ ਬਾਰ-ਬਾਰ ਕੰਮ ਹੋਣ ਤੋਂ ਕਾਫੀ ਔਖੀ ਦੱਸੀ ਜਾ ਰਹੀ ਹੈ ਕਿਉਂਕਿ ਇਸ ਵੇਲੇ ਸੂਬੇ ਵਿਚ ਝੋਨੇ ਦੀ ਬਿਜਾਈ ਦੇ ਸੀਜਨ ਤੋਂ ਇਲਾਵਾ ਹੁੰਮ੍ਹਸ ਭਰੀ ਗਰਮੀ ਤੋਂ ਲੋਕ ਕਾਫੀ ਪੇ੍ਸ਼ਾਨ ਹਨ ਤੇ ਕਾਫੀ ਸਮੇਂ ਤੱਕ ਬਿਜਲੀ ਸ਼ਿਕਾਇਤਾਂ ਹੱਲ ਨਾ ਹੋਣ ਕਰਕੇ ਖਪਤਕਾਰਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰਮਚਾਰੀਆਂ ਨੇ ਆਪਣੀਆਂ ਮੰਗਾਂ ਕਰਕੇ ਕੰਮ ਬੰਦ ਕੀਤਾ ਹੈ। ਕਈ ਇਲਾਕਿਆਂ ਵਿਚ ਕਈ ਦਿਨ ਤੋਂ ਲਾਈਟ ਠੀਕ ਨਹੀਂ ਹੋ ਰਹੀ ਹੈ। ਅੱਜ ਵੀ ਮਾਸਟਰ ਤਾਰਾ ਸਿੰਘ ਨਗਰ ਵਿਚ ਕਈ ਦਿਨਾਂ ਤੋਂ ਲੋਕਾਂ ਦੀਆਂ ਲਾਈਟ ਠੀਕ ਨਹੀਂ ਕੀਤੀ ਜਾ ਰਹੀ ਸੀ।
ਪਿਛਲੀ ਖ਼ਬਰ ਸਾਡਾ ਰੁਜ਼ਗਾਰ ਬਚਾਉਣ ਲਈ ਸਕੂਲੀ ਕਿਤਾਬਾਂ ਦੀ ਸਪਲਾਈ ਬਹਾਲ ਕੀਤੀ ਜਾਵੇ-ਬੁੱਕ ਡਿਸਟਰੀਬਿਊਟਰ ਅਗਲੀ ਖ਼ਬਰ ਗੁਰੂ ਨਾਨਕਪੁਰਾ ਰੇਲਵੇ ਫਾਟਕ ’ਤੇ ਆਰ.ਓ.ਬੀ.ਲਈ ਮਿੱਟੀ ਦੀ ਜਾਂਚ ਜਾਰੀ ਫਾਟਕ ਬੰਦ ਕਰਨ ਬਾਰੇ ਫੈਸਲਾ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।